ਇਕ ਹਫ਼ਤਾ ਪਹਿਲਾਂ ਘਰ ਜੰਮੀ ਧੀ, ਪਿਓ ਨੇ ਹੋਟਲ ’ਚ ਲਿਜਾ ਕੇ ਨਾਬਾਲਗ ਕੁੜੀ ਨਾਲ ਕੀਤਾ ਜਬਰ-ਜ਼ਿਨਾਹ

Wednesday, Aug 11, 2021 - 06:39 PM (IST)

ਇਕ ਹਫ਼ਤਾ ਪਹਿਲਾਂ ਘਰ ਜੰਮੀ ਧੀ, ਪਿਓ ਨੇ ਹੋਟਲ ’ਚ ਲਿਜਾ ਕੇ ਨਾਬਾਲਗ ਕੁੜੀ ਨਾਲ ਕੀਤਾ ਜਬਰ-ਜ਼ਿਨਾਹ

ਲੁਧਿਆਣਾ (ਰਿਸ਼ੀ) : ਫੁਹਾਰਾ ਚੌਕ ਕੋਲ ਸਥਿਤ ਇਕ ਪ੍ਰਮੁੱਖ ਰੈਸਟੋਰੈਂਟ ’ਚ ਖਾਣਾ ਖਾਣ ਗਈ 16 ਸਾਲਾ ਨਾਬਾਲਗਾ ਦਾ ਮੈਨੇਜਰ ਨੇ ਪਹਿਲਾਂ ਰੈਸਟੋਰੈਂਟ ਵਿਚ ਖਾਣ ਦੀ ਨਵੀਆਂ-ਨਵੀਆਂ ਆਫਰਜ਼ ਦੱਸਣ ਦੇ ਬਹਾਨੇ ਮੋਬਾਇਲ ਨੰਬਰ ਲੈ ਲਿਆ ਅਤੇ ਫਿਰ ਮੋਬਾਇਲ ’ਤੇ ਮੈਸੇਜ ਭੇਜ ਕੇ ਦੋਸਤ ਬਣਾ ਲਿਆ, ਜਿਸ ਤੋਂ ਬਾਅਦ ਖਾਣਾ-ਖਾਣ ਦੇ ਬਹਾਨੇ ਬੁਲਾ ਕੇ ਇਕ ਹੋਟਲ ’ਚ ਲਿਜਾ ਕੇ ਜਬਰ-ਜ਼ਿਨਾਹ ਕੀਤਾ। ਇਸ ਤੋਂ ਪਹਿਲਾਂ ਮੋਬਾਇਲ ਤੋਂ ਮੈਸੇਜ ਵੀ ਡਿਲੀਟ ਕਰ ਦਿੱਤੇ। ਇਸ ਕੇਸ ਵਿਚ ਥਾਣਾ ਡਵੀਜ਼ਨ ਨੰ. 8 ਦੀ ਪੁਲਸ ਨੇ ਮੈਨੇਜਰ ਖ਼ਿਲਾਫ਼ ਜਬਰ-ਜ਼ਿਨਾਹ ਦੇ ਦੋਸ਼ ਹੇਠ ਪਰਚਾ ਦਰਜ ਕੀਤਾ ਹੈ। ਦੋਸ਼ੀ ਦੀ ਪਛਾਣ ਦੀਪਕ ਕੁਮਾਰ ਵਜੋਂ ਹੋਈ ਹੈ। ਇਥੇ ਹੋਰ ਵੀ ਸ਼ਰਮਨਾਕ ਗੱਲ ਇਹ ਹੈ ਕਿ ਮੁਲਜ਼ਮ ਪਹਿਲਾਂ ਹੀ ਵਿਆਹਿਆ ਹੋਇਆ ਸੀ ਅਤੇ ਉਸ ਦੇ ਦੋ ਬੱਚੇ ਹਨ, ਜਦਿਕ ਇਕ ਹਫਤਾ ਪਹਿਲਾਂ ਹੀ ਉਸ ਦੇ ਘਰ ਇਕ ਧੀ ਹੋਈ ਹੈ।

ਇਹ ਵੀ ਪੜ੍ਹੋ : ਅਕਾਲੀ ਆਗੂ ਵਿੱਕੀ ਮਿੱਡੂਖੇੜਾ ਕਤਲ ਕਾਂਡ ’ਚ ਨਵਾਂ ਮੋੜ, ਹੁਣ ਵਿਨੇ ਦਿਓੜਾ ਨੇ ਪਾਈ ਫੇਸਬੁੱਕ ’ਤੇ ਇਹ ਪੋਸਟ

ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਨਾਬਾਲਗਾ ਨੇ ਦੱਸਿਆ ਕਿ ਉਹ 10ਵੀਂ ਪਾਸ ਹੈ। ਪਿਤਾ ਨਗਰ ਨਿਗਮ ਵਿਚ ਇੰਸਪੈਕਟਰ ਸਨ ਪਰ 1 ਸਾਲ ਪਹਿਲਾਂ ਉਨ੍ਹਾਂ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਮਾਂ ਨੇ ਦੂਜਾ ਵਿਆਹ ਕਰਵਾ ਲਿਆ ਅਤੇ ਉਹ ਆਪਣੇ 13 ਸਾਲ ਦੇ ਭਰਾ ਨਾਲ ਦਾਦੀ ਕੋਲ ਰਹਿ ਰਹੀ ਹੈ। ਨਾਬਾਲਗਾ ਮੁਤਾਬਕ ਉਹ ਆਮ ਕਰਕੇ ਰੈਸਟੋਰੈਂਟ ਵਿਚ ਖਾਣਾ ਖਾਣ ਜਾਂਦੀ ਰਹਿੰਦੀ ਸੀ। ਇਸੇ ਦੌਰਾਨ ਰਿਸੈਪਸ਼ਨ ’ਤੇ ਬੈਠੇ ਉਕਤ ਮੁਲਜ਼ਮ ਨੇ ਇਹ ਕਹਿ ਕੇ ਮੋਬਾਇਲ ਨੰਬਰ ਲੈ ਲਿਆ ਕਿ ਖਾਣੇ ਦੀ ਆਫਰਜ਼ ਬਾਰੇ ਸਮੇਂ-ਸਮੇਂ ’ਤੇ ਤੁਹਾਨੂੰ ਦੱਸ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਨੂਰਮਹਿਲ ਕਤਲ ਕਾਂਡ ਦਾ ਸੱਚ ਆਇਆ ਸਾਹਮਣੇ, ਇਸ ਲਈ ਪਹਿਲਾਂ ਸੱਸ, ਫਿਰ ਪਤਨੀ ਤੇ ਫਿਰ ਨੌਜਵਾਨ ਨੂੰ ਮਾਰੀ ਗੋਲ਼ੀ

ਘਰ ਆਉਣ ਤੋਂ ਕੁਝ ਸਮੇਂ ਬਾਅਦ ਹੀ ਮੁਲਜ਼ਮ ਨੇ ਉਸ ਨੂੰ ਫੋਨ ਕਰਕੇ ਮਿਲਣ ਨੂੰ ਕਿਹਾ ਤਾਂ ਉਸ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ, ਜਿਸ ਤੋਂ ਬਾਅਦ ਮੁਲਜ਼ਮ ਨੇ ਉਸ ਨੂੰ ਵਟਸਐਪ ’ਤੇ ਮੈਸੇਜ ਭੇਜਣੇ ਸ਼ੁਰੂ ਕਰ ਦਿੱਤੇ ਅਤੇ ਦੋਵਾਂ ਦੀ ਆਪਸ ਵਿਚ ਦੋਸਤੀ ਹੋ ਗਈ। ਇਸੇ ਗੱਲ ਦਾ ਫਾਇਦਾ ਉਠਾ ਕੇ ਬੀਤੀ 6 ਅਗਸਤ ਨੂੰ ਰਾਤ 11 ਵਜੇ ਰੈਸਟੋਰੈਂਟ ’ਤੇ ਖਾਣਾ ਖਾਣ ਦੇ ਬਹਾਨੇ ਬੁਲਾਇਆ, ਜਿੱਥੇ ਕੁਝ ਸਮਾਂ ਬੈਠਣ ਤੋਂ ਬਾਅਦ ਮੁਲਜ਼ਮ ਆਪਣੇ ਦੋਸਤ ਨਾਲ ਇਕ ਹੋਟਲ ’ਚ ਇਹ ਕਹਿ ਕੇ ਲੈ ਗਿਆ ਕਿ ਰੈਸਟੋਰੈਂਟ ਦੇ ਮਾਲਕ ਆ ਗਏ ਹਨ।

ਇਹ ਵੀ ਪੜ੍ਹੋ : ਸਹੁਰਿਆਂ ਦੇ ਤਸ਼ੱਦਦ ਦੀ ਭੇਟ ਚੜ੍ਹੀ ਵਿਆਹੁਤਾ, ਪਿਤਾ ਨੇ ਨਮ ਅੱਖਾਂ ਨਾਲ ਕਿਹਾ ਧੀ ਨੂੰ ਕੀਤਾ ਗਿਆ ਕਤਲ

ਹੋਟਲ ਦੇ ਕਮਰੇ ’ਚ ਪੁੱਜਦੇ ਹੀ ਮੁਲਜ਼ਮ ਦਾ ਦੋਸਤ ਚਲਾ ਗਿਆ ਅਤੇ ਮੁਲਜ਼ਮ ਨੇ ਪਹਿਲਾਂ ਮੋਬਾਇਲ ਫੜ ਕੇ ਸਾਰੇ ਮੈਸੇਜ ਡਿਲੀਟ ਕੀਤੇ ਅਤੇ ਫਿਰ ਜ਼ਬਰਦਸਤੀ ਸਰੀਰਕ ਸਬੰਧ ਬਣਾਏ, ਜਿਸ ਤੋਂ ਬਾਅਦ ਰਾਤ 1 ਵਜੇ ਮੁਲਜ਼ਮ ਨੂੰ ਕਮਰੇ ਵਿਚ ਛੱਡ ਕੇ ਖੁਦ ਬਾਹਰ ਭੱਜ ਆਈ ਅਤੇ ਆਪਣੇ ਦੋਸਤ ਨੂੰ ਫੋਨ ਕੀਤਾ, ਜੋ ਰਾਤ ਮਾਡਲ ਟਾਊਨ ਇਕ ਦੋਸਤ ਦੇ ਘਰ ਛੱਡ ਕੇ ਆਇਆ। ਪੀੜਤਾ ਮੁਤਾਬਕ ਉਸੇ ਰਾਤ 3 ਵਜੇ ਮੁਲਜ਼ਮ ਫੋਨ ਕਰ ਕੇ ਪੈਸੇ ਦੇਣ ਦੀ ਆਫਰ ਕਰਨ ਲੱਗ ਪਿਆ। ਪੁਲਸ ਮੁਤਾਬਕ ਦੋਸ਼ੀ ਵਿਆਹਿਆ ਹੋਇਆ ਹੈ ਅਤੇ ਉਸ ਦੇ 2 ਬੱਚੇ ਹਨ।

ਇਹ ਵੀ ਪੜ੍ਹੋ : ਖਰੜ ’ਚ ਵੱਡੀ ਵਾਰਦਾਤ, ਸ਼ਰੇਆਮ ਨੌਜਵਾਨ ਦਾ ਕਿਰਚ ਮਾਰ ਕੇ ਕਤਲ, ਜਾਣਾ ਸੀ ਆਸਟ੍ਰੇਲੀਆ

ਨੋਟ - ਤੁਹਾਡੇ ਮੁਤਾਬਕ ਬਲਾਤਕਾਰ ਵਰਗੀਆਂ ਘਟਨਾਵਾਂ ਵਿਚ ਮੁਲਜ਼ਮ ਨੂੰ ਕੀ ਸਜ਼ਾ ਦੇਣੀ ਚਾਹੀਦੀ ਹੈ?


author

Gurminder Singh

Content Editor

Related News