ਮੀਂਹ ਦਾ ਕਹਿਰ : ਕਿਸਾਨ ਦਾ ਮਕਾਨ ਡਿੱਗਿਆ ; ਤਿੰਨ ਪਸ਼ੂਆਂ ਦੀ ਦੱਬਣ ਕਾਰਨ ਮੌਤ ਤੇ ਪੰਜ ਜ਼ਖ਼ਮੀ

Thursday, Jul 19, 2018 - 02:04 AM (IST)

ਮੀਂਹ ਦਾ ਕਹਿਰ : ਕਿਸਾਨ ਦਾ ਮਕਾਨ ਡਿੱਗਿਆ ; ਤਿੰਨ ਪਸ਼ੂਆਂ ਦੀ ਦੱਬਣ ਕਾਰਨ ਮੌਤ ਤੇ ਪੰਜ ਜ਼ਖ਼ਮੀ

ਬਾਰਨ(ਇੰਦਰ ਖਰੋਡ਼)-ਪਟਿਆਲਾ ਦਿਹਾਤੀ ਅਧੀਨ ਪੈਂਦੇ ਪਿੰਡ ਨਵਾਂ ਬਾਰਨ ਵਿਖੇ ਬੀਤੀ ਸ਼ਾਮ ਕਿਸਾਨ ਦਾ ਮਕਾਨ ਡਿੱਗਣ ਕਾਰਨ ਤਿੰਨ ਪਸ਼ੂਆਂ ਦੀ ਮੌਕੇ ’ਤੇ ਹੀ ਮੌਤ ਤੇ ਪੰਜ ਦੇ ਕਰੀਬ ਪਸ਼ੂਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪਿੰਡ ਦੇ ਕਿਸਾਨ ਸੁਰਜੀਤ ਸਿੰਘ ਤੇ ਰਣਜੀਤ ਸਿੰਘ ਨੇ ਸ਼ਾਮ ਨੂੰ ਜਦੋਂ ਆਪਣੇ 8 ਦੇ ਕਰੀਬ ਪਸ਼ੂ ਆਪਣੇ ਮਕਾਨ ਅੰਦਰ ਬੰਨ੍ਹੇ ਤਾਂ ਕੁੱਝ ਹੀ ਮਿੰਟਾਂ ਵਿਚ ਦੋ ਮੰਜ਼ਿਲਾ ਮਕਾਨ ਢਹਿ- ਢੇਰੀ ਹੋ ਗਿਆ, ਜਿਸ ਵਿਚ ਪਸ਼ੂ ਹੇਠਾਂ ਦੱਬ ਗਏ। ਪਿੰਡ ਵਾਲਿਅਾਂ ਨੇ ਕ੍ਰੇਨ ਦੀ ਮਦਦ ਨਾਲ ਮਲਬੇ ਹੇਠਾਂ ਦੱਬੇ ਪਸ਼ੂਆਂ ਨੂੰ ਕੱਢਣ ਦੀ ਲੰਮਾ ਸਮਾਂ ਜੱਦੋ-ਜਹਿਦ ਕੀਤੀ ਪਰ ਮਲਬੇ ਹੇਠ ਦੱਬਣ ਕਾਰਨ ਦੋ ਮੱਝਾਂ ਤੇ ਇਕ ਗਊ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਕੁੱਝ ਪਸ਼ੂ ਜ਼ਖ਼ਮੀ ਹੋ ਗਏ। ਸੁਰਜੀਤ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਸ਼ਾਇਦ ਦੋ ਦਿਨਾਂ ਤੋਂ ਹੋ ਰਹੀ ਬਾਰਿਸ਼  ਕਾਰਨ ਵਾਪਰਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪਸ਼ੂਆਂ ਤੇ ਮਕਾਨ ਸਮੇਤ 5 ਤੋਂ 6 ਲੱਖ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਪਿੰਡ ਵਿਚ ਵਾਪਰੀ ਘਟਨਾ ਤੋਂ ਬਾਅਦ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਨਾ ਹੀ ਕੋਈ ਰਾਜਨੀਤਕ ਆਗੂ ਮੌਕਾ ਦੇਖਣ ਲਈ ਪਹੁੰਚਿਆ। ਲੋਕਾਂ ਦਾ ਦੋਸ਼ ਹੈ ਕਿ ਅਧਿਕਾਰੀ ਸਿਰਫ਼ ਪਿੰਡਾਂ ਵਿਚ ਸੈਮੀਨਾਰਾਂ ’ਤੇ ਰਾਜਨੀਤਕ ਆਗੂ ਵੋਟਾਂ ਮੰਗਣ ਹੀ ਆਉਂਦੇ ਹਨ। ਲੋਕਾਂ ਦੀਆਂ ਦੁੱਖ-ਤਕਲੀਫਾਂ ਸੁਣਨ ਨਹੀਂ। ਪਰਿਵਾਰ ਵਾਲਿਆਂ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ।
 


Related News