ਵੱਡੀ ਖ਼ਬਰ : ਗਾਇਕ ਪ੍ਰੇਮ ਢਿੱਲੋਂ ਦੇ ਘਰ ਗੈਂਗਸਟਰ ਪ੍ਰੀਤ ਸੇਖੋਂ ਨੇ ਚਲਾਈਆਂ ਗੋਲੀਆਂ, ਜਾਣੋ ਪੂਰਾ ਮਾਮਲਾ

2021-07-16T11:40:36.23

ਅੰਮ੍ਰਿਤਸਰ (ਸੰਜੀਵ)– ਕੈਨੇਡਾ ’ਚ ਬੈਠੇ ਮਸ਼ਹੂਰ ਪੰਜਾਬੀ ਗਾਇਕ ਪ੍ਰੇਮ ਢਿੱਲੋਂ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਗੈਂਗਸਟਰ ਪ੍ਰੀਤ ਸੇਖੋਂ ਨੇ 10 ਲੱਖ ਦੀ ਫਿਰੌਤੀ ਮੰਗੀ ਹੈ। ਤਰਨਤਾਰਨ ਪੱਟੀ ’ਚ ਦੋਹਰੇ ਕਤਲ ਕਾਂਡ ਦਾ ਦੋਸ਼ੀ ਗੈਂਗਸਟਰ ਪ੍ਰੀਤ ਇਕ ਵਾਰ ਮੁੜ ਪੁਲਸ ਲਈ ਸਿਰਦਰਦ ਬਣਦਾ ਜਾ ਰਿਹਾ ਹੈ।

ਫਿਲਹਾਲ ਥਾਣਾ ਬਿਆਸ ਦੀ ਪੁਲਸ ਨੇ ਪ੍ਰੇਮ ਢਿੱਲੋਂ ਦੇ ਪਿਤਾ ਕੁਲਦੀਪ ਸਿੰਘ ਦੀ ਸ਼ਿਕਾਇਤ ’ਤੇ ਗੈਂਗਸਟਰ ਪ੍ਰੀਤ ਸੇਖੋਂ ਤੇ ਉਸ ਦੇ ਸਾਥੀ ’ਤੇ ਮਾਮਲਾ ਤਾਂ ਦਰਜ ਕਰ ਲਿਆ ਹੈ ਪਰ ਅੰਮ੍ਰਿਤਸਰ ’ਚ ਰਹਿ ਰਿਹਾ ਪ੍ਰੇਮ ਦਾ ਪਰਿਵਾਰ ਡਰ ਦੇ ਸਾਏ ਹੇਠ ਹੈ।

ਇਹ ਖ਼ਬਰ ਵੀ ਪੜ੍ਹੋ : ਨਹੀਂ ਰਹੀ ‘ਬਾਲਿਕਾ ਵਧੂ’ ਦੀ ‘ਦਾਦੀ ਸਾ’, ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦਿਹਾਂਤ

13 ਜੁਲਾਈ ਦੀ ਰਾਤ ਇਕ ਸਵਿਫਟ ਕਾਰ ’ਚ ਬੈਠੇ ਦੋ ਬਦਮਾਸ਼ਾਂ ਨੇ ਪ੍ਰੇਮ ਢਿੱਲੋਂ ਦੇ ਪਿਤਾ ਕੁਲਦੀਪ ਸਿੰਘ ਦੇ ਘਰ ਗੋਲੀਆਂ ਚਲਾਈਆਂ ਸਨ। ਜਦੋਂ ਤਕ ਉਹ ਘਰੋਂ ਬਾਹਰ ਨਿਕਲਦੇ, ਦੋਵੇਂ ਦੋਸ਼ੀ ਫਰਾਰ ਹੋ ਚੁੱਕੇ ਸਨ। ਫੋਨ ’ਤੇ ਫਿਰੌਤੀ ਮੰਗਣ ਤੇ ਘਰ ’ਤੇ ਹੋਈ ਫਾਇਰਿੰਗ ਦੇ ਪਿੱਛੇ ਗੈਂਗਸਟਰ ਪ੍ਰੀਤ ਸੇਖੋਂ ਨੂੰ ਨਾਮਜ਼ਦ ਕੀਤਾ ਗਿਆ ਹੈ। ਪੁਲਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।

ਦੱਸ ਦੇਈਏ ਕਿ ਗੈਂਗਸਟਰ ਪ੍ਰੀਤ ਸੇਖੋਂ 9 ਅਕਤੂਬਰ, 2020 ਨੂੰ ਰਣਜੀਤ ਐਵੇਨਿਊ ਦੇ ਇਕ ਰੈਸਟੋਰੈਂਟ ’ਚ ਕੰਮ ਕਰਨ ਵਾਲੇ ਜੱਗਾ ਬਾਊਂਸਰ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਕਤਲ ਚੁੱਕਾ ਹੈ, ਜਿਸ ਤੋਂ ਬਾਅਦ ਉਸ ਨੇ 27 ਮਈ ਨੂੰ ਤਰਨਤਾਰਨ ਪੱਟੀ ’ਚ ਦੋਹਰੇ ਕਤਲ ਕਾਂਡ ਨੂੰ ਅੰਜਾਮ ਦਿੱਤਾ, ਜਿਸ ’ਚ ਦਰਗਾਹ ’ਚ ਮੱਥਾ ਟੇਕ ਕੇ ਵਾਪਸ ਆ ਰਹੇ ਅਮਨਦੀਪ ਸਿੰਘ ਫੌਜੀ ਤੇ ਉਸ ਦੇ ਸਾਥੀ ਪ੍ਰਦੀਪ ਸਿੰਘ ਨੂੰ ਗੋਲੀਆਂ ਮਾਰ ਦਿੱਤੀਆਂ ਸਨ। ਗੈਂਗਸਟਰ ਪ੍ਰੀਤ ਸੇਖੋਂ ਕਈ ਥਾਣਿਆਂ ਦੀ ਪੁਲਸ ਵਲੋਂ ਭਗੌੜਾ ਚੱਲ ਰਿਹਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor Rahul Singh