ਕੈਂਸਰ ਤੋਂ ਬਚਾਅ ਸਬੰਧੀ ਕੀਤਾ ਜਾਗਰੂਕ
Saturday, Mar 30, 2019 - 04:34 AM (IST)

ਫਰੀਦਕੋਟ (ਪਵਨ, ਖੁਰਾਣਾ)-‘ਮਿਸ਼ਨ ਤੰਦਰੁਸਤ ਪੰਜਾਬ’ ਅਧੀਨ ਮਾਣਯੋਗ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੇ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਡਾ. ਸੁਖਪਾਲ ਸਿੰਘ ਬਰਾਡ਼ ਦੀ ਅਗਵਾਈ ਹੇਠ ਜ਼ਿਲਾ ਸਿਹਤ ਵਿਭਾਗ ਵੱਲੋਂ ਟਾਟਾ ਮੈਮੋਰੀਅਲ ਹਸਪਤਾਲ ਮੁੰਬਈ ਦੇ ਸਹਿਯੋਗ ਨਾਲ ਕੈਂਸਰ ਤੋਂ ਬਚਾਅ ਅਤੇ ਕੰਟਰੋਲ ਸਬੰਧੀ ਯੋਗਤਾ ਵਧਾਉਣ ਲਈ ਚੌਥੇ ਦਿਨ ਆਂਗਣਵਾਡ਼ੀ ਸੁਪਰਵਾਈਜ਼ਰਾਂ ਅਤੇ ਵਰਕਰਾਂ ਦੀ ਟ੍ਰੇਨਿੰਗ ਰੈੱਡ ਕਰਾਸ ਭਵਨ ਵਿਖੇ ਕਰਵਾਈ ਗਈ। ਇਸ ਸਮੇਂ ਸਿਵਲ ਸਰਜਨ ਡਾ. ਸੁਖਪਾਲ ਸਿੰਘ ਬਰਾਡ਼ ਬਤੌਰ ਮੁੱਖ ਮਹਿਮਾਨ, ਜਦਕਿ ਡਾ. ਰੰਜੂ ਸਿੰਗਲਾ ਜ਼ਿਲਾ ਪਰਿਵਾਰ ਭਲਾਈ ਅਫ਼ਸਰ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਲ ਹੋਏ। ਇਸ ਸਮੇਂ ਟਾਟਾ ਮੈਮੋਰੀਅਲ ਹਸਪਤਾਲ ਮੁੰਬਈ ਦੀ ਟੀਮ ਡਾ. ਵਸੁੰਧਰਾ, ਡਾ. ਪ੍ਰਮੋਦ, ਮਿਸਜ਼ ਪਰੂਸ਼ੀ ਅਤੇ ਮਿਸਜ਼ ਮੀਨਾਕਸ਼ੀ ਵੱਲੋਂ ਟ੍ਰੇਨਿੰਗ ਕਰਵਾਈ ਗਈ। ਡਾ. ਰੰਜੂ ਸਿੰਗਲਾ ਜ਼ਿਲਾ ਪਰਿਵਾਰ ਭਲਾਈ ਅਫ਼ਸਰ ਨੇ ਦੱਸਿਆ ਕਿ ਪੰਜਾਬ ’ਚ ਕੈਂਸਰ ਦੇ ਕੇਸਾਂ ’ਚ ਹੋ ਰਹੇ ਵਾਧੇ ਨੂੰ ਦੇਖਦਿਆਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਕੈਂਸਰ ਦੀ ਬੀਮਾਰੀ ਤੋਂ ਬਚਾਅ ਅਤੇ ਕੰਟਰੋਲ ਲਈ ਲਗਾਤਾਰ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ, ਕਿਉਂਕਿ ਜਾਣਕਾਰੀ ਹੀ ਕੈਂਸਰ ਤੋਂ ਬਚਾਅ ਦਾ ਸਭ ਤੋਂ ਵੱਡਾ ਸਾਧਨ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਕੈਂਸਰ ਅਤੇ ਹੋਰ ਗੈਰ-ਸੰਚਾਰੀ ਰੋਗਾਂ ਲਈ ਆਸ਼ਾ ਰਾਹੀਂ 30 ਸਾਲ ਤੋਂ ਵੱਧ ਉਮਰ ਦੇ ਲੋਕਾਂ ਦਾ ਸੀ-ਬੈਕ ਫਾਰਮ ਭਰਕੇ ਏ. ਐੱਨ. ਐੱਮ. ਵੱਲੋਂ ਆਨ ਲਾਈਨ ਕੀਤਾ ਜਾਂਦਾ ਹੈ ਅਤੇੇ ਮਰੀਜ਼ਾਂ ਦੇ ਮੁਫ਼ਤ ਟੈਸਟ ਕੀਤੇ ਜਾਂਦੇ ਹਨ। ਇਸ ਨਾਲ ਇਨ੍ਹਾਂ ਬੀਮਾਰੀਆਂ ਜਿਵੇਂ ਕਿ ਕੈਂਸਰ, ਸ਼ੂਗਰ, ਬੀ. ਪੀ., ਟੀ. ਬੀ. ਆਦਿ ਨੂੰ ਮੁਢਲੀ ਅਵਸਥਾ ਵਿਚ ਹੀ ਬੀਮਾਰੀ ਦੀ ਪਛਾਣ ਕਰ ਕੇ ਮੁਕੰਮਲ ਇਲਾਜ ਕੀਤਾ ਜਾ ਸਕਦਾ ਹੈ। ਡਾ ਵਸੁੰਧਰਾ ਅਤੇ ਡਾ. ਪ੍ਰਮੋਦ ਟਾਟਾ ਮੈਮੋਰੀਅਲ ਹਸਪਤਾਲ ਮੁੰਬਈ ਨੇ ਦੱਸਿਆ ਕਿ ਕੈਂਸਰ ਤੋਂ ਬਚਣ ਲਈ ਸਾਨੂੰ ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ, ਤੰਬਾਕੂ ਅਤੇ ਸ਼ਰਾਬ ਦਾ ਸੇਵਨ ਨਹੀਂ ਕਰਨਾ ਚਾਹੀਦਾ ਅਤੇ ਆਪਣਾ ਆਲਾ-ਦੁਆਲਾ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ। ਇਸ ਸਮੇਂ ਸੁਖਮੰਦਰ ਸਿੰਘ, ਵਿਨੋਦ ਖੁਰਾਣਾ, ਗੁਰਤੇਜ਼ ਸਿੰਘ ਜ਼ਿਲਾ ਮਾਸ ਮੀਡੀਆ ਅਫ਼ਸਰ, ਭਗਵਾਨ ਦਾਸ ਜ਼ਿਲਾ ਹੈਲਥ ਇੰਸਪੈਕਟਰ ਨੇ ਵੀ ਜਾਣਕਾਰੀ ਦਿੱਤੀ। ਇਸ ਸਮੇਂ ਦੀਪਕ ਕੁਮਾਰ ਡੀ. ਪੀ. ਐੱਮ., ਸ਼ਿਵਪਾਲ ਸਿੰਘ, ਲਾਲ ਚੰਦ, ਸੁਨੀਲ ਡੋਡਾ, ਰਾਜ ਕੁਮਾਰ, ਐੱਨ. ਐੱਚ. ਐੱਮ. ਸਟਾਫ ਹਾਜ਼ਰ ਸੀ। ਇਸ ਤੋਂ ਇਲਾਵਾ ਸਥਾਨਕ ਕੋਟਕਪੂਰਾ ਰੋਡ ਸਥਿਤ ਸਰਕਾਰੀ ਕਾਲਜ ਵਿਖੇ ਵੀ ਟਰੇਨਿੰਗ ਕਰਵਾ ਕੇ ਕਾਲਜ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਕੈਂਸਰ ਤੋਂ ਬਚਾਅ ਤੇੇ ਕੰਟਰੋਲ ਸਬੰਧੀ ਜਾਗਰੂਕ ਕੀਤਾ ਗਿਆ ।ਮਲੋਟ ਤੋਂ ਗੋਇਲ ਅਨੁਸਾਰ - ਇਸੇ ਤਰ੍ਹਾਂ ਕੈਂਸਰ ਤੋਂ ਬਚਾਅ ਅਤੇ ਕੰਟਰੋਲ ਸਬੰਧੀ ਮਿਮਿਟ ਕਾਲਜ ਮਲੋਟ ਵਿਖੇ ਸੈਂਸੇਟਾਈਜ ਵਰਕਸ਼ਾਪ ਕਰਵਾਈ ਗਈ। ਇਸ ਦੌਰਾਨ ਸੰਜੀਵ ਸ਼ਰਮਾ ਡਾਇਰੈਕਟਰ, ਅਸ਼ਵਨੀ ਬਾਂਸਲ, ਮੈਡਮ ਜੇ. ਜੇ. ਮੈਣੀ, ਕਾਲਜ ਸਟਾਫ, ਨਾਨ ਟੀਚਿੰਗ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ। ਇਸ ਦੌਰਾਨ ਟਾਟਾ ਮੈਮੋਰੀਅਲ ਹਸਪਤਾਲ ਮੁੰਬਈ ਦੀ ਮਿਸਜ਼ ਪਰੂਸ਼ੀ ਅਤੇ ਮਿਸਜ਼ ਮੀਨਾਕਸ਼ੀ ਨੇ ਦੱਸਿਆ ਕਿ ਜਾਗਰੂਕਤਾ ਕੈਂਸਰ ਤੋਂ ਬਚਾਅ ਦਾ ਸਭ ਤੋਂ ਵੱਡਾ ਸਾਧਨ ਹੈ। ਇਸ ਦੌਰਾਨ ਵਿਨੋਦ ਕੁਮਾਰ, ਸ਼ਿਵਪਾਲ ਸਿੰਘ, ਭਗਵਾਨ ਦਾਸ, ਲਾਲ ਚੰਦ ਹਾਜ਼ਰ ਸਨ।