ਨਫ਼ਰਤ ਦੀ ਅੱਗ ''ਚ ਸੜ ਰਿਹਾ ਪਿਓ ਅਖੀਰ ਬਣ ਗਿਆ ਹੈਵਾਨ, ਪੁੱਤ ਨਾਲ ਜੋ ਕੀਤਾ ਸੁਣ ਖੜ੍ਹੇ ਹੋਣਗੇ ਰੌਂਗਟੇ
Thursday, Sep 19, 2024 - 06:37 PM (IST)

ਸਰਦੂਲਗੜ੍ਹ : ਇਥੋਂ ਦਾ ਇਕ ਦਿਲ ਕੰਬਾਅ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਮਤਰੇਏ ਪਿਓ ਵਲੋਂ 11 ਸਾਲਾ ਬੱਚੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਬੱਚੇ ਅਕਾਸ਼ਦੀਪ ਸਿੰਘ (11) ਦੇ ਮਾਮੇ ਵਕੀਲ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਹਰਪ੍ਰੀਤ ਕੌਰ ਪਿੰਡ ਹੀਰੇਵਾਲਾ ਦੇ ਗੁਰਪ੍ਰੀਤ ਸਿੰਘ ਪੁੱਤਰ ਗੁਰਦਿਆਲ ਸਿੰਘ ਨਾਲ ਵਿਆਹੀ ਸੀ, ਜੋ ਹਾਲ ਆਬਾਦ ਸਰਦੂਲਗੜ੍ਹ ਹੈ।
ਇਹ ਵੀ ਪੜ੍ਹੋ : ਪੰਜਾਬ ਵਿਚ ਵੱਡਾ ਧਮਾਕਾ, ਕੰਬ ਗਿਆ ਪੂਰਾ ਇਲਾਕਾ
ਉਕਤ ਨੇ ਦੱਸਣ ਮੁਤਾਬਕ ਪਹਿਲੇ ਵਿਆਹ ਮਗਰੋਂ ਤਲਾਕ ਹੋਣ ਕਾਰਨ ਉਸ ਦੀ ਭੈਣ ਦਾ ਇਹ ਦੂਜਾ ਵਿਆਹ ਸੀ ਅਤੇ ਅਕਾਸ਼ਦੀਪ ਹਰਪ੍ਰੀਤ ਕੌਰ ਦੇ ਪਹਿਲੇ ਵਿਆਹ ਤੋਂ ਸੰਤਾਨ ਸੀ। ਗੁਰਪ੍ਰੀਤ ਸਿੰਘ ਅਕਾਸ਼ਦੀਪ ਨਾਲ ਨਫ਼ਰਤ ਕਰਦਾ ਸੀ, ਜਿਸ ਕਾਰਨ ਉਸ ਨੇ ਪਰਨੇ ਨਾਲ ਗਲ਼ ਘੁੱਟ ਕੇ ਬੱਚੇ ਦਾ ਕਤਲ ਕਰ ਦਿੱਤਾ। ਸਰਦੂਲਗੜ੍ਹ ਪੁਲਸ ਨੇ ਕੇਸ ਦਰਜ ਕਰਨ ਤੋਂ ਬਾਅਦ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਅਕਾਸ਼ਦੀਪ ਸਿੰਘ ਛੇਵੀਂ ਜਮਾਤ ਦਾ ਵਿਦਿਆਰਥੀ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਸਨਸਨੀਖੇਜ਼ ਵਾਰਦਾਤ, ਸਹੇਲੀ ਦੀ ਅਸ਼ਲੀਲ ਵੀਡੀਓ ਨੇ ਕਰਾ 'ਤਾ ਕਤਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8