ਫੂਡ ਸਪਲਾਈ ਵਿਭਾਗ ਵੱਲੋਂ ਛਾਪੇਮਾਰੀ
Sunday, Oct 08, 2017 - 07:23 AM (IST)
ਲੌਂਗੋਵਾਲ(ਵਸ਼ਿਸ਼ਟ, ਵਿਜੇ)- ਫੂਡ ਸਪਲਾਈ ਵਿਭਾਗ ਨੇ ਅੱਜ ਇਥੇ ਛਾਪੇਮਾਰੀ ਦੌਰਾਨ ਇਕ ਮਠਿਆਈ ਦੀ ਦੁਕਾਨ ਤੋਂ 6 ਘਰੇਲੂ ਗੈਸ ਸਿਲੰਡਰ ਜ਼ਬਤ ਕੀਤੇ ਹਨ। ਜ਼ਿਲਾ ਫੂਡ ਸਪਲਾਈ ਅਫਸਰ ਦੀਪ ਗਰਗ ਨੇ ਦੱਸਿਆ ਕਿ ਡੀ.ਐੱਫ.ਸੀ. ਸੰਗਰੂਰ ਕੋਲ ਪੁੱਜੀ ਇਕ ਸ਼ਿਕਾਇਤ ਦੇ ਆਧਾਰ 'ਤੇ ਉਨ੍ਹਾਂ ਇੰਸਪੈਕਟਰ ਗੁਲਸ਼ਨ ਮਿੱਤਲ ਅਤੇ ਹੋਰਨਾਂ ਅਧਿਕਾਰੀਆਂ ਸਮੇਤ ਸਮਰਾਟ ਸਵੀਟਸ ਦੀ ਦੁਕਾਨ 'ਤੇ ਛਾਪਾ ਮਾਰ ਕੇ ਘਰੇਲੂ ਗੈਸ ਦੇ 6 ਸਿਲੰਡਰ ਜ਼ਬਤ ਕਰ ਕੇ ਲੌਂਗੋਵਾਲ ਦੀ ਇੰਡੇਨ ਗੈਸ ਏਜੰਸੀ ਵਿਚ ਜਮ੍ਹਾ ਕਰਵਾ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਨਿਯਮਾਂ ਮੁਤਾਬਿਕ ਘਰੇਲੂ ਗੈਸ ਸਿਲੰਡਰ ਨੂੰ ਕਮਰਸ਼ੀਅਲ ਥਾਵਾਂ 'ਤੇ ਵਰਤਣ ਦੀ ਮਨਾਹੀ ਹੈ। ਇਸ ਸਬੰਧ ਵਿਚ ਦੁਕਾਨਦਾਰ ਅਮਨ ਕੁਮਾਰ ਨੇ ਕਿਹਾ ਕਿ ਉਹ ਹਮੇਸ਼ਾ ਹੀ ਦੁਕਾਨ ਦੇ ਕੰਮਕਾਜ ਵਿਚ ਕਮਰਸ਼ੀਅਲ ਗੈਸ ਸਿਲੰਡਰ, ਜਾਂ ਡੀਜ਼ਲ ਵਾਲੀਆਂ ਭੱਠੀਆਂ ਦੀ ਵਰਤੋਂ ਕਰਦੇ ਹਨ ਅਤੇ ਲੋੜ ਅਨੁਸਾਰ ਹਰ ਮਹੀਨੇ ਕਮਰਸ਼ੀਅਲ ਗੈਸ ਸਿਲੰਡਰ ਖਰੀਦਦੇ ਹਨ, ਜੋ ਸਿਲੰਡਰ ਜ਼ਬਤ ਕੀਤੇ ਗਏ ਹਨ, ਉਹ ਮੇਰੀ ਘਰੇਲੂ ਵਰਤੋਂ ਵਾਲੇ ਹਨ ਅਤੇ ਮੇਰੀ ਰਿਹਾਇਸ਼ ਵੀ ਦੁਕਾਨ ਦੇ ਵਿਚ ਹੀ ਹੈ।
