ਚੰਡੀਗੜ੍ਹ ''ਚ ਗੋਲੀ ਲੱਗਣ ਨਾਲ ਮਚਿਆ ਹੜਕੰਪ, ਪੁੱਜੀ ਪੁਲਸ

11/19/2019 1:42:27 PM

ਚੰਡੀਗੜ੍ਹ (ਸੁਸ਼ੀਲ) : ਸੈਕਟਰ-40 'ਚ ਗੋਲੀ ਮਾਰ ਕੇ ਕਤਲ ਕਰਨ ਦੀ ਸੂਚਨਾ ਨਾਲ ਸੋਮਵਾਰ ਦੁਪਹਿਰ ਨੂੰ ਹੜਕੰਪ ਮਚ ਗਿਆ। ਸੈਕਟਰ-39 ਥਾਣਾ ਪੁਲਸ ਸੂਚਨਾ ਮਿਲਦੇ ਹੀ ਮੌਕੇ 'ਤੇ ਪੁੱਜੀ। ਪੁਲਸ ਨੂੰ ਘਟਨਾ ਸਥਾਨ 'ਤੇ ਕੋਈ ਨਹੀਂ ਮਿਲਿਆ। ਪੁਲਸ ਨੇ ਆਸ-ਪਾਸ ਲੋਕਾਂ ਤੋਂ ਗੋਲੀ ਚੱਲਣ ਬਾਰੇ ਪੁੱਛਿਆਂ ਤਾਂ ਲੋਕਾਂ ਨੇ ਕੋਈ ਜਾਣਕਾਰੀ ਨਾ ਹੋਣ ਬਾਰੇ ਕਿਹਾ। ਇਸ ਦੌਰਾਨ ਪੁਲਸ ਨੇ ਸੂਚਨਾ ਦੇਣ ਵਾਲੇ ਦਾ ਮੋਬਾਇਲ ਨੰਬਰ ਪੁਲਸ ਕੰਟਰੋਲ ਰੂਮ ਤੋਂ ਲੈ ਕੇ ਉਸ ਦਾ ਫੋਨ ਮਿਲਾਇਆ ਤਾਂ ਉਸ ਦਾ ਫੋਨ ਬੰਦ ਆਇਆ।

ਸੈਕਟਰ-39 ਥਾਣਾ ਪੁਲਸ ਹੁਣ ਕਾਲ ਕਰਨ ਵਾਲੇ ਦਾ ਪਤਾ ਕੱਢ ਕੇ ਮਾਮਲੇ ਬਾਰੇ ਪੁੱਛਗਿੱਛ ਕਰੇਗੀ। ਸੈਕਟਰ-9 ਸਥਿਤ ਪੁਲਸ ਕੰਟਰੋਲ ਰੂਮ 'ਤੇ ਸੋਮਵਾਰ ਦੁਪਹਿਰ 3 ਵਜੇ ਰਾਹਗੀਰ ਨੇ ਸੂਚਨਾ ਦਿੱਤੀ ਕਿ ਸੈਕਟਰ-40 ਦੇ ਮਕਾਨ ਨੰਬਰ-1160 ਕੋਲ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਪੁਲਸ ਕੰਟਰੋਲ ਦੇ ਨੌਜਵਾਨ ਨੇ ਤੁਰੰਤ ਗੋਲੀ ਚੱਲਣ ਦੀ ਸੂਚਨਾ ਸੈਕਟਰ-39 ਥਾਣਾ ਪੁਲਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਏ. ਐੱਸ. ਪੀ. ਨੇਹਾ ਯਾਦਵ ਅਤੇ ਸੈਕਟਰ-39 ਥਾਣਾ ਇੰਚਾਰਜ ਪੁਲਸ ਟੀਮ ਦੇ ਨਾਲ ਮੌਕੇ 'ਤੇ ਪੁੱਜੇ।

ਪੁਲਸ ਟੀਮ ਨੇ ਮਕਾਨ ਦੇ ਆਸ-ਪਾਸ ਗੋਲੀ ਚੱਲਣ ਬਾਰੇ ਲੋਕਾਂ ਤੋਂ ਪੁੱਛਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਗੋਲੀ ਚੱਲਣ ਦੀ ਆਵਾਜ਼ ਉਨ੍ਹਾਂ ਨੇ ਨਹੀਂ ਸੁਣੀ ਹੈ। ਸੈਕਟਰ-9 ਥਾਣਾ ਪੁਲਸ ਨੇ ਗੋਲੀ ਚੱਲਣ ਦੀ ਸੂਚਨਾ ਦੇਣ ਵਾਲੇ ਦੇ ਮੋਬਾਇਲ 'ਤੇ ਫੋਨ ਕੀਤਾ ਤਾਂ ਮੋਬਾਇਲ ਬੰਦ ਆਇਆ। ਪੁਲਸ ਦਾ ਕਹਿਣਾ ਹੈ ਕਿ ਕਾਲ ਕਰਨ ਵਾਲੇ ਨਾਲ ਸੰਪਰਕ ਕਰਨ ਤੋਂ ਬਾਅਦ ਹੀ ਗੋਲੀ ਚੱਲਣ ਦੀ ਸੂਚਨਾ ਦੇਣ ਬਾਰੇ ਪਤਾ ਕੀਤਾ ਜਾਵੇਗਾ।


Babita

Content Editor

Related News