ਵਿਆਹੁਤਾ ਨੂੰ ਕਰਦੇ ਸੀ ਦਾਜ ਲਈ ਪਰੇਸ਼ਾਨ, ਪਤੀ ’ਤੇ ਕੇਸ ਦਰਜ

Friday, Mar 10, 2023 - 04:27 PM (IST)

ਵਿਆਹੁਤਾ ਨੂੰ ਕਰਦੇ ਸੀ ਦਾਜ ਲਈ ਪਰੇਸ਼ਾਨ, ਪਤੀ ’ਤੇ ਕੇਸ ਦਰਜ

ਲੁਧਿਆਣਾ (ਵਰਮਾ) : ਵੂਮੈਨ ਸੈੱਲ ਦੀ ਪੁਲਸ ਕੋਲ ਘਰੇਲੂ ਹਿੰਸਾ ਦੀ ਸ਼ਿਕਾਰ ਸਵੀਨਾ ਨਿਵਾਸੀ ਮਾਡਲ ਟਾਊਨ ਨੇ ਆਪਣੇ ਸਹੁਰੇ ਵਾਲਿਆਂ ਖ਼ਿਲਾਫ਼ ਉਸ ਨੂੰ ਦਾਜ ਲਈ ਮਾਨਸਿਕ ਅਤੇ ਸਰੀਰਕ ਤੌਰ ’ਤੇ ਪਰੇਸ਼ਾਨ ਕਰਨ ਦੇ ਦੋਸ਼ ਲਾਏ ਸਨ। ਪੀੜਤਾ ਨੇ ਦੱਸਿਆ ਕਿ ਉਸ ਦਾ ਵਿਆਹ ਤਰਨਦੀਪ ਸਿੰਘ ਦੇ ਨਾਲ ਹੋਇਆ ਸੀ।

ਪੀੜਤਾ ਵੱਲੋਂ ਦਿੱਤੀ ਗਈ ਸ਼ਿਕਾਇਤ ਦੀ ਜਾਂਚ ਕਰਨ ’ਤੇ ਜਾਂਚ ਅਧਿਕਾਰੀ ਸੁਰੇਸ਼ ਕੁਮਾਰ ਨੇ ਪੀੜਤਾ ਦੇ ਪਤੀ ਤਰਨਦੀਪ ਸਿੰਘ ਨਿਵਾਸੀ ਸੈਕਟਰ-39 ਖ਼ਿਲਾਫ਼ ਆਪਣੀ ਪਤਨੀ ਨੂੰ ਦਾਜ ਲਈ ਪਰੇਸ਼ਾਨ ਕਰਨ ’ਤੇ ਉਸ ਦੇ ਖਿਲਾਫ ਦਾਜ ਲਈ ਪਰੇਸ਼ਾਨ ਕਰਨ ਦਾ ਪਰਚਾ ਦਰਜ ਕੀਤਾ ਹੈ। ਸਵੀਨਾ ਨੇ ਆਪਣੇ ਸਹੁਰੇ ਵਾਲਿਆਂ ’ਤੇ ਦੋਸ਼ ਲਾਉਂਦੇ ਹੋਏ ਦੱਸਿਆ ਕਿ ਮੇਰੇ ਵਿਆਹ ’ਤੇ ਮੇਰੇ ਪੇਕੇ ਵਾਲਿਆਂ ਨੇ ਲੱਖਾਂ ਰੁਪਏ ਖ਼ਰਚ ਕੀਤੇ ਸਨ। ਇਸ ਦੇ ਬਾਵਜੂਦ ਮੇਰੇ ਸਹੁਰੇ ਵਾਲੇ ਮੈਨੂੰ ਦਾਜ ਲਈ ਪਰੇਸ਼ਾਨ ਕਰਦੇ ਸਨ।


author

Babita

Content Editor

Related News