ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਅਮਰ ਸਿੰਘ ਬਾਰੇ ਜਾਣੋ ਖਾਸ ਗੱਲਾਂ

Sunday, Apr 07, 2019 - 04:39 PM (IST)

ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਅਮਰ ਸਿੰਘ ਬਾਰੇ ਜਾਣੋ ਖਾਸ ਗੱਲਾਂ

ਫਤਿਹਗੜ੍ਹ ਸਾਹਿਬ (ਵੈੱਬ ਡੈਸਕ)— ਲੋਕ ਸਭਾ ਹਲਕਾ ਰਿਜ਼ਰਵ ਫਤਿਹਗੜ੍ਹ ਸਾਹਿਬ ਤੋਂ ਚੋਣ ਮੈਦਾਨ ਪੂਰੀ ਤਰ੍ਹਾਂ ਭਖ ਚੁੱਕਾ ਹੈ। ਸੰਸਦੀ ਸੀਟ ਤੋਂ ਅਕਾਲੀ ਦਲ, ਕਾਂਗਰਸ, ਆਮ ਆਦਮੀ ਪਾਰਟੀ ਅਤੇ ਪੰਜਾਬ ਡੈਮੋਕ੍ਰੇਟਿਕ ਅਲਾਂਇੰਸ ਵਲੋਂ ਉਮੀਦਵਾਰ ਐਲਾਨ ਦਿੱਤੇ ਗਏ ਹਨ। ਸ਼ਨੀਵਾਰ ਨੂੰ ਕਾਂਗਰਸ ਵਲੋਂ ਸਾਬਕਾ ਆਈ.ਏ.ਐੱਸ.ਅਧਿਕਾਰੀ ਡਾ.ਅਮਰ ਸਿੰਘ ਨੂੰ ਫਤਿਹਗੜ੍ਹ ਸਾਹਿਬ ਦੇ ਚੋਣ ਮੈਦਾਨ 'ਚ ਉਤਾਰਨ ਦਾ ਐਲਾਨ ਕੀਤਾ। ਡਾ. ਅਮਰ ਸਿੰਘ ਹਲਕਾ ਰਾਏਕੋਟ ਜ਼ਿਲਾ ਲੁਧਿਆਣਾ ਦੇ ਰਹਿਣ ਵਾਲੇ ਹਨ। 2014 'ਚ ਫਤਿਹਗੜ੍ਹ ਸਾਹਿਬ ਸੰਸਦੀ ਸੀਟ ਤੋਂ ਕਾਂਗਰਸ ਵਲੋਂ ਸਾਧੂ ਸਿੰਘ ਧਰਮਸੌਤ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਸੀ ਪਰ ਉਹ ਆਮ ਆਦਮੀ ਪਾਰਟੀ ਦੇ ਹਰਿੰਦਰ ਸਿੰਘ ਖਾਲਸਾ ਤੋਂ 52 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਹਾਰ ਗਏ ਸਨ। ਹੁਣ ਕਾਂਗਰਸ ਨੇ ਡਾ. ਅਮਰ ਸਿੰਘ 'ਤੇ ਭਰੋਸਾ ਪ੍ਰਗਟਾਇਆ ਹੈ। ਕਈ ਕੇਂਦਰੀ ਮੰਤਰੀਆਂ ਨਾਲ ਉਨ੍ਹਾਂ ਦੇ ਵਧੀਆ ਸੰਪਰਕ ਹਨ।

ਡਾ. ਅਮਰ ਸਿੰਘ ਬਾਰੇ ਅਹਿਮ ਜਾਣਕਾਰੀ
ਡਾ.ਅਮਰ ਸਿੰਘ ਪਹਿਲੀ ਵਾਰ ਸੰਸਦੀ ਚੋਣਾਂ ਲੜ ਰਹੇ ਹਨ। ਡਾ.ਅਮਰ ਸਿੰਘ ਮੱਧ ਪ੍ਰਦੇਸ਼ ਦੀ ਦਿਗਵਿਜੇ ਸਿੰਘ ਦੀ ਸਰਕਾਰ 'ਚ ਪ੍ਰਿੰਸੀਪਲ ਸਕੱਤਰ ਵੀ ਰਹਿ ਚੁੱਕੇ ਹਨ। ਅਮਰ ਸਿੰਘ ਕੇਂਦਰ ਦੀ ਮਨਮੋਹਨ ਸਿੰਘ ਸਰਕਾਰ 'ਚ ਦੱਸ ਸਾਲ ਕਈ ਮਹੱਤਵਪੂਰਨ ਅਹੁਦਿਆਂ 'ਤੇ ਸੇਵਾ ਨਿਭਾਅ ਚੁੱਕੇ ਹਨ। 2017 'ਚ ਕਾਂਗਰਸ ਵਲੋਂ ਡਾ. ਅਮਰ ਸਿੰਘ ਨੂੰ ਰਾਏਕੋਟ ਤੋਂ ਵਿਧਾਨ ਸਭਾ ਚੋਣਾਂ 'ਚ ਖੜ੍ਹਾ ਕੀਤਾ ਗਿਆ ਸੀ ਪਰ ਉਹ ਆਮ ਆਦਮੀ ਪਾਰਟੀ ਦੇ ਜਗਤਾਰ ਸਿੰਘ ਜੱਗਾ ਇਸੋਵਾਲ ਤੋਂ ਹਾਰ ਗਏ ਸਨ। 


author

Shyna

Content Editor

Related News