ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ

Wednesday, Nov 22, 2017 - 07:17 AM (IST)

ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ

ਗੁਰਾਇਆ, (ਮੁਨੀਸ਼)- 'ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ' ਕਹਾਵਤ ਉਸ ਵੇਲੇ ਗੁਰਾਇਆ ਵਿਖੇ ਵੇਖਣ ਨੂੰ ਮਿਲੀ, ਜਦੋਂ ਰੇਲਵੇ ਟਰੈਕ 'ਤੇ ਇਕ 22-23 ਸਾਲਾ ਲੜਕੀ ਉਪਰੋਂ ਤੇਜ਼ ਰਫਤਾਰ ਟਰੇਨ ਲੰਘ ਗਈ। ਹਾਦਸੇ ਵਿਚ ਲੜਕੀ ਦੀ ਬਾਂਹ ਜ਼ਰੂਰ ਟੁੱਟੀ ਹੈ ਪਰ ਲੜਕੀ ਦਾ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।  ਮਿਲੀ ਜਾਣਕਾਰੀ ਮੁਤਾਬਕ ਗੁਰਾਇਆ ਦੇ ਇਕ ਨਿੱਜੀ ਹਸਪਤਾਲ ਵਿਖੇ ਨਰਸ ਦੀ ਨੌਕਰੀ ਕਰਦੀ ਪੁਸ਼ਪਾ (ਪਾਸੂ) ਪੁੱਤਰੀ ਜੀਤ ਰਾਮ ਵਾਸੀ ਪਾਸਲਾ ਆਪਣੀ ਨਾਈਟ ਡਿਊਟੀ ਖਤਮ ਕਰਕੇ 9 ਵਜੇ ਦੇ ਕਰੀਬ ਹਸਪਤਾਲ ਤੋਂ ਬੱਸ ਲੈਣ ਲਈ ਬੱਸ ਅੱਡੇ ਆਈ ਸੀ ਪਰ 9.34 ਦੇ ਕਰੀਬ ਗੁਰਾਇਆ ਦੇ ਇਕ ਧਾਰਮਿਕ ਸਥਾਨ ਦੇ ਨੇੜੇ ਜਦ ਪੁਸ਼ਪਾ ਰੇਲਵੇ ਲਾਈਨਾਂ 'ਤੇ ਪਹੁੰਚੀ ਤਾਂ ਦੋਵਾਂ ਪਾਸਿਆਂ ਤੋਂ ਰੇਲ ਗੱਡੀ ਆ ਗਈ, ਜਿਸ ਨਾਲ ਪੁਸ਼ਪਾ ਦੇ ਕਹਿਣ ਮੁਤਾਬਕ ਉਸ ਨੇ ਕੰਨਾਂ ਵਿਚ ਹੈੱਡ ਫੋਨ ਲਾਏ ਹੋਏ ਸਨ ਅਤੇ ਉਸ ਨੂੰ ਰੇਲ ਗੱਡੀ ਦਾ ਪਤਾ ਨਹੀਂ ਲੱਗਾ। ਗੱਡੀ ਦੀ ਹਵਾ ਕਾਰਨ ਉਹ ਲਾਈਨਾਂ ਦੇ ਵਿਚਕਾਰ ਡਿੱਗ ਗਈ, ਜਿਸ ਉਪਰੋਂ ਤੇਜ਼ ਰਫਤਾਰ ਰੇਲ ਗੱਡੀ ਲੰਘ ਗਈ। ਇਹ ਹਾਦਸੇ ਵਿਚ ਉਸ ਦੀ ਬਾਂਹ ਟੁੱਟ ਗਈ। ਆਲੇ- ਦੁਆਲੇ ਦੇ ਦੁਕਾਨਦਾਰਾਂ ਨੇ ਪੁਸ਼ਪਾ ਨੂੰ ਭੱਜ ਕੇ ਲਾਈਨਾਂ ਤੋਂ ਚੁੱਕਿਆ ਅਤੇ ਉਸ ਨੂੰ ਫੌਰੀ ਤੌਰ 'ਤੇ ਪਹਿਲਾਂ ਗੁਰਾਇਆ ਦੇ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਉਹ ਕੰਮ ਕਰਦੀ ਸੀ ਜਿਸ ਨੂੰ ਮੁੱਢਲੀ ਸਹਾਇਤਾ ਦੇ ਕੇ ਫਗਵਾੜਾ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ।


Related News