ਕਲਯੁਗੀ ਪਿਓ ਨੇ ਹੱਦਾਂ ਟੱਪਦਿਆਂ ਗਰਭਵਤੀ ਕੀਤੀ ਨਾਬਾਲਗ ਧੀ, ਮਾਂ ਅੱਗੇ ਇੰਝ ਸਾਹਮਣੇ ਆਈ ਸੱਚਾਈ

Saturday, Dec 04, 2021 - 11:04 AM (IST)

ਕਲਯੁਗੀ ਪਿਓ ਨੇ ਹੱਦਾਂ ਟੱਪਦਿਆਂ ਗਰਭਵਤੀ ਕੀਤੀ ਨਾਬਾਲਗ ਧੀ, ਮਾਂ ਅੱਗੇ ਇੰਝ ਸਾਹਮਣੇ ਆਈ ਸੱਚਾਈ

ਅੰਮ੍ਰਿਤਸਰ (ਸੰਜੀਵ) : ਕੱਥੂਨੰਗਲ ਇਲਾਕੇ ’ਚ ਸਥਿਤ ਇਕ ਪਿੰਡ ਦੇ ਰਹਿਣ ਵਾਲੇ ਮਤਰੇਏ ਪਿਤਾ ਕਸ਼ਮੀਰ ਸਿੰਘ ਨੇ ਆਪਣੀ ਹੀ ਧੀ ਨੂੰ ਹਵਸ ਦਾ ਸ਼ਿਕਾਰ ਬਣਾ ਕੇ ਉਸ ਨੂੰ ਗਰਭਵਤੀ ਕਰ ਦਿੱਤਾ। 14 ਸਾਲਾ ਇਸ ਬੱਚੀ ਨੇ ਪਿਤਾ ਦੀਆਂ ਧਮਕੀਆਂ ਕਾਰਨ ਆਪਣੇ ਨਾਲ ਹੋਏ ਜਬਰ-ਜ਼ਿਨਾਹ ਬਾਰੇ ’ਚ ਕਿਸੇ ਨੂੰ ਨਹੀਂ ਦੱਸਿਆ ਪਰ ਜਦੋਂ ਉਹ ਗਰਭਵਤੀ ਹੋ ਗਈ ਅਤੇ ਢਿੱਡ ਵੱਧਣ ਲੱਗਾ ਤਾਂ ਉਸ ਦੀ ਮਾਂ ਨੂੰ ਸੱਚਾਈ ਦਾ ਪਤਾ ਚੱਲਿਆ, ਜਿਸ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ।

ਇਹ ਵੀ ਪੜ੍ਹੋ : ਹਵਸ ਦੇ ਪੁਜਾਰੀ ਨੇ ਨੌਕਰੀ ਲੈਣ ਆਈ ਕੁੜੀ ਦੀ ਕੋਲਡ ਡਰਿੰਕ 'ਚ ਮਿਲਾਇਆ ਨਸ਼ਾ, ਬੇਹੋਸ਼ ਕਰਕੇ ਲੁੱਟੀ ਇੱਜ਼ਤ

ਫਿਲਹਾਲ ਥਾਣਾ ਕੱਥੂਨੰਗਲ ਦੀ ਪੁਲਸ ਨੇ ਕਸ਼ਮੀਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਕੇ ਪੀੜਤ ਕੁੜੀ ਦੀ ਮੈਡੀਕਲ ਜਾਂਚ ਕਰਵਾ ਲਈ ਹੈ। ਕੋਮਲ (ਕਾਲਪਨਿਕ ਨਾਂ) ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਦੂਜਾ ਵਿਆਹ ਸਾਲ 2016 ’ਚ ਉਕਤ ਮੁਲਜ਼ਮ ਕਸ਼ਮੀਰ ਸਿੰਘ ਦੇ ਨਾਲ ਹੋਇਆ ਸੀ, ਜਦੋਂ ਕਿ ਪਹਿਲੇ ਵਿਆਹ ਤੋਂ ਉਸ ਦੇ ਤਿੰਨ ਬੱਚੇ ਹਨ, ਜਿਨ੍ਹਾਂ ’ਚ 2 ਧੀਆਂ ਅਤੇ ਇਕ ਪੁੱਤਰ ਹੈ। ਵੱਡੀ ਧੀ ਦੀ ਉਮਰ 14 ਸਾਲ ਦੀ ਹੈ, ਬੀਤੇ ਕੁੱਝ ਸਮੇਂ ਤੋਂ ਉਸ ਦੀ ਹਾਲਤ ਠੀਕ ਨਹੀਂ ਸੀ।

ਇਹ ਵੀ ਪੜ੍ਹੋ : 'ਸਿੱਧੂ ਮੂਸੇਵਾਲਾ' ਦੀ ਕਾਂਗਰਸ 'ਚ ਐਂਟਰੀ 'ਤੇ ਉੱਠੇ ਸਵਾਲਾਂ ਦਾ ਜਵਾਬ ਦਿੰਦਿਆਂ ਫਸੇ 'ਨਵਜੋਤ ਸਿੱਧੂ'

ਜਦੋਂ ਉਸ ਨੇ ਉਸ ਨੂੰ ਗੰਭੀਰਤਾ ਨਾਲ ਪੁੱਛਿਆ ਤਾਂ ਉਸ ਨੇ ਭਰੀਆਂ ਅੱਖਾਂ ਨਾਲ ਉਸ ਨੂੰ ਪੂਰੀ ਕਹਾਣੀ ਸੁਣਾਈ ਅਤੇ ਕਿਹਾ ਕਿ ਨਸ਼ੇ ਦੀ ਹਾਲਤ ’ਚ ਕਸ਼ਮੀਰ ਸਿੰਘ ਨੇ ਉਸ ਨੂੰ ਆਪਣੀ ਹਵਸ ਸ਼ਿਕਾਰ ਬਣਾਇਆ ਸੀ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹਨ। ਪੀੜਤ ਕੁੜੀ ਦੀ ਮੈਡੀਕਲ ਜਾਂਚ ਕਰਵਾ ਲਈ ਗਈ ਹੈ, ਉੱਥੇ ਹੀ ਮੁਲਜ਼ਮ ਨੂੰ ਫੜ੍ਹਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News