ਪਤਨੀ ਨੂੰ ਪੇਕੇ ਤੋਂ ਲਿਆਉਣ ਲਈ ਗੁਆਂਢੀ ਦੀ ਕਾਰ ਲੈ ਕੇ ਭੱਜਿਆ ਨੌਜਵਾਨ

Wednesday, Jul 10, 2024 - 03:48 PM (IST)

ਪਤਨੀ ਨੂੰ ਪੇਕੇ ਤੋਂ ਲਿਆਉਣ ਲਈ ਗੁਆਂਢੀ ਦੀ ਕਾਰ ਲੈ ਕੇ ਭੱਜਿਆ ਨੌਜਵਾਨ

ਚੰਡੀਗੜ੍ਹ (ਸੁਸ਼ੀਲ) : ਪਤਨੀ ਨੂੰ ਪੇਕੇ ਤੋਂ ਲਿਆਉਣ ਲਈ ਰਾਮਦਰਬਾਰ ਵਾਸੀ ਨੌਜਵਾਨ ਗੁਆਂਢੀ ਦੀ ਆਲਟੋ ਗੱਡੀ ਲੈ ਗਿਆ ਸੀ। ਕਈ ਦਿਨ ਬਾਅਦ ਵੀ ਗੱਡੀ ਵਾਪਸ ਨਹੀਂ ਕੀਤੀ ਤਾਂ ਕਾਰ ਮਾਲਕ ਸ਼ੁੱਭਮ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ। ਸੈਕਟਰ-31 ਥਾਣਾ ਪੁਲਸ ਨੇ ਮੁਲਜ਼ਮ ਸਤਪਾਲ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਪੁਲਸ ਮੁਲਜ਼ਮ ਦੀ ਭਾਲ ਕਰਨ ’ਚ ਲੱਗੀ ਹੈ। ਰਾਮਦਰਬਾਰ ਵਾਸੀ ਸ਼ੁਭਮ ਨੇ ਸ਼ਿਕਾਇਤ ਵਿਚ ਦੱਸਿਆ ਕਿ ਉਸ ਕੋਲ ਆਲਟੋ ਗੱਡੀ (ਸੀ. ਐੱਚ.01-1833) ਹੈ। ਤਿੰਨ ਜੁਲਾਈ ਨੂੰ ਗੁਆਂਢੀ ਸਤਪਾਲ ਆਇਆ ਤੇ ਪਤਨੀ ਨੂੰ ਪੇਕੇ ਤੋਂ ਲਿਆਉਣ ਵਾਸਤੇ ਇਕ ਦਿਨ ਲਈ ਗੱਡੀ ਲੈ ਕੇ ਗਿਆ। ਸਤਪਾਲ ਨੇ ਸ਼ਾਮ ਨੂੰ ਗੱਡੀ ਵਾਪਸ ਦੇਣ ਦਾ ਵਾਅਦਾ ਕੀਤਾ ਸੀ, ਪਰ 3 ਦਿਨ ਬਾਅਦ ਵੀ ਵਾਪਸ ਨਹੀਂ ਕੀਤੀ। ਸ਼ੁਭਮ ਨੇ ਗੱਡੀ ਵਾਪਸ ਮੰਗੀ ਤਾਂ ਸਤਪਾਲ ਬਹਾਨੇ ਬਣਾਉਣ ਲੱਗਾ।


author

Babita

Content Editor

Related News