ਕੁਫ਼ਰੀ ’ਚ ਮੌਸਮ ਦੀ ਪਹਿਲੀ ਬਰਫ਼ਬਾਰੀ, ਰੈੱਡ ਤੇ ਓਰੇਂਜ ਅਲਰਟ ਤੋਂ ਪੰਜਾਬ ਨੂੰ ਮਿਲੀ ਰਾਹਤ, ਜਾਣੋ ਅਗਲੇ ਦਿਨਾਂ ਦਾ ਹਾਲ
Wednesday, Jan 10, 2024 - 07:18 PM (IST)
ਜਲੰਧਰ/ਕੁਫ਼ਰੀ (ਪੁਨੀਤ, ਗੌਤਮ)- ਹਿਮਾਚਲ ਪ੍ਰਦੇਸ਼ ਦੇ ਸੈਲਾਨੀ ਕੇਂਦਰ ਕੁਫ਼ਰੀ ’ਚ ਮੰਗਲਵਾਰ ਸ਼ਾਮ ਮੌਸਮ ਦੀ ਪਹਿਲੀ ਹਲਕੀ ਬਰਫ਼ਬਾਰੀ ਹੋਈ। ਚੀਨੀਬੰਗਲਾ, ਮਹਾਸੁਪਿਕ, ਅਮਿਊਜ਼ਮੈਂਟ ਪਾਰਕ ਹਿਪਹਿਪ ਹੁਰੇ ਅਤੇ ਛਾਰਬੜਾ ਦੀਆਂ ਪਹਾੜੀਆਂ ’ਤੇ ਬਰਫ਼ ਦੀ ਪਤਲੀ ਚਿੱਟੀ ਚਾਦਰ ਵਿੱਛ ਗਈ। ਸਾਰਾ ਦਿਨ ਬੱਦਲਵਾਈ ਰਹੀ ਅਤੇ ਸ਼ਾਮ ਨੂੰ ਅਚਾਨਕ ਬਰਫ਼ਬਾਰੀ ਸ਼ੁਰੂ ਹੋ ਗਈ। 15-20 ਮਿੰਟ ਦੀ ਬਰਫ਼ਬਾਰੀ ਪਿੱਛੋਂ ਮੌਸਮ ਫਿਰ ਸਾਫ਼ ਹੋ ਗਿਆ।
ਬਰਫ਼ਬਾਰੀ ਵੇਖ ਕੇ ਕੁਫ਼ਰੀ ਆਏ ਸੈਲਾਨੀਆਂ ਦੀ ਖ਼ੁਸ਼ੀ ਦੀ ਕੋਈ ਹੱਦ ਨਾ ਰਹੀ। ਬਰਫ਼ਬਾਰੀ ਦਰਮਿਆਨ ਸੈਲਾਨੀਆਂ ਨੇ ਆਪਣੇ ਮੋਬਾਇਲ ਫੋਨ ਨਾਲ ਸੈਲਫ਼ੀਆਂ ਅਤੇ ਫੋਟੋਆਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ। ਹਲਕੀ ਬਰਫ਼ਬਾਰੀ ਹੋਣ ਕਾਰਨ ਉਹ ਨਾਲੋ-ਨਾਲ ਪਿਘਲਦੀ ਰਹੀ, ਜਿਸ ਕਾਰਨ ਆਵਾਜਾਈ ਵਿੱਚ ਕੋਈ ਦਿੱਕਤ ਨਹੀਂ ਆਈ।
ਇਹ ਵੀ ਪੜ੍ਹੋ : ਜਲੰਧਰ 'ਚ ਨਸ਼ਾ ਸਮੱਗਲਰਾਂ ਤੇ ਹੋਰ ਦੋਸ਼ੀਆਂ ਦੀ ਫਰਜ਼ੀ ਜ਼ਮਾਨਤ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼, 7 ਗ੍ਰਿਫ਼ਤਾਰ
ਓਧਰ ਪੰਜਾਬ ’ਚ ਵੱਧ ਤੋਂ ਵੱਧ ਤਾਪਮਾਨ ’ਚ ਕੁਝ ਵਾਧਾ ਹੋਇਆ ਪਰ ਇਸ ਦੇ ਬਾਵਜੂਦ ਸੀਤ ਲਹਿਰ ਜਾਰੀ ਹੈ। ਇਸ ਕਾਰਨ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ। ਆਮ ਤੌਰ ’ਤੇ ਜਦੋਂ ਵੱਧ ਤੋਂ ਵੱਧ ਤਾਪਮਾਨ 12 ਡਿਗਰੀ ਤੋਂ ਉਪਰ ਪਹੁੰਚ ਜਾਂਦਾ ਹੈ ਤਾਂ ਕੜਾਕੇ ਦੀ ਠੰਡ ਤੋਂ ਰਾਹਤ ਮਿਲਣੀ ਸ਼ੁਰੂ ਹੋ ਜਾਂਦੀ ਹੈ ਪਰ ਘੱਟੋ-ਘੱਟ ਤਾਪਮਾਨ ਵਿੱਚ ਗਿਰਾਵਟ ਕਾਰਨ ਸੀਤ ਲਹਿਰ ਅਜੇ ਜਾਰੀ ਹੈ।
ਰੈੱਡ ਅਤੇ ਓਰੇਂਜ ਜ਼ੋਨ ’ਚੋਂ ਬਾਹਰ ਆ ਚੁਕੇ ਪੰਜਾਬ ’ਚ ਹਵਾਵਾਂ ਦੀ ਦਿਸ਼ਾ ਬਦਲਣ ਨਾਲ ਵੀ ਠੰਡ ਵਧ ਗਈ ਹੈ। ਕੜਾਕੇ ਦੀ ਠੰਡ ਦੇ ਇਹ ਆਖਰੀ ਦਿਨ ਹਨ ਅਤੇ 1-2 ਦਿਨਾਂ ਬਾਅਦ ਰਾਹਤ ਮਿਲਣੀ ਸ਼ੁਰੂ ਹੋ ਜਾਵੇਗੀ। ਮਾਹਿਰਾਂ ਅਨੁਸਾਰ ਮੌਸਮ ਵਿੱਚ ਤਬਦੀਲੀ ਨੇ ਦਸਤਕ ਦੇ ਦਿੱਤੀ ਹੈ। ਦੁਪਹਿਰ ਦੇ ਮੁਕਾਬਲੇ ਸਵੇਰੇ ਅਤੇ ਰਾਤ ਨੂੰ ਠੰਡ ਵਧੇਰੇ ਹੁੰਦੀ ਹੈ, ਜਿਸ ਕਾਰਨ ਲੋਕ ਘਰਾਂ ਵਿੱਚ ਰਹਿਣ ਲਈ ਮਜਬੂਰ ਹਨ। ਆਉਣ ਵਾਲੇ ਦਿਨਾਂ ’ਚ ਵੱਧ ਤੋਂ ਵੱਧ ਤਾਪਮਾਨ ਦੇ ਵਧਣ ਦਾ ਅਨੁਮਾਨ ਲਾਇਆ ਗਿਆ ਹੈ।
ਇਹ ਵੀ ਪੜ੍ਹੋ : ‘ਆਪ’ ਤੇ ਕਾਂਗਰਸ ਕੀ 7-7 ’ਤੇ ਸਹਿਮਤ ਹੋਣਗੇ! ਅਜੇ ਦਬਾਅ ਦੀ ਸਿਆਸਤ ਚੱਲ ਰਹੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।