ਡੇਰਾ ਬਾਬਾ ਸੇਵਾ ਸਿੰਘ ਹਿਸਾਨ ਵਾਲਾ ਵਿਖੇ ਵਿਸਾਖੀ ਜੋਡ਼ ਮੇਲਾ ਸੰਪੰਨ
Monday, Apr 15, 2019 - 03:55 AM (IST)

ਫਿਰੋਜ਼ਪੁਰ (ਮਿੱਕੀ)-ਬਾਬਾ ਸੇਵਾ ਸਿੰਘ ਕਾਦਰਾਬਾਦ ਵਾਲੇ ਦੇ ਪਵਿੱਤਰ ਅਸਥਾਨ ਚੱਕ ਕਾਠਗਡ਼੍ਹ ਉਰਫ ਹਿਸਾਨ ਵਾਲਾ ਵਿਖੇ ਵਿਸਾਖੀ ਦਾ ਪਵਿੱਤਰ ਦਿਹਾਡ਼ਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਧੂਮ-ਧਾਮ ਤੇ ਸ਼ਰਧਾ ਭਾਵਨਾ ਨਾਲ ਸੰਪੰਨ ਹੋਇਆ। ਜਾਣਕਾਰੀ ਦਿੰਦੇ ਹੋਏ ਟਿੱਕਾ ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਹਜ਼ੂਰ ਬਾਬਾ ਸੇਵਾ ਸਿੰਘ ਜੀ (ਕਾਦਰਾਬਾਦ, ਪਾਕਿਸਤਾਨ ਵਾਲਿਆਂ) ਦੇ ਪਵਿੱਤਰ ਅਸਥਾਨ ’ਤੇ ਹਰ ਸਾਲ ਵਿਸਾਖੀ ਜੋਡ਼ ਮੇਲਾ ਲੱਗਦਾ ਹੈ ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਲਾਕੇ ਦੀ ਸਾਧ-ਸੰਗਤ ਤੋਂ ਇਲਾਵਾ ਰਾਜਸਥਾਨ, ਹਿਮਾਚਲ ਪ੍ਰਦੇਸ਼, ਦਿੱਲੀ, ਹਰਿਆਣਾ ਆਦਿ ਸੂਬਿਆਂ ਤੇ ਦੂਰ-ਦੁਰਾਡੇ ਤੋਂ ਭਾਰੀ ਗਿਣਤੀ ਸੰਗਤ ਨੇ ਪਹੁੰਚ ਕੇ ਹਾਜ਼ਰੀ ਲਵਾਈ। ਉਨ੍ਹਾਂ ਦੱਸਿਆ ਕਿ ਡੇਰਾ ਵਿਖੇ ਚੱਲ ਰਹੀ 221 ਸ੍ਰੀ ਅਖੰਡ ਪਾਠ ਸਾਹਿਬ ਦੀ ਲਡ਼ੀ ਦੇ ਭੋਗ ਅੱਜ ਪਾਏ ਗਏ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਦੌਰਾਨ ਬਾਹਰ ਤੋਂ ਆਏ ਪ੍ਰਸਿੱਧ ਰਾਗੀ-ਢਾਡੀ ਜਥਿਆਂ ਨੇ ਗੁਰੂਘਰ ਦੀ ਪਵਿੱਤਰ ਗੁਰਬਾਣੀ ਦਾ ਗੁਣਗਾਨ ਕਰਦੇ ਹੋਏ ਤੇ ਵਿਸਾਖੀ ਦਿਹਾਡ਼ੇ ਦੇ ਅਣਮੁੱਲੇ ਇਤਿਹਾਸ ਉਪਰ ਚਾਨਣਾ ਪਾਉਂਦੇ ਹੋਏ ਸੰਗਤ ਨੂੰ ਨਿਹਾਲ ਕੀਤਾ। ਇਸ ਮੌਕੇ ਗੱਦੀਨਸ਼ੀਨ ਬਾਬਾ ਮੇਹਰਬਾਨ ਸਿੰਘ ਨੇ ਵੀ ਸੰਗਤ ਨਾਲ ਆਪਣੇ ਅਨਮੋਲ ਵਚਨ ਸਾਂਝੇ ਕਰਦੇ ਹੋਏ ਮੋਹ-ਮਾਇਆ ਦੇ ਜਾਲ ’ਚੋਂ ਬਾਹਰ ਨਿਕਲ ਕੇ ਇਕ ਪ੍ਰਮਾਤਮਾ ਦਾ ਨਾਮ ਜਪਣ ਅਤੇ ਗੁਰੂ ਸਾਹਿਬਾਨ ਵੱਲੋਂ ਵਿਖਾਏ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਇਸ ਦੌਰਾਨ ਕੈਬਨਿਟ ਮੰਤਰੀ ਦੇ ਸਪੁੱਤਰ ਅਨੁਮੀਤ ਸਿੰਘ ਹੀਰਾ ਸੋਢੀ, ਜ਼ਿਲਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਪ੍ਰੇਮ ਕੁਮਾਰ ਵਲੇਚਾ, ਮਹੰਤ ਸੁਰਿੰਦਰ ਸਿੰਘ, ਹਰਪਾਲ ਸਿੰਘ ਬੱਬਰ, ਇੰਦਰਜੀਤ ਸਿੰਘ ਮਦਾਨ, ਦਰਸ਼ਨ ਲਾਲ ਵਧਵਾ, ਟਿੱਪਾ ਦਰਗਨ, ਜੋਨੀ ਦਰਗਨ ਆਦਿ ਤੋਂ ਇਲਾਵਾ ਹੋਰ ਸਮਾਜਕ ਤੇ ਸਿਆਸੀ ਸ਼ਖਸੀਅਤਾਂ ਨੇ ਆਪਣੀ ਹਾਜ਼ਰੀ ਲਵਾਈ।