ਇੱਕ ਹੋਰ ਵਿਆਹ ਨੂੰ ਚੜ੍ਹਿਆ ਕਿਸਾਨੀ ਅੰਦੋਲਨ ਦਾ ਰੰਗ, ਮਰਸਡੀ ਛੱਡ ਟਰੈਕਟਰ 'ਤੇ ਡੋਲੀ ਲੈਣ ਤੁਰਿਆ ਲਾੜਾ (ਤਸਵੀਰਾਂ)
Monday, Feb 01, 2021 - 12:12 PM (IST)
ਫਿਰੋਜ਼ਪੁਰ (ਸਨੀ ਚੋਪੜਾ) - ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਬਾਰਡਰਾਂ ’ਤੇ ਕਿਸਾਨਾਂ ਨੇ ਕਰੀਬ ਪਿਛਲੇ ਦੋ ਮਹੀਨਿਆਂ ਤੋਂ ਡੇਰਾ ਲਾਇਆ ਹੋਇਆ ਹੈ। ਕਿਸਾਨੀ ਸੰਘਰਸ਼ ਦੌਰਾਨ ਭਾਵੇਂ ਹਰ ਵਰਗ ਇਸ ਅੰਦੋਲਨ ਵਿੱਚ ਮਸ਼ਰੂਫ਼ ਹੈ ਪਰ ਉਹ ਸਮਾਜ ਵਿੱਚ ਰਹਿ ਕੇ ਆਪਣੇ ਰੀਤੀ ਰਿਵਾਜਾਂ ਅਤੇ ਵਿਆਹਾਂ ਨੂੰ ਵੀ ਕਿਸਾਨੀ ਅੰਦੋਲਨ ਨੂੰ ਸਮਰਪਿਤ ਕਰਕੇ ਨੇਪਰੇ ਚਾੜ੍ਹ ਰਿਹਾ ਹੈ। ਅਜਿਹਾ ਹੀ ਇਕ ਹੋਰ ਵਿਆਹ ਫਿਰੋਜ਼ਪੁਰ ’ਚ ਵੀ ਦੇਖਣ ਨੂੰ ਮਿਲਿਆ।
ਮਿਲੀ ਜਾਣਕਾਰੀ ਅਨੁਸਾਰ ਫ਼ਿਰੋਜ਼ਪੁਰ ਜ਼ਿਲ੍ਹੇ ਦੀ ਬਸਤੀ ਢਾਬ ਵਾਲੀ ਦੇ ਵਸਨੀਕ ਗੁਰਪ੍ਰੀਤ ਹਾਂਡਾ ਪੁੱਤਰ ਸੁਬੇਗ ਸਿੰਘ ਹਾਂਡਾ ਦੀ ਬਰਾਤ ਫ਼ਿਰੋਜ਼ਪੁਰ ਤੋਂ ਮੋਗਾ ਜ਼ਿਲ੍ਹੇ ਦੇ ਧਰਮਕੋਟ ਕਸਬੇ ’ਚ ਜਾਣੀ ਸੀ। ਲਾੜੀ ਨੂੰ ਵਿਆਹ ਕੇ ਲਿਆਉਣ ਲਈ ਲਾੜੇ ਨੇ ਆਪਣੇ ਟਰੈਕਟਰ ਨੂੰ ਫੁੱਲ ਅਤੇ ਗੁਬਾਰੇ ਲੱਗਾ ਕੇ ਸਜਾਇਆ ਅਤੇ ਫਿਰ ਬਰਾਤ ਲੈ ਕੇ ਮੋਗਾ ਗਿਆ। ਵਿਆਹ 'ਚ ਸਭ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਲਾੜਾ ਮੋਗਾ ਤੋਂ ਆਪਣੀ ਜੀਵਨ ਸਾਥਣ ਨੂੰ ਟਰੈਕਟਰ ’ਤੇ ਬਿਠਾ ਕੇ ਆਪਣੇ ਘਰ ਲੈ ਆਇਆ। ਉਕਤ ਨੌਜਵਾਨ ਨੇ ਕਿਸਾਨੀ ਅੰਦੋਲਨ ’ਚ ਸ਼ਾਮਲ ਹੋਣ ਲਈ ਮਰਸਡੀ ਨੂੰ ਛੱਡ ਟਰੈਕਟਰ ’ਤੇ ਬਰਾਤ ਲੈ ਕੇ ਜਾਣੀ ਸਹੀ ਸਮਝੀ।
ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ : ਜੇਕਰ ਤੁਹਾਡੇ ਵਿਆਹ 'ਚ ਹੋ ਰਹੀ ਹੈ ਦੇਰੀ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਜ਼ਿਕਰਯੋਗ ਹੈ ਕਿ ਕਿਸਾਨੀ ਅੰਦੋਲਨ ਮੌਕੇ ਹੁੰਦੇ ਪ੍ਰੋਗਰਾਮ ਅਤੇ ਵਿਆਹਾਂ ਦੇ ਰੰਗ ਹੁਣ ਨਿਰਾਲੇ ਹੁੰਦੇ ਜਾ ਰਹੇ ਹਨ। ਵਿਆਹਾਂ ਪ੍ਰੋਗਰਾਮਾਂ ’ਚ ਹੁਣ ਨੱਚਣ ਟੱਪਣ ਨਾਲੋਂ ਵੱਧ ਕਿਸਾਨੀ ਦੇ ਗੀਤ ਹੀ ਗੂੰਜਦੇ ਦਿਖਾਈ ਦੇ ਰਹੇ ਹਨ। ਇੱਥੇ ਹੀ ਬੱਸ ਨਹੀਂ ਹੁਣ ਲਾੜੀ ਨੂੰ ਵਿਆਹੁਣ ਲਈ ਜਾਂਦਾ ਲਾੜਾ ਹੁਣ ਮਹਿੰਗੀ ਮਰਸਡੀ ਕਾਰ ਨੂੰ ਮਹੱਤਵ ਨਹੀਂ ਦਿੰਦਾ ਸਗੋਂ ਉਹ ਆਪਣੇ ਟਰੈਕਟਰ ’ਤੇ ਸਜ-ਧਜ ਕੇ ਆਪਣੇ ਜੀਵਨ ਸਾਥੀ ਨੂੰ ਵਿਆਹੁਣ ਲਈ ਬਰਾਤ ਟਰੈਕਟਰ ’ਤੇ ਲੈਕੇ ਰਵਾਨਾ ਹੁੰਦਾ ਹੈ। ਇਸ ਤਰ੍ਹਾਂ ਦੀਆਂ ਕਈ ਨੌਜਵਾਨਾਂ ਨੇ ਪਿਰਤਾਂ ਪਾਈਆਂ ਹਨ। ਇਸ ਪਿਰਤ ਨੂੰ ਅੱਗੇ ਤੋਰਿਆ ਹੈ।
ਪੜ੍ਹੋ ਇਹ ਵੀ ਖ਼ਬਰ - Health Tips: ‘ਜੋੜਾਂ ਅਤੇ ਗੋਡਿਆਂ ਦੇ ਦਰਦ’ ਤੋਂ ਇੱਕ ਹਫ਼ਤੇ ’ਚ ਪਾਓ ਛੁਟਕਾਰਾ, ਅਪਣਾਓ ਇਹ ਘਰੇਲੂ ਨੁਸਖ਼ਾ
ਦੂਜੇ ਪਾਸੇ ਕਿਸਾਨੀ ਅੰਦੋਲਨ ਨੂੰ ਢਾਹ ਲਾਉਣ ਲਈ ਕੇਂਦਰ ਸਰਕਾਰ ਅਤੇ ਉਸ ਦੇ ਭਾਈਵਾਲ ਹਰ ਤਰ੍ਹਾਂ ਦੀਆਂ ਕੋਝੀਆਂ ਚਾਲਾਂ ਚੱਲ ਰਹੇ ਹਨ ਪਰ ਕਿਸਾਨੀ ਅੰਦੋਲਨ ਨੂੰ ਚਲਾਉਣ ਵਾਲੇ ਆਗੂਆਂ ਦੀ ਸੂਝ-ਬੂਝ ਨਾਲ ਇਹ ਅੰਦੋਲਨ ਲੰਬੇ ਸਮੇਂ ਤੋਂ ਸ਼ਾਂਤਮਈ ਢੰਗ ਨਾਲ ਚੱਲ ਰਿਹਾ ਹੈ। ਇਸ ਅੰਦੋਲਨ ਦੇ ਨਿਰਾਲੇ ਰੰਗਾਂ ਵਿੱਚੋਂ ਅੱਜ ਵੀ ਕੋਈ ਫਿੱਕਾ ਪੈਣ ਵਾਲਾ ਰੰਗ ਨਜ਼ਰ ਨਹੀਂ ਆ ਰਿਹਾ। ਇਹੀ ਕਾਰਨ ਹੈ ਕਿ ਨੌਜਵਾਨ ਅੱਜ ਵੀ ਕਿਸਾਨੀ ਅੰਦੋਲਨ ਵਿੱਚ ਰੰਗੀ ਟਰੈਕਟਰ ਤੇ ਲਾੜੀ ਨੂੰ ਵਿਆਹੁਣ ਜਾ ਰਹੇ ਹਨ।
ਪੜ੍ਹੋ ਇਹ ਵੀ ਖ਼ਬਰ - Health tips : ਮੂੰਹ ‘ਚੋਂ ਆਉਣ ਵਾਲੀ ਬਦਬੂ ਨੂੰ ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼, ਹੋ ਸਕਦੇ ਨੇ ਇਹ ਰੋਗ
ਪੜ੍ਹੋ ਇਹ ਵੀ ਖ਼ਬਰ - Health Tips : ਭਾਰ ਘੱਟ ਕਰਨ ਦੇ ਚਾਹਵਾਨ ਲੋਕ ਇਨ੍ਹਾਂ ਚੀਜ਼ਾਂ ਤੋਂ ਹਮੇਸ਼ਾ ਬਣਾ ਕੇ ਰੱਖਣ ਦੂਰੀ, ਘਟੇਗੀ ਚਰਬੀ