ਸਮੱਸਿਆਵਾਂ ਸਬੰਧੀ ਖੱਤਰੀ ਸਭਾਵਾਂ ਦਾ ਵਫਦ ਮੁੱਖ ਮੰਤਰੀ ਕੈਪਟਨ ਨੂੰ ਮਿਲਿਆ
Friday, Apr 19, 2019 - 10:01 AM (IST)
ਫਰੀਦਕੋਟ (ਨਰਿੰਦਰ)-ਆਲ ਇੰਡੀਆ ਖੱਤਰੀ ਸਭਾ ਅਤੇ ਪੰਜਾਬ ਪ੍ਰਦੇਸ਼ ਖੱਤਰੀ ਸਭਾ ਦਾ ਇਕ 11 ਮੈਂਬਰੀ ਡੈਲੀਗੇਟ ਕਾਂਗਰਸ ਭਵਨ, ਚੰਡੀਗਡ਼੍ਹ ਵਿਖੇ ਨਰੇਸ਼ ਕੁਮਾਰ ਸਹਿਗਲ ਪ੍ਰਧਾਨ ਦੀ ਅਗਵਾਈ ਹੇਠ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੂੰ ਮਿਲਿਆ, ਜਿਸ ’ਚ ਖੱਤਰੀ ਸਭਾਵਾਂ ਨੂੰ ਆ ਰਹੀਆਂ ਸਮੱਸਿਆਵਾਂ ਤੇ ਹੋਰ ਅਹਿਮ ਮਸਲਿਆਂ ਬਾਰੇ ਵਿਚਾਰ ਚਰਚਾ ਹੋਈ। ਇਸ ਦੌਰਾਨ ਉਨ੍ਹਾਂ ਜਨਰਲ ਕੈਟਾਗਰੀ ਤੇ ਖੱਤਰੀ ਸਮਾਜ ਦੇ ਪਰਿਵਾਰਾਂ ਲਈ ਵਧੇਰੇ ਨੌਕਰੀਆਂ ਲਈ ਵੀ ਮੁੱਦਾ ਰੱਖਿਆ ਅਤੇ ਪੰਜਾਬ ’ਚ ਕੁਝ ਮਹੀਨਿਆਂ ਦੌਰਾਨ ਕੁਝ ਹਿੰਸਕ ਵਾਰਦਾਤਾਂ ਦੌਰਾਨ ਹਿੰਦੂ ਤੇ ਖੱਤਰੀ ਪਰਿਵਾਰਾਂ ਦੇ ਹੋਏ ਕਤਲਾਂ ਬਾਰੇ ਸ਼ਰਾਰਤੀ ਅਨਸਰਾਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਨਰੇਸ਼ ਸਹਿਗਲ ਤੋਂ ਇਲਾਵਾ ਉਨ੍ਹਾਂ ਨਾਲ ਤੇਜਪਾਲ ਸਿੰਘ ਵੋਹਰਾ ਐਡਵੋਕੇਟ ਕਾਰਜਕਾਰਨੀ ਮੈਂਬਰ, ਚੇਤਨ ਸਹਿਗਲ ਯੂਥ ਆਗੂ, ਦਵਿੰਦਰ ਕੁਮਾਰ, ਰੇਸ਼ਮ ਸਿੰਘ ਬੇਦੀ, ਮਿੱਕੀ ਤੱਗਡ਼, ਰੋਹਿਤ ਭੱਲਾ, ਚੰਦਨ ਵੋਹਰਾ, ਪ੍ਰਦੀਪ ਚੋਪਡ਼ਾ, ਨਵਦੀਪ ਬੇਦੀ ਆਦਿ ਆਗੂ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਪੰਜਾਬ ਪ੍ਰਦੇਸ਼ ਖੱਤਰੀ ਸਭਾ ਦੇ ਨਾਲ-ਨਾਲ ਮਹਿਲਾ ਵਿੰਗ ਖੱਤਰੀ ਸਭਾ ਅਤੇ ਯੂਥ ਵਿੰਗ ਖੱਤਰੀ ਸਭਾ ਦੀਆਂ ਸਾਰੀਆਂ ਇਕਾਈਆਂ ਦੀ ਇਕੋ ਮੰਗ ਸੀ ਕਿ ਪੰਜਾਬ ਸਰਕਾਰ ਦੇ ਹਰ ਇਕ ਅਦਾਰੇ ’ਚ ਖੱਤਰੀ ਸਭਾ ਦੇ ਆਗੂਆਂ ਨੂੰ ਪੂਰਾ ਮਾਣ-ਸਤਿਕਾਰ ਮਿਲੇ। ਖੱਤਰੀ ਸਭਾ ਇਹ ਮਾਣ ਮਹਿਸੂਸ ਕਰਦੀ ਹੈ ਕਿ ਮੁੱਖ ਮੰਤਰੀ ਕੈਪਟਨ ਨੇ ਪੰਜਾਬ ’ਚੋਂ ਅੱਤਵਾਦ ਦਾ ਖਾਤਮਾ ਕੀਤਾ, ਨਸ਼ਾ ਸਮੱਗਲਰਾਂ ਨੂੰ ਫਡ਼ ਕੇ ਜੇਲਾਂ ’ਚ ਬੰਦ ਕੀਤਾ ਅਤੇ ਪੰਜਾਬ ਦੀ ਨੌਜਵਾਨ ਪੀਡ਼੍ਹੀ ਨੂੰ ਨਸ਼ਿਆਂ ਤੋਂ ਬਚਾਇਆ ਹੈ। ਇਸ ਮੌਕੇ ਬਲਬੀਰ ਸਿੱਧੂ ਕੈਬਨਿਟ ਮੰਤਰੀ, ਤ੍ਰਿਪਤ ਸਿੰਘ ਸਿੱਧੂ ਕੈਬਨਿਟ ਮੰਤਰੀ, ਚਰਨਜੀਤ ਚੰਨੀ ਕੈਬਨਿਟ ਮੰਤਰੀ, ਲਾਲ ਸਿੰਘ, ਰਮਨ ਬਹਿਲ ਚੇਅਰਮੈਨ ਐੱਸ. ਐੱਸ. ਐੱਸ. ਬੋਰਡ, ਮਨੀਸ਼ ਤਿਵਾਡ਼ੀ ਆਗੂ ਆਦਿ ਹਾਜ਼ਰ ਸਨ।
