ਫਤਿਹਗੜ੍ਹ ਸਾਹਿਬ ਦਾ ਇਹ ਹਸਪਤਾਲ ਅੱਜ ਵੀ ਹੈ ਸਹੂਲਤਾਂ ਤੋਂ ਵਾਂਝਾ

Thursday, Mar 07, 2019 - 02:16 PM (IST)

ਫਤਿਹਗੜ੍ਹ ਸਾਹਿਬ ਦਾ ਇਹ ਹਸਪਤਾਲ ਅੱਜ ਵੀ ਹੈ ਸਹੂਲਤਾਂ ਤੋਂ ਵਾਂਝਾ

ਫਤਿਹਗੜ੍ਹ ਸਾਹਿਬ (ਵਿਪਨ)—ਇਕ ਪਾਸੇ ਜਿੱਥੇ ਪੰਜਾਬ ਸਰਕਾਰ ਆਮ ਜਨਤਾ ਦੀਆਂ ਸੁਵਿਧਾਵਾਂ ਲਈ ਮਿਸ਼ਨ ਤੰਦਰੁਸਤ ਪੰਜਾਬ ਵਰਗੀਆਂ ਯੋਜਵਾਨਾਂ ਲਾਗੂ ਕਰ ਰਹੀ ਹੈ। ਦੂਜੇ ਪਾਸੇ ਸਰਕਾਰ ਆਮ ਜਨਤਾ ਨੂੰ ਸੁਖ ਸੁਵਿਧਾਵਾਂ ਮੁਹੱਈਆ ਕਰਵਾਉਣ ਨੂੰ ਲੈ ਕੇ ਕਿੰਨੀ ਗੰਭੀਰ ਹੈ। ਇਸ ਗੱਲ ਦਾ ਅੰਦਾਜਾ ਮੰਡੀ ਗੋਬਿੰਦਗੜ੍ਹ ਦੇ ਸਿਵਿਲ ਹਸਰਤਾਲ ਦੀ ਕਾਰਜ ਪ੍ਰਣਾਲੀ ਨੂੰ ਦੇਖ ਕੇ ਲਗਾਇਆ ਜਾ ਸਕਦਾ ਹੈ। ਜਿੱਥੇ ਡਾਕਟਰਾਂ ਦੀ ਕਮੀ ਦੀ ਹੋਣ ਦੇ ਨਾਲ-ਨਾਲ ਟਾਂਕੇ ਲਗਾਉਣ ਲਈ ਸੂਈ ਧਾਗਾ ਤੱਕ ਨਹੀਂ ਹੈ। ਮੰਡੀ ਗੋਬਿੰਦਗੜ੍ਹ ਹਸਪਤਾਲ 'ਚ ਖੁੱਲ੍ਹੇ ਡਸਬਿਨ ਦੇ ਟੱਕਣ, ਖਿਲਰੀ ਗੰਦਗੀ, ਡਾਕਟਰਾਂ ਦੇ ਕਮਰੇ ਨੂੰ ਲੱਗੇ ਤਾਲੇ ਸਾਰੇ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੇ ਦਾਅਵਿਆਂ ਦੀ ਪੋਲ ਖੋਲ ਰਹੇ ਹਨ। 30 ਬਿਸਤਰ ਵਾਲਾ ਇਹ ਹਸਪਤਾਲ ਜੂਨ 2016 'ਚ ਲੋਕਾਂ ਲਈ ਸ਼ੁਰੂ ਕੀਤਾ ਗਿਆ ਸੀ। ਇਸ ਹਸਪਤਾਲ 'ਤੇ 5 ਕਰੋੜ 12 ਲੱਖ ਦਾ ਖਰਚਾ ਆਇਆ ਸੀ ਅਤੇ ਹਸਪਤਾਲ ਨੂੰ ਖੋਲ੍ਹਣ ਤੇ ਇਸ 'ਚ ਮੁਫਤ ਡਾਕਟਰੀ ਸੁਵਿਧਾਵਾਂ, ਮੁਫਤ ਦਵਾਈਆਂ, ਮੁਫਤ ਟੈਸਟ, ਖੂਨ ਦੇਣਾ, ਟੀਕਾਕਰਨ ਅਤੇ ਘਰ 'ਚੋਂ ਲਿਆਉਣ ਅਤੇ ਛੱਡਣ ਦੀ ਵੀ ਮੁਫਤ ਸੁਵਿਧਾ ਆਦਿ ਦੇਣ ਦੇ ਦਾਅਵੇ ਕੀਤੇ ਗਏ ਸੀ। ਜੇਕਰ ਇੱਥੇ ਭਰਤੀ ਹੋਣ ਵਾਲੇ ਮਰੀਜ਼ਾਂ ਦੀ ਮੰਨੀਏ ਤਾਂ ਇਹ ਸੁਵਿਧਾਵਾਂ ਮੁਫਤ 'ਚ ਤਾਂ ਛੱਡੋ ਉਨ੍ਹਾਂ ਨੂੰ ਟਾਂਕੇ ਲਗਾਉਣ ਲਈ ਸੂਈ ਧਾਗਾ ਤੱਕ ਨਹੀਂ ਹੈ।


author

Shyna

Content Editor

Related News