ਪੰਜਾਬ 'ਚ ਫਿਰ ਵਾਪਰੀ ਵੱਡੀ ਵਾਰਦਾਤ, ਚੱਲੀਆਂ ਗੋਲ਼ੀਆਂ, 2 ਨੌਜਵਾਨਾਂ ਦੀ ਮੌਤ
Monday, Oct 30, 2023 - 12:21 AM (IST)
![ਪੰਜਾਬ 'ਚ ਫਿਰ ਵਾਪਰੀ ਵੱਡੀ ਵਾਰਦਾਤ, ਚੱਲੀਆਂ ਗੋਲ਼ੀਆਂ, 2 ਨੌਜਵਾਨਾਂ ਦੀ ਮੌਤ](https://static.jagbani.com/multimedia/2023_10image_23_29_242051843901.jpg)
ਅੰਮ੍ਰਿਤਸਰ (ਸ਼ਰਮਾ, ਸੁਰਿੰਦਰ) : ਅੰਮ੍ਰਿਤਸਰ 'ਚ ਲੁੱਟ-ਖੋਹ ਤੇ ਕਤਲ ਦੀਆਂ ਵਾਰਦਾਤਾਂ ਸ਼ਰੇਆਮ ਇੰਨੀਆਂ ਵੱਧ ਗਈਆਂ ਹਨ ਕਿ ਲੁਟੇਰਿਆਂ 'ਚ ਹੁਣ ਪੁਲਸ ਪ੍ਰਤੀ ਕੋਈ ਡਰ ਦਿਖਾਈ ਨਹੀਂ ਦੇ ਰਿਹਾ। ਤਾਜ਼ਾ ਮਾਮਲਾ ਜੰਡਿਆਲਾ ਗੁਰੂ ਤੋਂ ਸਾਹਮਣੇ ਆਇਆ ਹੈ, ਜਿੱਥੇ ਸ਼ਹੀਦ ਊਧਮ ਸਿੰਘ ਚੌਕ 'ਚ ਅਣਪਛਾਤੇ ਵਿਅਕਤੀਆਂ ਵੱਲੋਂ ਕੀਤੀ ਫਾਇਰਿੰਗ ਦੌਰਾਨ 2 ਵਿਅਕਤੀਆਂ ਦੀ ਮੌਤ ਹੋ ਗਈ। ਪਿਛਲੇ 2-3 ਮਹੀਨਿਆਂ 'ਚ ਇਹ ਤੀਜੀ-ਚੌਥੀ ਘਟਨਾ ਵਾਪਰੀ ਹੈ।
ਇਹ ਵੀ ਪੜ੍ਹੋ : ਮਾਂ ਨੂੰ ਕੁੱਟਣ ਵਾਲਾ ਵਕੀਲ ਮੰਗ ਰਿਹਾ ਮੁਆਫ਼ੀਆਂ, ਪੁਲਸ ਰਿਮਾਂਡ ਦੌਰਾਨ ਹੋਏ ਵੱਡੇ ਖੁਲਾਸੇ
ਜਾਣਕਾਰੀ ਅਨੁਸਾਰ ਐਤਵਾਰ ਦੀ ਸ਼ਾਮ ਕਰੀਬ 6:30 ਵਜੇ ਪਟਵਾਰਖਾਨਾ ਨੂੰ ਜਾਂਦੀ ਸੜਕ ’ਤੇ ਅਣਪਛਾਤੇ ਵਿਅਕਤੀਆਂ ਨੇ 2 ਨੌਜਵਾਨਾਂ ’ਤੇ ਤਾਬੜਤੋੜ ਗੋਲ਼ੀਆਂ ਚਲਾ ਦਿੱਤੀਆਂ, ਜਿਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਪਹੁੰਚਾਇਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਅੰਮ੍ਰਿਤਪਾਲ ਸਿੰਘ ਸਾਜਨ ਪੁੱਤਰ ਸ਼ਮਸ਼ੇਰ ਸਿੰਘ ਅਤੇ ਕੁਲਵੰਤ ਸਿੰਘ ਮੁਹੱਲਾ ਸ਼ੇਖੂਪੁਰਾ ਵਜੋਂ ਹੋਈ ਹੈ। ਘਟਨਾ ਵਾਲੇ ਸਥਾਨ ਦਾ ਜਾਇਜ਼ਾ ਲੈਣ ਐੱਸ. ਐੱਸ. ਪੀ. ਦਿਹਾਤੀ ਸਤਿੰਦਰ ਸਿੰਘ ਮੌਕੇ ’ਤੇ ਪਹੁੰਚੇ, ਜਿਨ੍ਹਾਂ ਦੱਸਿਆ ਕਿ ਪਰਚਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8