ਮੌਸਮ ਨੇ ਬਦਲੀ ਕਰਵਟ, ਕਿਸਾਨ ਹੋਏ ਨਿਰਾਸ਼ (ਵੀਡੀਓ)
Monday, Dec 24, 2018 - 03:21 PM (IST)
ਫਿਰੋਜ਼ਪੁਰ (ਸਨੀ ਚੋਪੜਾ) - ਮੌਸਮ ਦੇ ਕਰਵਟ ਬਦਲਣ ਕਾਰਨ ਚਾਰੇ ਪਾਸੇ ਸ਼ੀਤਲਹਿਰ ਦਾ ਕਹਿਰ ਪੈ ਰਿਹਾ ਹੈ ਅਤੇ ਪੈ ਰਹੀ ਧੁੰਦ ਕਾਰਨ ਵੀ ਮੌਸਮ 'ਤੇ ਵੀ ਮਾੜਾ ਪ੍ਰਭਾਵ ਪੈਂਦਾ ਦਿਖਾਈ ਦੇ ਰਿਹਾ ਹੈ। ਠੰਡ ਨੇ ਆਮ ਲੋਕਾਂ ਨੂੰ ਤਾਂ ਪ੍ਰਭਾਵਿਤ ਕੀਤਾ ਹੀ ਹੈ ਤੇ ਦੂਜੇ ਪਾਸੇ ਕਿਸਾਨਾਂ ਦੀਆਂ ਫ਼ਸਲਾਂ ਵੀ ਧੁੰਦ ਦੀ ਮਾਰ ਤੋਂ ਨਹੀਂ ਬਚ ਸਕੀਆਂ। ਧੁੰਦ ਪੈਣ ਕਰਕੇ ਧੁੰਦ ਨਾਲ ਫ਼ਸਲਾਂ ਦਾ ਬਹੁਤ ਨੁਕਸਾਨ ਹੋਇਆ ਹੈ, ਜਿਸ ਤੋਂ ਫਿਰੋਜ਼ਪੁਰ ਦੇ ਕਿਸਾਨ ਕਾਫੀ ਪ੍ਰੇਸ਼ਾਨ ਹਨ। ਦੱਸ ਦੇਈਏ ਕਿ ਜੇਕਰ ਠੰਡ ਨਾਲ ਫ਼ਸਲਾਂ ਦਾ ਨੁਕਸਾਨ ਇਸ ਕਦਰ ਹੁੰਦਾ ਰਿਹਾ ਤਾਂ ਆਉਣ ਵਾਲੇ ਸਮੇਂ 'ਚ ਮਹਿੰਗਾਈ ਕਿੰਨੀ ਵਧ ਸਕਦੀ ਹੈ। ਇਸ ਦਾ ਅੰਦਾਜ਼ਾ ਲਾਗੁਣਾ ਕੋਈ ਮੁਸ਼ਕਲ ਨਹੀਂ ਹੈ।