ਪੰਜਾਬੀਆਂ ਲਈ ਔਖੀ ਘੜੀ! ਬੁਰੀ ਤਰ੍ਹਾਂ ਵਿਗੜੇ ਹਾਲਾਤ, ਔਖੇ-ਸੌਖੇ ਕੱਢਣੇ ਪੈਣਗੇ ਦਿਨ

Tuesday, Mar 04, 2025 - 10:47 AM (IST)

ਪੰਜਾਬੀਆਂ ਲਈ ਔਖੀ ਘੜੀ! ਬੁਰੀ ਤਰ੍ਹਾਂ ਵਿਗੜੇ ਹਾਲਾਤ, ਔਖੇ-ਸੌਖੇ ਕੱਢਣੇ ਪੈਣਗੇ ਦਿਨ

ਅਬੋਹਰ (ਸੁਨੀਲ) : ਪਿਛਲੇ ਇਕ ਮਹੀਨੇ ਤੋਂ ਨਹਿਰ ਬੰਦ ਹੋਣ ਕਾਰਨ ਸ਼ਹਿਰ ਅਤੇ ਪਿੰਡਾਂ ਦੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਨਹਿਰ ਪਹਿਲਾਂ 28 ਫਰਵਰੀ ਨੂੰ ਖੁੱਲ੍ਹਣੀ ਸੀ ਪਰ ਹੁਣ ਇਸ ਦੀ ਮਿਆਦ ਵਧਾ ਦਿੱਤੀ ਗਈ ਹੈ। ਹੁਣ 7 ਮਾਰਚ ਤੱਕ ਨਹਿਰਾਂ ’ਚ ਪਾਣੀ ਛੱਡਣ ਦੀ ਉਮੀਦ ਹੈ। ਪਿਛਲੇ ਇਕ ਮਹੀਨੇ ਤੋਂ ਨਹਿਰਾਂ ’ਚ ਪਾਣੀ ਦੀ ਘਾਟ ਕਾਰਨ ਸ਼ਹਿਰੀ ਖੇਤਰਾਂ ਦੇ ਲੋਕਾਂ ਨੂੰ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ। ਵਾਟਰ ਅਤੇ ਸੀਵਰੇਜ ਵਿਭਾਗ ਹਫ਼ਤੇ ’ਚ ਕਦੇ-ਕਦੇ ਪਾਣੀ ਛੱਡਦਾ ਹੈ ਪਰ ਉਹ ਵੀ ਪੀਣ ਯੋਗ ਨਹੀਂ ਹੈ ਕਿਉਂਕਿ ਇਹ ਧਰਤੀ ਹੇਠਲਾ ਪਾਣੀ ਹੈ ਅਤੇ ਕਈ ਇਲਾਕਿਆਂ ’ਚ ਪਾਣੀ ਪਹੁੰਚ ਹੀ ਨਹੀਂ ਰਿਹਾ।

ਇਹ ਵੀ ਪੜ੍ਹੋ : ਪੰਜਾਬ 'ਚ ਇਸ ਦਵਾਈ 'ਤੇ ਮੁਕੰਮਲ ਪਾਬੰਦੀ! ਕੈਮਿਸਟਾਂ ਨੂੰ ਜਾਰੀ ਹੋਏ ਸਖ਼ਤ ਹੁਕਮ

ਸਭ ਤੋਂ ਵੱਡੀ ਸਮੱਸਿਆ ਉਨ੍ਹਾਂ ਘਰਾਂ ਨੂੰ ਆ ਰਹੀ ਹੈ, ਜਿਨ੍ਹਾਂ ਦੇ ਛੋਟੇ ਬੱਚੇ ਹਨ ਅਤੇ ਪਾਣੀ ਦੀ ਘਾਟ ਕਾਰਨ ਕੱਪੜੇ ਵੀ ਨਹੀਂ ਧੋ ਸਕਦੇ। ਪਿੰਡਾਂ ਦੀ ਹਾਲਤ ਵੀ ਦਿਨੋਂ-ਦਿਨ ਵਿਗੜਦੀ ਜਾ ਰਹੀ ਹੈ। ਨਹਿਰੀ ਵਿਭਾਗ ਦੇ ਐੱਸ. ਡੀ. ਓ. ਜਸਵਿੰਦਰ ਵਿਰਕ ਨੇ ਕਿਹਾ ਕਿ ਹੁਣ ਨਹਿਰਾਂ ’ਚ ਪਾਣੀ 7 ਮਾਰਚ ਨੂੰ ਆਵੇਗਾ। ਇਸ ਅਨੁਸਾਰ ਸ਼ਹਿਰੀ ਖੇਤਰਾਂ ’ਚ ਪਾਣੀ ਛੱਡਣ ’ਚ ਕੁੱਝ ਦਿਨ ਹੋਰ ਲੱਗਣਗੇ ਕਿਉਂਕਿ ਜਲ ਸੀਵਰੇਜ ਬੋਰਡ ਨਹਿਰੀ ਪਾਣੀ ਆਉਣ ਤੋਂ ਇਕ ਜਾਂ ਦੋ ਦਿਨ ਬਾਅਦ ਸਾਫ਼ ਪਾਣੀ ਨੂੰ ਡਿੱਗਿਆਂ ’ਚ ਸਟੋਰ ਕਰੇਗਾ ਅਤੇ ਉਸ ਤੋਂ ਬਾਅਦ ਪਾਣੀ ਨੂੰ ਸ਼ੁੱਧ ਕਰਨ ਤੋਂ ਬਾਅਦ ਛੱਡਿਆ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਕਾਰੋਬਾਰੀਆਂ ਨੂੰ ਦਿੱਤੀ ਵੱਡੀ ਰਾਹਤ, 2 OTS ਸਕੀਮਾਂ ਨੂੰ ਦਿੱਤੀ ਮਨਜ਼ੂਰੀ (ਵੀਡੀਓ)

ਕਿਸਾਨ ਆਗੂਆਂ ਸੁਖਜਿੰਦਰ ਰਾਜਨ ਅਤੇ ਗੁਣਵੰਤ ਪੰਜਾਬ ਨੇ ਨਹਿਰੀ ਵਿਭਾਗ ਖ਼ਿਲਾਫ਼ ਗੁੱਸਾ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਤਬਾਹ ਕਰਨ ’ਤੇ ਤੁਲੀ ਹੋਈ ਹੈ ਕਿਉਂਕਿ ਕਣਕ ਦੀ ਫ਼ਸਲ ਨੂੰ ਇਨ੍ਹੀਂ ਦਿਨੀਂ ਪਾਣੀ ਦੀ ਲੋੜ ਹੈ ਪਰ ਪਿਛਲੇ ਇਕ ਮਹੀਨੇ ਤੋਂ ਨਹਿਰਾਂ ਬੰਦ ਹਨ। ਇਹ ਪਰਮਾਤਮਾ ਦਾ ਸ਼ੁਕਰ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਹਲਕੀ ਬਾਰਸ਼ ਹੋ ਰਹੀ ਹੈ, ਜਿਸ ਨਾਲ ਕਿਸਾਨਾਂ ਨੂੰ ਕੁੱਝ ਰਾਹਤ ਮਿਲੀ ਹੈ। ਵਾਰ-ਵਾਰ ਜਾਗਰੂਕਤਾ ਮੁਹਿੰਮਾਂ ਦੇ ਬਾਵਜੂਦ ਇਲਾਕੇ ਦੇ ਵਸਨੀਕ ਸੁਚੇਤ ਨਹੀਂ ਹੋਏ ਹਨ ਅਤੇ ਉਹ ਹਰ ਰੋਜ਼ ਘਰਾਂ ਦਾ ਕੂੜਾ, ਹਵਨ ਸਮੱਗਰੀ ਦੇ ਅਵਸ਼ੇਸ਼ ਅਤੇ ਸੁਆਹ ਨਹਿਰਾਂ ’ਚ ਸੁੱਟ ਰਹੇ ਹਨ, ਜਿਸ ਕਾਰਨ ਸਾਰੀਆਂ ਨਹਿਰਾਂ ਇਸ ਕੂੜੇ ਅਤੇ ਪੂਜਾ ਸਮੱਗਰੀ ਨਾਲ ਭਰੀਆਂ ਹੋਈਆਂ ਹਨ, ਜੋ ਨਹਿਰ ਦੇ ਪਾਣੀ ਨੂੰ ਵਹਿਣ ’ਤੇ ਪ੍ਰਦੂਸ਼ਿਤ ਕਰਦੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 


 


author

Babita

Content Editor

Related News