IPS ਅਧਿਕਾਰੀ ਵੱਲੋਂ ਅਸਤੀਫੇ ਤੋਂ ਬਾਅਦ ਸ਼ੇਅਰ ਕੀਤੀ ਪੋਸਟ ਸੋਸ਼ਲ ਮੀਡੀਆ ''ਤੇ ਤੇਜ਼ੀ ਨਾਲ ਹੋਈ ਵਾਇਰਲ
Wednesday, Apr 14, 2021 - 01:15 AM (IST)
ਜਲੰਧਰ,ਚੰਡੀਗੜ੍ਹ- ਕੋਟਕਪੂਰਾ ਅਤੇ ਬਹਿਬਲਕਲਾਂ ਗੋਲੀਕਾਂਡ ਮਾਮਲਿਆਂ ਦੀ ਜਾਂਚ ਕਰ ਰਹੇ (ਐੱਸ.ਆਈ.ਟੀ.) ਦੇ ਮੁਖੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਅਸਤੀਫੇ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾ ਗਈ। ਜਿਸ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਫੇਸਬੁੱਕ 'ਤੇ ਇਕ ਪੋਸਟ ਸਾਂਝੀ ਕੀਤੀ ਗਈ ਹੈ ਜੋ ਕਿ ਤੇਜ਼ੀ ਨਾਲ ਸ਼ੋਸ਼ਲ ਮੀਡੀਆ 'ਤੇ ਵਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ- ਕੋਵਿਡ-19 : ਕੇਂਦਰ ਸਰਕਾਰ 'ਤੇ ਦਬਾਅ, CBSE ਪ੍ਰੀਖਿਆਵਾਂ ਮੁਲਤਵੀ ਹੋਣ ਦੇ ਵੱਧੇ ਆਸਾਰ
ਉਨ੍ਹਾਂ ਨੇ ਫੇਸਬੁੱਕ 'ਤੇ ਲਿੱਖਿਆ ,
ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।
ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ, ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।।
ਇਹ ਵੀ ਪੜ੍ਹੋ- ਸਿੱਧੀ ਅਦਾਇਗੀ ਮਾਮਲੇ 'ਚ ਕੇਂਦਰ ਅੱਗੇ ਕੈਪਟਨ ਦੇ ਮੰਤਰੀਆਂ ਨੇ ਟੇਕੇ ਗੋਡੇ : ਹਰਸਿਮਰਤ
ਜਿਸ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਕਿ ਮੈਂ ਤਾਂ ਆਪਣਾ ਕੰਮ ਕੀਤਾ ਹੈ ਜਿਸ ਦਾ ਮੈਨੂੰ ਕੋਈ ਅਫਸੋਸ ਨਹੀਂ ਹੈ ਅਤੇ ਮੈਂ ਸਾਰਿਆਂ ਨੂੰ ਅਪੀਲ ਕਰਦਿਆਂ ਇਹ ਕਹਿਣਾ ਚਾਹੰਦਾ ਹਾਂ ਕਿ ਮੇਰੇ ਵੱਲੋਂ ਦਿੱਤੇ ਗਏ ਅਸਤੀਫੇ ਨੂੰ ਜ਼ਿਆਦਾ ਵਧਾਉਂਦੇ ਹੋਏ ਰਾਜਨੀਤਕ ਨਾ ਬਣਾਇਆ ਜਾਵੇ। ਮੇਰੇ ਵੱਲੋਂ ਪੇਸ਼ ਕੀਤੀ ਰਿਪੋਰਟ 'ਚ ਲਿੱਖਿਆ ਇਕ-ਇਕ ਸ਼ਬਦ ਆਪਣੇ ਆਪ 'ਚ ਇਕ ਸਬੂਤ ਹੈ ਇਸ ਨੂੰ ਕਿਸੇ ਵੀ ਤਰ੍ਹਾਂ ਨਕਾਰਿਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਦੋਸ਼ੀ ਵਿਅਕਤੀ ਕਦੇ ਵੀ ਸਚਾਈ ਦੇ ਸ਼ੀਸ਼ੇ ਮੋਹਰੇ ਖੜ੍ਹੇ ਹੋਣ ਦੀ ਹਿੰਮਤ ਨਹੀਂ ਕਰ ਸਕਦਾ। ਮੈਂ ਅੰਤਿਮ ਫੈਸਲੇ ਲਈ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ 'ਚ ਅਪੀਲ ਕੀਤੀ ਹੈ ਮੇਰੀ ਬੁੱਧੀ ਦੇ ਹਿਸਾਬ ਨਾਲ ਇਸ ਤੋਂ ਵੱਡਾ ਕੋਈ ਹੋਰ ਕੋਰਟ ਨਹੀਂ ਹੋ ਸਕਦਾ। ਉਨ੍ਹਾਂ ਅੱਗੇ ਕਿਹਾ ਕਿ ਮੈਂ ਸਮਾਜ ਸੇਵਾ ਇਸੇ ਤਰ੍ਹਾਂ ਹੀ ਜਾਰੀ ਰੱਖਾਂਗਾ, ਹਾਲਾਂਕਿ ਮੈਂ ਆਈ. ਪੀ. ਐੱਸ. ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕਾ ਹਾਂ।