ਖ਼ਤਰਾ ਅਜੇ ਟਲਿਆ ਨਹੀਂ : ਲੁਧਿਆਣਾ ਦਾ ਇਕ ਹੋਰ ਪੁੱਲ ਪਾਣੀ 'ਚ ਰੁੜ੍ਹਿਆ, ਪਿੰਡ ਨਾਲੋਂ ਟੁੱਟਿਆ ਸੰਪਰਕ (ਤਸਵੀਰਾਂ)

Wednesday, Jul 12, 2023 - 12:25 PM (IST)

ਖ਼ਤਰਾ ਅਜੇ ਟਲਿਆ ਨਹੀਂ : ਲੁਧਿਆਣਾ ਦਾ ਇਕ ਹੋਰ ਪੁੱਲ ਪਾਣੀ 'ਚ ਰੁੜ੍ਹਿਆ, ਪਿੰਡ ਨਾਲੋਂ ਟੁੱਟਿਆ ਸੰਪਰਕ (ਤਸਵੀਰਾਂ)

ਭਾਮੀਆਂ ਕਲਾਂ (ਜਗਮੀਤ) : ਲੁਧਿਆਣਾ ਦੇ ਬੁੱਢੇ ਦਰਿਆ 'ਚ ਪਾਣੀ ਦਾ ਵਹਾਅ ਵੱਧਣ ਦੇ ਕਾਰਨ ਬੀਤੇ ਦਿਨ ਪਿੰਡ ਭੂਖੜੀ ਕਲਾਂ ਵਿਖੇ ਸਥਿਤ ਪੁੱਲ ਢਹਿ-ਢੇਰੀ ਹੋ ਗਿਆ ਸੀ। ਉੱਥੇ ਹੀ ਦੇਰ ਰਾਤ ਪਿੰਡ ਭੂਖੜੀ ਖੁਰਦ ਵਿਖੇ ਬਣਿਆ ਹੋਇਆ ਪੁੱਲ ਵੀ ਪਾਣੀ ਦੇ ਵਹਾਅ 'ਚ ਰੁੜ੍ਹ ਗਿਆ। ਬੁੱਢੇ ਨਾਲੇ 'ਚ ਪਾਣੀ ਦਾ ਵਹਾਅ ਵੱਧਦਾ ਹੀ ਜਾ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਤਬਾਹੀ ਦਾ ਮੰਜ਼ਰ : ਇੱਕੋ ਝਟਕੇ 'ਚ ਗਰਭਵਤੀ ਸਣੇ ਪੂਰਾ ਪਰਿਵਾਰ ਖ਼ਤਮ, ਮਚੀ ਚੀਕੋ-ਪੁਕਾਰ (ਤਸਵੀਰਾਂ)  

PunjabKesari

ਪੁੱਲ ਟੁੱਟਣ ਦੇ ਕਾਰਨ ਬੁੱਢੇ ਦਰਿਆ ਦੇ ਦੂਜੇ ਕਿਨਾਰੇ ਬਣੀਆਂ ਹੋਈਆਂ ਡੇਅਰੀਆਂ ਦਾ ਸੰਪਰਕ ਪਿੰਡ ਨਾਲੋਂ ਪੂਰੀ ਤਰ੍ਹਾਂ ਟੁੱਟ ਗਿਆ। ਪਾਣੀ ਦੇ ਤੇਜ਼ ਵਹਾਅ ਕਾਰਨ ਨੇੜੇ ਬਣੀਆਂ ਹੋਈਆਂ ਡੇਅਰੀਆਂ 'ਚ ਵੀ ਪਾਣੀ ਭਰ ਗਿਆ।

ਇਹ ਵੀ ਪੜ੍ਹੋ : ਬਿਸ਼ਨੋਈ ਗੈਂਗ ਦਾ ਖ਼ਾਸ ਗੁਰਗਾ ਗ੍ਰਿਫ਼ਤਾਰ, ਪਹਿਲਾਂ ਤੋਂ ਦਰਜ ਹਨ ਕਈ ਮਾਮਲੇ

PunjabKesari

ਦੇਰ ਰਾਤ ਤੋਂ ਹੀ ਥਾਣਾ ਜਮਾਲਪੁਰ ਦੇ ਇੰਚਾਰਜ ਜਸਪਾਲ ਸਿੰਘ ਅਤੇ ਚੌਂਕੀ ਇੰਚਾਰਜ ਬਰਿੰਦਰਜੀਤ ਸਿੰਘ ਪੁਲਸ ਦੀਆਂ ਟੀਮਾਂ ਸਮੇਤ ਮੌਕੇ 'ਤੇ ਮੌਜੂਦ ਹਨ। ਬੁੱਢੇ ਦਰਿਆ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਪਾਣੀ ਪੱਧਰ ਘੱਟਣ ਤੱਕ ਆਪਣੇ ਡੇਰਿਆਂ ਤੋਂ ਬਾਹਰ ਲਿਜਾਇਆ ਜਾ ਰਿਹਾ ਹੈ। ਖ਼ਬਰ ਲਿਖੇ ਜਾਣ ਤੱਕ ਬਚਾਅ ਅਤੇ ਰਾਹਤ ਦੇ ਕੰਮ ਜਾਰੀ ਸਨ।
PunjabKesari

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News