ਪੰਜਾਬ ਦੇ ਇਸ ਪਿੰਡ ''ਚੋਂ ਮਿਲਿਆ 25,00,000 ਰੁਪਏ ਦਾ ਨਸ਼ਾ! iPhone ਸਣੇ ਮੁੰਡਾ ਕਾਬੂ

Sunday, Nov 22, 2026 - 08:03 PM (IST)

ਪੰਜਾਬ ਦੇ ਇਸ ਪਿੰਡ ''ਚੋਂ ਮਿਲਿਆ 25,00,000 ਰੁਪਏ ਦਾ ਨਸ਼ਾ! iPhone ਸਣੇ ਮੁੰਡਾ ਕਾਬੂ

ਅੰਮ੍ਰਿਤਸਰ (ਨੀਰਜ): ਬੀ. ਐੱਸ. ਐੱਫ. ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਪੁਲਸ ਦੇ ਨਾਲ ਇਕ ਸਾਂਝੇ ਆਪ੍ਰੇਸ਼ਨ ਦੌਰਾਨ ਸਰਹੱਦੀ ਪਿੰਡ ਡਲਲੇਕੇ ਦੇ ਇਲਾਕੇ ਵਿਚੋਂ ਹੈਰੋਇਨ ਦੀ ਇਕ ਵੱਡੀ ਖੇਪ ਸਮੇਤ ਮੁੰਡੇ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤਾ ਗਿਆ ਮੁੰਡਾ ਨਾਬਾਲਗ ਹੈ। ਉਸ ਕੋਲੋਂ ਬਰਾਮਦ ਹੋਈ ਹੈਰੋਇਨ ਦੀ ਕੀਮਤ 25 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਮੁਲਜ਼ਮ ਦੇ ਕਬਜ਼ੇ 'ਚੋਂ ਇਕ ਸਕੂਟਰੀ ਤੇ ਇਕ ਆਈਫ਼ੋਨ ਵੀ ਮਿਲਿਆ ਹੈ। 

ਜਾਣਕਾਰੀ ਮੁਤਾਬਕ, ਫੜਿਆ ਗਿਆ ਮੁੰਡਾ ਚੌਗਾਵਾ ਪਿੰਡ ਦਾ ਰਹਿਣ ਵਾਲਾ ਹੈ। ਫ਼ਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਫੜੇ ਗਏ ਮੁਲਜ਼ਮ ਦੇ ਬੈਕਵਰਡ ਤੇ ਫਾਰਵਰਡ ਲਿੰਕਾਂ ਖੰਗਾਲੇ ਜਾ ਰਹੇ ਹਨ। 


author

Anmol Tagra

Content Editor

Related News