ਰੇਲ ਯਾਤਰੀਆਂ ਨੂੰ ਮਿਲੇਗੀ ਵੱਡੀ ਰਾਹਤ! ਰੇਲਵੇ ਵਿਭਾਗ ਨੇ ਲਿਆ ਵੱਡਾ ਫ਼ੈਸਲਾ

Saturday, Nov 28, 2026 - 05:46 PM (IST)

ਰੇਲ ਯਾਤਰੀਆਂ ਨੂੰ ਮਿਲੇਗੀ ਵੱਡੀ ਰਾਹਤ! ਰੇਲਵੇ ਵਿਭਾਗ ਨੇ ਲਿਆ ਵੱਡਾ ਫ਼ੈਸਲਾ

ਜਲੰਧਰ (ਪੁਨੀਤ)-ਰੇਲ ਯਾਤਰੀਆਂ ਦੀ ਵਧਦੀ ਲੋੜ ਅਤੇ ਭੀੜ ਨੂੰ ਧਿਆਨ ਵਿਚ ਰੱਖਦਿਆਂ ਰੇਲਵੇ ਨੇ ਵੱਖ-ਵੱਖ ਟਰੇਨਾਂ ਵਿਚ ਵਾਧੂ ਕੋਚ ਲਾਉਣ ਦਾ ਫ਼ੈਸਲਾ ਕੀਤਾ ਹੈ। ਇਸ ਤਹਿਤ ਅੰਮ੍ਰਿਤਸਰ-ਨਵੀਂ ਦਿੱਲੀ ਸ਼ਤਾਬਦੀ ਐਕਸਪ੍ਰੈੱਸ ਅਤੇ ਛੇਹਰਟਾ-ਵਾਰਾਣਸੀ ਐਕਸਪ੍ਰੈੱਸ ਸਮੇਤ ਅੰਮ੍ਰਿਤਸਰ-ਅਜਮੇਰ ਵਿਚਾਲੇ ਚੱਲਣ ਵਾਲੀਆਂ ਵੱਖ-ਵੱਖ ਟਰੇਨਾਂ ਵਿਚ ਵੱਖ-ਵੱਖ ਸਮੇਂ ਲਈ ਵਾਧੂ ਕੋਚ ਜੋੜੇ ਜਾਣਗੇ। ਇਸ ਪ੍ਰਬੰਧ ਨਾਲ ਯਾਤਰੀਆਂ ਨੂੰ ਰਾਖਵੀਆਂ ਸੀਟਾਂ ਮੁਹੱਈਆ ਕਰਵਾਉਣ ਵਿਚ ਮਦਦ ਮਿਲੇਗੀ ਅਤੇ ਸਫ਼ਰ ਦੌਰਾਨ ਵਧੇਰੇ ਯਾਤਰੀਆਂ ਨੂੰ ਥਾਂ ਮਿਲ ਸਕੇਗੀ।

ਇਹ ਵੀ ਪੜ੍ਹੋ: ਸੁਰਖੀਆਂ 'ਚ ਕਪੂਰਥਲਾ ਦੀ ਕੇਂਦਰੀ ਜੇਲ੍ਹ, ਹਵਾਲਾਤੀਆਂ 'ਚ ਗਰਮਾਇਆ ਮਾਹੌਲ

ਰੇਲਵੇ ਵੱਲੋਂ ਜਾਰੀ ਜਾਣਕਾਰੀ ਮੁਤਾਬਕ ਟਰੇਨ ਨੰਬਰ 14624 ਛੇਹਰਟਾ-ਵਾਰਾਣਸੀ ਵਿਚ 6 ਦਸੰਬਰ ਤਕ ਸਲੀਪਰ ਸ਼੍ਰੇਣੀ ਦਾ ਇਕ ਵਾਧੂ ਕੋਚ ਲਾਇਆ ਜਾਵੇਗਾ। ਉਥੇ ਹੀ ਟਰੇਨ ਨੰਬਰ 12030 ਅੰਮ੍ਰਿਤਸਰ-ਨਵੀਂ ਦਿੱਲੀ ਸਵਰਨ ਸ਼ਤਾਬਦੀ ਐਕਸਪ੍ਰੈੱਸ ਵਿਚ 28 ਤੋਂ 30 ਨਵੰਬਰ ਤਕ ਏਅਰਕੰਡੀਸ਼ਨਡ ਕੁਰਸੀਆਂ ਦਾ ਇਕ ਵਾਧੂ ਕੋਚ ਜੋੜਿਆ ਜਾਵੇਗਾ।

ਅੰਮ੍ਰਿਤਸਰ-ਅਜਮੇਰ ਵਿਚਾਲੇ ਚੱਲਣ ਵਾਲੀ ਟਰੇਨ ਨੰਬਰ 19612 ਅਤੇ 19614 ਵਿਚ 3 ਦਸੰਬਰ ਤੋਂ 1 ਜਨਵਰੀ ਤਕ ਏਅਰਕੰਡੀਸ਼ਨਡ ਤੀਜੀ ਸ਼੍ਰੇਣੀ ਦਾ ਇਕ-ਇਕ ਵਾਧੂ ਕੋਚ ਜੋੜਿਆ ਜਾਵੇਗਾ। ਰੇਲਵੇ ਮੁਤਾਬਕ ਵਾਧੂ ਕੋਚ ਲਾਉਣ ਨਾਲ ਇਨ੍ਹਾਂ ਟਰੇਨਾਂ ਵਿਚ ਯਾਤਰੀਆਂ ਦੀ ਸਮਰੱਥਾ ਵਧੇਗੀ ਅਤੇ ਰਾਖਵੀਆਂ ਸੀਟਾਂ ਦੀ ਉਪਲੱਬਧਤਾ ਵਿਚ ਰਾਹਤ ਮਿਲਣ ਦੀ ਉਮੀਦ ਹੈ।

ਇਹ ਵੀ ਪੜ੍ਹੋ:  ਸਿਆਸਤ 'ਚ ਵੱਡੀ ਹਲਚਲ! ਅਕਾਲੀ-ਭਾਜਪਾ ਗੱਠਜੋੜ ਨਾਲ ਬਦਲਣਗੇ ਸਿਆਸੀ ਸਮੀਕਰਨ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

shivani attri

Content Editor

Related News