ਬਾਬਾ ਰਾਮਦੇਵ ਜੀ ਦਾ 11ਵਾਂ ਜਗਰਾਤਾ ਕਰਵਾਇਆ
Tuesday, Mar 19, 2019 - 04:13 AM (IST)
ਫਰੀਦਕੋਟ (ਪਵਨ, ਖੁਰਾਣਾ)-ਨਵੀਂ ਦਾਣਾ ਮੰਡੀ ਵਿਖੇ ਜੈ ਬਾਬਾ ਰਾਮਦੇਵ ਸੇਵਾ ਸੋਸਾਇਟੀ ਵੱਲੋਂ ਬਾਬਾ ਰਾਮਦੇਵ ਜੀ ਦਾ 11ਵਾਂ ਵਿਸ਼ਾਲ ਜਗਰਾਤਾ ਸ਼ਰਧਾ ਨਾਲ ਕਰਵਾਇਆ ਗਿਆ। ਇਸ ’ਚ ਵੱਡੀ ਗਿਣਤੀ ’ਚ ਸੰਗਤਾਂ ਨੇ ਪਹੁੰਚ ਕੇ ਬਾਬਾ ਜੀ ਦਾ ਆਸ਼ੀਰਵਾਦ ਲਿਆ। ਬਾਬਾ ਜੀ ਦਾ ਵਿਸ਼ਾਲ ਭਵਨ ਖਿੱਚ ਦਾ ਕੇਂਦਰ ਰਿਹਾ। ਇਸ ਸਮੇਂ ਸ੍ਰੀ ਗੰਗਾਨਗਰ ਤੋਂ ਪ੍ਰਸਿੱਧ ਭਜਨ ਗਾਇਕ ਹਰਜੀਤ ਕਾਮਰਾ ਤੇ ਨੀਟਾ ਗਗਨੇਜਾ ਐਂਡ ਪਾਰਟੀ ਨੇ ਸੁੰਦਰ ਭਜਨ ਗਾ ਕੇ ਸੰਗਤਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਸੋਸਾਇਟੀ ਦੇ ਪ੍ਰਧਾਨ ਪ੍ਰਦੀਪ ਕੁਮਾਰ ਨੇ ਕਿਹਾ ਕਿ ਸੋਸਾਇਟੀ ਵੱਲੋਂ ਇਹ ਉਪਰਾਲਾ ਹਰ ਸਾਲ ਕੀਤਾ ਜਾਂਦਾ ਹੈ। ਜਗਰਾਤੇ ਦੌਰਾਨ ਮੁਕਤਸਰ ਲੰਗਰ ਕਮੇਟੀ ਵੱਲੋਂ ਲੰਗਰ ਦੀ ਸੇਵਾ, ਜਦਕਿ ਨਰ ਸੇਵਾ ਵੈੱਲਫੇਅਰ ਸੋਸਾਇਟੀ ਵੱਲੋਂ ਜੋਡ਼ਿਆਂ ਦੀ ਸੇਵਾ ਕੀਤੀ ਗਈ। ਉਨ੍ਹਾਂ ਕਿਹਾ ਕਿ ਸੋਸਾਇਟੀ ਵੱਲੋਂ ਹਰ ਸਾਲ ਇਕ ਬੱਸ ਧਾਰਮਕ ਅਸਥਾਨਾਂ ਦੀ ਯਾਤਰਾ ਲਈ ਵੀ ਰਵਾਨਾ ਕੀਤੀ ਜਾਂਦੀ ਹੈ। ਸੰਗਤ ’ਚ ਬਾਬਾ ਜੀ ਦਾ ਅਤੁੱਟ ਲੰਗਰ ਵਰਤਾਇਆ ਗਿਆ। ਸਹਿਯੋਗੀਆਂ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਬ੍ਰਿਜ ਲਾਲ, ਅਸ਼ਵਨੀ ਕੁਮਾਰ, ਸਤੀਸ਼ ਕੁਮਾਰ, ਬਿਹਾਰੀ ਲਾਲ, ਰਵੀ, ਪੁਜਾਰੀ ਪਵਨ ਕੁਮਾਰ, ਪਰਮਜੀਤ ਪੰਮਾ ਬਾਬਾ, ਰਾਜੀਵ ਕੁਮਾਰ, ਅਜਮੇਰ ਸਿੰਘ, ਚਡ਼੍ਹਤ ਸਿੰਘ, ਨੰਦ ਕਿਸ਼ੋਰ ਆਦਿ ਮੌਜੂਦ ਸਨ।
