ਖ਼ੌਫਨਾਕ ਘਟਨਾ, ਪਿਓ ਨੇ ਪਿੱਲਰ ''ਚ ਮਾਰ ਕੇ ਮਾਰ ਮੁਕਾਈ 5 ਮਹੀਨਿਆਂ ਦੀ ਧੀ

Wednesday, Oct 14, 2020 - 09:48 PM (IST)

ਖ਼ੌਫਨਾਕ ਘਟਨਾ, ਪਿਓ ਨੇ ਪਿੱਲਰ ''ਚ ਮਾਰ ਕੇ ਮਾਰ ਮੁਕਾਈ 5 ਮਹੀਨਿਆਂ ਦੀ ਧੀ

ਭਗਤਾ ਭਾਈ (ਪਰਮਜੀਤ ਢਿੱਲੋਂ) : ਕਲਯੁਗੀ ਪਿਓ ਵਲੋਂ ਆਪਣੀ 5 ਮਹੀਨੇ ਦੀ ਬੱਚੀ ਨੂੰ ਚੁੱਕ ਕੋਠੀ ਦੇ ਬਣੇ ਪਿੱਲਰ ਨਾਲ ਮਾਰੇ ਜਾਣ ਕਾਰਣ ਬੱਚੀ ਦੀ ਮੌਤ ਹੋ ਗਈ। ਵਾਰਦਾਤ ਪਿੰਡ ਆਦਮਪੁਰਾ ਦੀ ਹੈ, ਜਿੱਥੇ ਪਹੁੰਚ ਕੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਜਗਦੀਸ਼ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਆਦਮਪੁਰਾ ਜੋ ਪਿੰਡ ਵਾਸੀਆਂ ਅਨੁਸਾਰ ਕੁਝ ਸਮੇਂ ਤੋਂ ਡਿਪਰੈਸ਼ਨ ਵਿਚ ਸੀ। 

ਇਹ ਵੀ ਪੜ੍ਹੋ :  ਜੇਲ 'ਚ ਬੰਦ ਖ਼ਤਰਨਾਕ ਗੈਂਗਸਟਰ ਦਿਲਪ੍ਰੀਤ ਬਾਬਾ ਬਾਰੇ ਵੱਡੀ ਗੱਲ ਆਈ ਸਾਹਮਣੇ

ਬੀਤੀ ਰਾਤ ਕਰੀਬ 11 ਕੁ ਵਜੇ ਉਹ ਆਪਣੀ ਦਵਾਈ ਲੈ ਰਿਹਾ ਸੀ। ਉਸ ਨੇ ਆਪਣੀ ਸੁੱਤੀ ਪਈ ਕਰੀਬ 5-6 ਮਹੀਨੇ ਦੀ ਬੱਚੀ ਨੂੰ ਚੁੱਕ ਲਿਆ ਅਤੇ ਆਪਣੀ ਹੀ ਕੋਠੀ ਵਿਚ ਬਣੇ ਪਿੱਲਰ ਨਾਲ ਪੱਟਕਾ ਕੇ ਮਾਰਿਆ ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਦੌਰਾਨ ਉਸ ਦੀ ਪਤਨੀ ਵੀ ਘਟਨਾ 'ਚ ਜ਼ਖਮੀ ਹੋ ਗਈ। ਪਿੰਡ ਵਾਸੀਆਂ ਅਨੁਸਾਰ ਮੌਕੇ 'ਤੇ ਪੁਲਸ ਥਾਣਾ ਦਿਆਲਪੁਰਾ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਗਈ ਜਿਸ ਨਾਲ ਪੁਲਸ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਬੱਚੀ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤਾ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ :  ਕੇਂਦਰ ਸਰਕਾਰ ਨਾਲ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਖ਼ਤਮ, ਨਾਰਾਜ਼ ਹੋ ਕੇ ਨਿਕਲੇ ਕਿਸਾਨ ਆਗੂ


author

Gurminder Singh

Content Editor

Related News