2 ਭਰਾਵਾਂ ''ਤੇ ਹਮਲਾ ਕਰਕੇ ਜ਼ਖਮੀਂ ਕਰਨ ਵਾਲੇ 8 ਲੋਕਾਂ ਖ਼ਿਲਾਫ਼ ਮੁਕੱਦਮਾ ਦਰਜ

Saturday, Jan 16, 2021 - 04:26 PM (IST)

ਦੋਰਾਂਗਲਾ (ਨੰਦਾ) : ਇੱਥੇ ਥਾਣਾ ਦੋਰਾਂਗਲਾ ਪੁਲਸ ਨੇ ਦੋ ਭਰਾਵਾਂ ਨੂੰ ਜਖ਼ਮੀਂ ਕਰਨ ਵਾਲੇ 8 ਲੋਕਾਂ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ, ਪਰ ਮੁੱਖ ਦੋਸ਼ੀ ਅਜੇ ਫ਼ਰਾਰ ਹੈ। ਇਸ ਸਬੰਧੀ ਸਬ ਇੰਸਪੈਕਟਰ ਨਛੱਤਰ ਸਿੰਘ ਨੇ ਦੱਸਿਆ ਕਿ 13 ਜਨਵਰੀ ਨੂੰ ਦੋਸ਼ੀ ਗੁਰਵਿੰਦਰ ਸਿੰਘ ਪੁੱਤਰ ਕ੍ਰਿਪਾਲ ਸਿੰਘ ਆਪਣੇ ਪਰਿਵਾਰਕ ਮੈਂਬਰਾਂ ਨਾਲ ਉਂਕਾਰ ਸਿੰਘ ਪੁੱਤਰ ਗੁਰਨਾਮ ਸਿੰਘ ਦੇ ਘਰ ਦੀ ਕੰਧ ਟੱਪ ਕੇ ਅੰਦਰ ਦਾਖ਼ਲ ਹੋਇਆ।

ਉਸ ਨੇ ਹਥਿਆਰਾਂ ਨਾਲ ਉਂਕਾਰ ਸਿੰਘ ਨੂੰ ਮਾਰ ਦੇਣ ਦੀ ਨੀਯਤ ਨਾਲ ਸੱਟਾਂ ਮਾਰ ਕੇ ਜਖ਼ਮੀਂ ਕਰ ਦਿੱਤਾ। ਜਦੋਂ ਉਸ ਦਾ ਭਰਾ ਹਰਭਿੰਦਰ ਸਿੰਘ ਉਸ ਨੂੰ ਛੁਡਾਉਣ ਲਈ ਅੱਗੇ ਹੋਇਆ ਤਾਂ ਦੋਸ਼ੀਆਂ ਨੇ ਉਸ ਨੂੰ ਵੀ ਸੱਟਾਂ ਮਾਰ ਕੇ ਜ਼ਖਮੀਂ ਕਰ ਦਿੱਤਾ ਹੈ, ਜਿਸ ਤੋਂ ਬਾਅਦ ਪੁਲਸ ਨੇ 8 ਲੋਕਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ।


Babita

Content Editor

Related News