ਸੰਤ ਰਾਮ ਸਿੰਘ ਜੀ ਸਿੰਗੜਾਂ ਵਾਲਿਆਂ ਦੀ ਮੌਤ ਬੇਹੱਦ ਮੰਦਭਾਗੀ : ਭਾਈ ਮੰਡ

Saturday, Dec 19, 2020 - 05:47 PM (IST)

ਸੰਤ ਰਾਮ ਸਿੰਘ ਜੀ ਸਿੰਗੜਾਂ ਵਾਲਿਆਂ ਦੀ ਮੌਤ ਬੇਹੱਦ ਮੰਦਭਾਗੀ : ਭਾਈ ਮੰਡ

ਜ਼ੀਰਾ (ਗੁਰਮੇਲ ਸੇਖਵਾਂ) : ਕੇਂਦਰ ਸਰਕਾਰ ਵੱਲੋਂ ਲਿਆਂਦੇ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨ ਜੱਥੇਬੰਦੀਆਂ ਦੀ ਅਗਵਾਈ ਹੇਠ ਦਿੱਲੀ ਵਿਖੇ ਧਰਨਾ ਦੇ ਰਹੇ ਦੇਸ਼ ਭਰ ਦੇ ਕਿਸਾਨਾ ਮਜ਼ਦੂਰਾਂ ਦੀ ਸੁਣਵਾਈ ਨਾ ਹੋਣ ਦੇ ਰੋਸ ਵਿਚ ਬੀਤੇ ਦਿਨੀਂ ਦਿੱਲੀ ਵਿਖੇ ਧਰਨੇ ਦੌਰਾਨ ਸੰਤ ਰਾਮ ਸਿੰਘ ਜੀ ਸਿੰਗੜਾ ਵਾਲਿਆਂ ਦੀ ਹੋਈ ਮੌਤ ਹੋ ਗਈ ਸੀ।  ਇਸ ਮੰਦਭਾਗੀ ਘਟਨਾ ’ਤੇ ਸਿੰਘ ਸਾਹਿਬਾਨ (ਮੁਤਵਾਜੀ ਜੱਥੇਦਾਰ) ਭਾਈ ਧਿਆਨ ਸਿੰਘ ਮੰਡ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।

ਉਨ੍ਹਾਂ ਕਿਹਾ ਕਿ ਕੌਮ ਬੜੀ ਦੁੱਖ ਦੀ ਘੜੀ ਵਿਚੋਂ ਲੰਘ ਰਹੀ ਹੈ ਤੇ ਬਹੁਤ ਵੱਡੇ ਪੱਧਰ ’ਤੇ ਕਿਸਾਨ ਸੰਘਰਸ਼ ਚੱਲ ਰਿਹਾ ਹੈ। ਜਿਸ ਨਾਲ ਸਰਕਾਰਾਂ ਹਿੱਲ ਗਈਆਂ ਹਨ ਤੇ ਅਜਿਹੇ ਸਮੇਂ ਵਿਚ ਸੰਤ ਮਹਾਪੁਰਸ਼ ਦੇ ਚਲੇ ਜਾਣ ਨਾਲ ਸਾਨੂੰ ਸਭ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।  ਉਨ੍ਹਾਂ ਪ੍ਰਮਾਤਮਾ ਅੱਗੇ ਸੰਤ ਰਾਮ ਸਿੰਘ ਜੀ ਦੀ ਆਤਿਮਕ ਸ਼ਾਤੀ ਲਈ ਪ੍ਰਾਰਥਨਾ ਕੀਤੀ।


author

Gurminder Singh

Content Editor

Related News