ਫਿਰੋਜ਼ਪੁਰ : ਹੁਸੈਨੀਵਾਲਾ ਸਰਹੱਦ 'ਚ ਮੁੜ ਦੇਖੇ ਗਏ 3 ਪਾਕਿਸਤਾਨੀ ਡਰੋਨ (ਵੀਡੀਓ)

10/22/2019 11:08:22 AM

ਫਿਰੋਜ਼ਪੁਰ (ਕੁਮਾਰ, ਮਨਦੀਪ) - ਭਾਰਤ-ਪਾਕਿ ਸਰਹੱਦ 'ਤੇ ਸਥਿਤ ਹੁਸੈਨੀਵਾਲਾ ਸਰਹੱਦ 'ਤੇ ਬੀਤੀ ਰਾਤ 10.30 ਕੁ ਵਜੇ ਦੇ ਕਰੀਬ ਇਕ ਵਾਰ ਫਿਰ ਪਾਕਿਸਤਾਨ ਵਲੋਂ ਉਡਾਏ ਗਏ 3 ਡਰੋਨਾਂ ਦੇ ਦੇਖੇ ਜਾਣ ਦੀ ਸੂਚਨਾ ਮਿਲੀ ਹੈ। ਸੂਤਰਾਂ ਅਨੁਸਾਰ ਸਰਹੱਦ 'ਤੇ ਤਾਇਨਾਤ ਬੀ.ਐੱਸ.ਐੱਫ ਦੇ ਜਵਾਨਾਂ ਨੇ ਡਰੋਨਾਂ ਨੂੰ ਦੇਖਦੇ ਸਾਰ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਪਾਕਿਸਤਾਨੀ ਡਰੋਨ ਪਾਕਿ ਵਾਪਸ ਜਾਣ 'ਚ ਕਾਮਯਾਬ ਹੋ ਗਏ। ਗੋਲੀਬਾਰੀ ਦੀ ਆਵਾਜ਼ ਸੁਣ ਕੇ ਲੋਕਾਂ 'ਚ ਡਰ ਪੈਦਾ ਹੋ ਗਿਆ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਵੀ ਪਾਕਿਸਤਾਨੀ ਡਰੋਨ ਦੇ ਭਾਰਤੀ ਹੱਦ 'ਚ ਦਾਖਲ ਹੋਣ ਦੀਆਂ ਖਬਰਾਂ ਆਈਆਂ ਸਨ, ਜਿਸ ਦੇ ਮੁੱਦੇਨਜ਼ਰ ਬੀ. ਐੱਸ. ਐੱਫ. ਜਵਾਨਾਂ ਅਤੇ ਸੁਰੱਖਿਆਂ ਏਜੰਸੀਆਂ ਵਲੋਂ ਸਰਹੱਦਾਂ ਦੀ ਚੌਕਸੀ ਵਧਾ ਦਿੱਤੀ ਗਈ ਸੀ।


rajwinder kaur

Content Editor

Related News