ਫਰੀਦਕੋਟ ਪੁਲਸ ਦੀ ਵੱਡੀ ਸਫਲਤਾ: ਭੋਲਾ ਸ਼ੂਟਰ ਗਰੁੱਪ ਦੇ 6 ਬਦਮਾਸ਼ ਹਥਿਆਰਾਂ ਸਣੇ ਕਾਬੂ
Thursday, Jul 04, 2019 - 03:54 PM (IST)

ਫਰੀਦਕੋਟ (ਜਗਤਾਰ) - ਫਰੀਦਕੋਟ ਦੀ ਪੁਲਸ ਨੇ ਭੋਲਾ ਸ਼ੂਟਰ ਗਰੁੱਪ ਦੇ ਗਗਨੀ ਗੈਂਗ ਦੇ 6 ਬਦਮਾਸ਼ਾਂ ਨੂੰ ਕਾਬੂ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਕਾਬੂ ਕੀਤੇ ਗਏ ਉਕਤ ਬਦਮਾਸ਼ਾਂ ਤੋਂ 30 ਬੋਰ ਦੇ 2 ਸਪੇਨ ਮੇਡ ਪਿਸਟਲਾਂ ਸਣੇ 5 ਪਿਸਟਲ ਅਤੇ ਇਕ ਕਿਚਰ ਬਰਾਮਦ ਹੋਇਆ ਹੈ। ਇਸ ਮਾਮਲੇ ਦੇ ਸਬੰਧ 'ਚ ਪ੍ਰੈੱਸ ਕਾਨਫਰੰਸ ਕਰਦਿਆਂ ਐੱਸ.ਐੱਸ.ਪੀ. ਫਰੀਦਕੋਟ ਨੇ ਦੱਸਿਆ ਕਿ ਕਾਬੂ ਕੀਤੇ ਬਦਮਾਸ਼ਾਂ 'ਚ 2 ਨਾਬਾਲਿਗ ਵੀ ਸ਼ਾਮਲ ਹਨ।