ਗੁਆਂਢੀ ਔਰਤ ਨਾਲ ਛੇੜਛਾੜ ਦੇ ਮਾਮਲੇ ''ਚ ਪਤੀ-ਪਤਨੀ ਖ਼ਿਲਾਫ਼ ਮਾਮਲਾ ਦਰਜ

Thursday, Jul 18, 2024 - 10:38 AM (IST)

ਗੁਆਂਢੀ ਔਰਤ ਨਾਲ ਛੇੜਛਾੜ ਦੇ ਮਾਮਲੇ ''ਚ ਪਤੀ-ਪਤਨੀ ਖ਼ਿਲਾਫ਼ ਮਾਮਲਾ ਦਰਜ

ਫਿਰੋਜ਼ਪੁਰ (ਪਰਮਜੀਤ) : ਫਿਰੋਜ਼ਪੁਰ ਪੁਲਸ ਨੇ ਗੁਆਂਢੀ ਔਰਤ ਨਾਲ ਛੇੜਛਾੜ ਕਰਨ ਦੇ ਮਾਮਲੇ 'ਚ ਪਤੀ-ਪਤਨੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਰਾਕੇਸ਼ ਕੁਮਾਰ ਖੁਰਾਣਾ ਇੱਕ ਨਿੱਜੀ ਸਕੂਲ ’ਚ ਅਧਿਆਪਕ ਹੈ ਅਤੇ ਉਸ ਦੀ ਪਤਨੀ ਵੰਦਨਾ ਸ਼ਰਮਾ ਵੀ ਇੱਕ ਨਿੱਜੀ ਸਕੂਲ ’ਚ ਅਧਿਆਪਕਾ ਹੈ।

ਇਨ੍ਹਾਂ ਦੋਹਾਂ ਖ਼ਿਲਾਫ਼ ਫਿਰੋਜ਼ਪੁਰ ਪੁਲਸ ਵੱਲੋਂ ਰੀਤੂ ਮਹਿਤਾ ਵਾਸੀ ਫਿਰੋਜ਼ਪੁਰ ਦੇ ਬਿਆਨਾਂ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਇੰਸਪੈਕਟਰ ਹਰਿੰਦਰ ਸਿੰਘ ਅਤੇ ਏ. ਐੱਸ. ਆਈ. ਦਰਸ਼ਨ ਲਾਲ ਨੇ ਦੱਸਿਆ ਕਿ ਰੀਤੂ ਮਹਿਤਾ ਨੇ ਪੁਲਸ ਨੂੰ ਸ਼ਿਕਾਇਤ ਪੱਤਰ ’ਚ ਦੱਸਿਆ ਕਿ ਰਾਕੇਸ਼ ਕੁਮਾਰ ਖੁਰਾਣਾ ਉਸ ਨੂੰ ਪਿਛਲੇ 6 ਮਹੀਨਿਆਂ ਤੋਂ ਲਗਾਤਾਰ ਮਾਨਸਿਕ ਤੌਰ ’ਤੇ ਪਰੇਸ਼ਾਨ ਕਰ ਰਿਹਾ ਹੈ। ਜਦੋਂ ਵੀ ਉਹ ਆਪਣੇ ਘਰੋਂ ਬਾਹਰ ਜਾਂਦੀ ਹੈ ਤਾਂ ਉਹ ਰੋਜ਼ਾਨਾ ਉਸ ਨੂੰ ਬੁਰੀ ਨਜ਼ਰ ਨਾਲ ਘੂਰਦਾ ਰਹਿੰਦਾ ਹੈ ਅਤੇ ਅਪਮਾਨ ਜਨਕ ਸ਼ਬਦ ਵੀ ਬੋਲਦਾ ਹੈ। ਇਸ ਮਾਮਲੇ ’ਚ ਉਸ ਦੀ ਪਤਨੀ ਵੀ ਉਸ ਦੀ ਸਾਥ ਦਿੰਦੀ ਸੀ। ਇਸ ’ਤੇ ਫਿਰੋਜ਼ਪੁਰ ਪੁਲਸ ਨੇ ਰਾਕੇਸ਼ ਕੁਮਾਰ ਖੁਰਾਣਾ ਅਤੇ ਉਸ ਦੀ ਪਤਨੀ ਵੰਦਨਾ ਸ਼ਰਮਾ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
 


author

Babita

Content Editor

Related News