ਪੰਜਾਬ ਪੁਲਸ ਦੇ ਏ. ਆਈ. ਜੀ. ਖਿਲਾਫ ਸਰੀਰਕ ਸ਼ੋਸਣ ਦਾ ਮਾਮਲਾ ਦਰਜ

Friday, Oct 18, 2019 - 01:16 PM (IST)

ਪੰਜਾਬ ਪੁਲਸ ਦੇ ਏ. ਆਈ. ਜੀ. ਖਿਲਾਫ ਸਰੀਰਕ ਸ਼ੋਸਣ ਦਾ ਮਾਮਲਾ ਦਰਜ

ਚੰਡੀਗੜ੍ਹ (ਰਮਨਜੀਤ) : ਪੰਜਾਬ ਪੁਲਸ ਦੇ ਏ. ਆਈ. ਜੀ. ਆਸ਼ੀਸ਼ ਕੁਮਾਰ ਖਿਲਾਫ ਹਿਰਾਸਤ 'ਚ ਬੰਦ ਇਕ ਔਰਤ ਨਾਲ ਸਰੀਰਕ ਸ਼ੋਸਣ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਹਾਲਾਂਕਿ ਇਹ ਮਾਮਲਾ ਪਹਿਲਾਂ ਹੀ ਮੋਹਾਲੀ ਸਥਿਤ ਸਟੇਟ ਥਾਣੇ 'ਚ ਹੋਰ ਧਾਰਾਵਾਂ ਦੇ ਤਹਿਤ ਦਰਜ ਸੀ। ਇਸ ਮਾਮਲੇ 'ਚ ਆਈ. ਜੀ. ਕੁਵੰਰ ਵਿਜੇ ਪ੍ਰਤਾਪ ਸਿੰਘ ਦੀ ਜਾਂਚ ਤੋਂ ਬਾਅਦ ਹਿਰਾਸਤੀ ਬਲਾਤਕਾਰ ਦੀਆਂ ਧਰਾਵਾਂ ਨੂੰ ਜੋੜਿਆ ਗਿਆ ਹੈ। ਇਹ ਮਾਮਲਾ ਜਿਸ ਔਰਤ ਦੀ ਸ਼ਿਕਾਇਤ ਦੇ ਆਧਾਰ 'ਤੇ ਦਰਜ ਕੀਤਾ ਗਿਆ ਹੈ, ਉਹ ਉਸੇ ਜੇਲ ਚ ਬੰਦ ਸੀ, ਜਿਸ ਜੇਲ 'ਚ ਏ. ਆਈ. ਜੀ. ਆਸ਼ੀਸ਼ ਕਪੂਰ ਘਟਨਾ ਦੇ ਸਮੇਂ ਅਧਿਕਾਰੀ ਦੇ ਤੌਰ 'ਤੇ ਤਾਇਨਾਤ ਸਨ।


author

Babita

Content Editor

Related News