ਲੁਧਿਆਣਾ ਦੀ ਕੇਂਦਰੀ ਜੇਲ 'ਚ ਖੂਨੀ ਝੜਪ, ਲਗਾਤਾਰ ਚੱਲ ਰਹੀਆਂ ਗੋਲੀਆਂ (ਵੀਡੀਓ)

06/27/2019 6:53:08 PM

ਲੁਧਿਆਣਾ (ਸਿਆਲ, ਹਿਤੇਸ਼, ਜਗਰੂਪ) : ਲੁਧਿਆਣਾ ਦੀ ਸੈਂਟਰਲ ਜੇਲ 'ਚ ਵੀਰਵਾਰ ਦੁਪਹਿਰ ਕੈਦੀਆਂ ਦੀ ਆਪਸ 'ਚ ਖੂਨੀ ਝੜਪ ਹੋ ਗਈ। ਜਾਣਕਾਰੀ ਮੁਤਾਬਕ ਬੀਤੇ ਦਿਨ ਜੇਲ 'ਚ ਇਕ ਕੈਦੀ ਦੀ ਮੌਤ ਹੋ ਗਈ ਸੀ, ਜਿਸ ਨੂੰ ਲੈ ਕੇ ਵੀਰਵਾਰ ਨੂੰ ਜੇਲ 'ਚ ਹੀ ਕੈਦੀਆਂ ਦੀਆਂ 2 ਧਿਰਾਂ ਆਪਸ 'ਚ ਭਿੜ ਗਈਆਂ।

PunjabKesari

ਇਸ ਦੌਰਾਨ ਜਿੱਥੇ ਕਈ ਕੈਦੀ ਜ਼ਖਮੀ ਹੋ ਗਏ, ਉੱਥੇ ਹੀ ਜੇਲ ਮੁਲਾਜ਼ਮਾਂ ਦੇ ਵੀ ਸੱਟਾਂ ਲੱਗੀਆਂ। ਪੁਲਸ ਅਤੇ ਜੇਲ ਪ੍ਰਸ਼ਾਸਨ ਵਲੋਂ ਕੈਦੀਆਂ ਨੂੰ ਛੁਡਾਉਣ ਲਈ ਹਵਾ 'ਚ ਫਾਇਰ ਛੱਡੇ ਗਏ। 

PunjabKesari

ਫਿਲਹਾਲ ਜੇਲ 'ਚ ਵੱਡੀ ਗਿਣਤੀ 'ਚ ਪੁਲਸ ਪ੍ਰਸ਼ਾਸਨ ਤਾਇਨਾਤ ਹੈ ਅਤੇ ਉੱਚ ਅਧਿਕਾਰੀਆਂ ਦੇ ਹੁਕਮਾਂ 'ਤੇ ਜੇਲ ਦੀ ਇਮਾਰਤ ਦੀ ਘੇਰਾਬੰਦੀ ਕੀਤੀ ਗਈ ਹੈ।

PunjabKesari

ਗੈਂਗਸਟਰ ਸੰਨੀ ਦੀ ਬੀਤੀ ਰਾਤ ਹੋਈ ਸੀ ਮੌਤ
ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਸੰਨੀ ਨਾਂ ਦੇ ਗੈਂਗਸਟਰ ਦੀ ਜੇਲ 'ਚ ਮੌਤ ਹੋ ਗਈ ਸੀ। ਉਸ ਦੀ ਮੌਤ ਤੋਂ ਭੜਕੇ ਕੈਦੀਆਂ ਨੇ ਪੁਲਸ 'ਤੇ ਹਮਲਾ ਕਰ ਦਿੱਤਾ। ਫਿਲਹਾਲ ਜੇਲ 'ਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਅਤੇ ਜੇਲ ਦੇ ਮੁੱਖ ਗੇਟ ਨੂੰ ਬੰਦ ਕਰ ਦਿੱਤਾ ਗਿਆ ਹੈ।

PunjabKesari

ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪੁੱਜੀਆਂ
ਕੇਂਦਰੀ ਜੇਲ 'ਚ ਕਈ ਕੈਦੀਆਂ ਦੇ ਜ਼ਖਮੀਂ ਹੋਣ ਦੀ ਖਬਰ ਹੈ ਅਤੇ ਪੁਲਸ ਵਲੋਂ ਲਗਾਤਾਰ ਗੋਲੀਆਂ ਚਲਾਈਆਂ ਜਾ ਰਹੀਆਂ ਹਨ। ਮੌਕੇ 'ਤੇ ਭਾਰੀ ਪੁਲਸ ਫੋਰਸ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਪਹੁੰਚ ਚੁੱਕੀਆਂ ਹਨ।

PunjabKesari

ਪੁਲਸ ਜਵਾਨਾਂ ਨੇ ਸੰਭਾਲਿਆ ਮੋਰਚਾ
ਕੇਂਦਰੀ ਜੇਲ 'ਚ ਸਥਿਤੀ ਬਹੁਤ ਹੀ ਤਣਾਅਪੂਰਨ ਬਣੀ ਹੋਈ ਹੈ, ਜਿਸ ਤੋਂ ਬਾਅਦ ਪੁਲਸ ਦੇ ਜਵਾਨਾਂ ਨੇ ਮੋਰਚਾ ਸੰਭਾਲ ਲਿਆ ਹੈ। ਜੇਲ ਦੇ ਅੰਦਰੋਂ ਅਜੇ ਤੱਕ ਸਾਇਰਨ ਦੀਆਂ ਆਵਾਜ਼ਾਂ ਆ ਰਹੀਆਂ ਹਨ।

PunjabKesari


Babita

Content Editor

Related News