ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੋਟਰ ਰਜਿਸਟ੍ਰੇਸ਼ਨ ’ਚ 30 ਅਪ੍ਰੈਲ ਤੱਕ ਦਾ ਵਾਧਾ

Saturday, Mar 02, 2024 - 08:39 AM (IST)

ਚੰਡੀਗੜ੍ਹ (ਹਾਂਡਾ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀ ਪ੍ਰਕਿਰਿਆ ਦੇ ਮੱਦੇਨਜ਼ਰ ਵੋਟਰ ਰਜਿਸਟ੍ਰੇਸ਼ਨ ਦੀ ਮਿਤੀ 30 ਅਪ੍ਰੈਲ ਤੱਕ ਵਧਾ ਦਿੱਤੀ ਗਈ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਚੰਡੀਗੜ੍ਹ ਵਲੋਂ ਹੁਕਮ ਜਾਰੀ ਕਰ ਦਿੱਤੇ ਗਏ ਹਨ। ਸੋਧੇ ਕਾਰਜ ਇਸ ਪ੍ਰਕਾਰ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਤਾਰ-ਤਾਰ ਹੋਏ ਰਿਸ਼ਤੇ, ਛੋਟੇ ਭਰਾ ਨੇ ਸੱਬਲ ਨਾਲ ਮੌਤ ਦੇ ਘਾਟ ਉਤਾਰਿਆ ਵੱਡਾ ਭਰਾ
ਵੋਟਰ ਰਜਿਸਟ੍ਰੇਸ਼ਨ : 30 ਅਪ੍ਰੈਲ, 2024 ਤੱਕ ਵਧਾਇਆ ਗਿਆ। ਰੋਲਿੰਗ, ਪ੍ਰਿੰਟਿੰਗ ਅਤੇ ਪਲੇਸਮੈਂਟ ਲਈ ਹੱਥ-ਲਿਖਤਾਂ ਦੀ ਤਿਆਰੀ : 1 ਮਈ, 2024 ਤੋਂ 20 ਮਈ, 2024 ਤੱਕ। ਸ਼ੁਰੂਆਤੀ ਰੋਲ ਦਾ ਪ੍ਰਕਾਸ਼ਨ : 21 ਮਈ, 2024 ਨੂੰ ਕੀਤਾ ਜਾਵੇਗਾ। ਦਾਅਵਿਆਂ ਅਤੇ ਇਤਰਾਜ਼ਾਂ ਬਾਰੇ ਜਾਣਕਾਰੀ : 21 ਮਈ, 2024, ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਨ ਦੀ ਆਖਰੀ ਮਿਤੀ : 11 ਜੂਨ, 2024 ਨਿਰਧਾਰਿਤ ਕੀਤੀ ਗਈ ਹੈ।

ਇਹ ਵੀ ਪੜ੍ਹੋ : ਬਾਦਲਾਂ ਦੇ 'ਸੁੱਖ ਵਿਲਾਸ ਹੋਟਲ' 'ਤੇ CM ਮਾਨ ਦੇ ਹੁਣ ਤੱਕ ਦੇ ਵੱਡੇ ਖ਼ੁਲਾਸੇ, ਮੀਡੀਆ ਅੱਗੇ ਖੋਲ੍ਹੇ ਭੇਤ (ਵੀਡੀਓ)

ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ : 21 ਜੂਨ, 2024 ਨੂੰ ਕੀਤਾ ਜਾਵੇਗਾ, ਸਪਲੀਮੈਂਟਰੀ ਰੋਲ ਅਤੇ ਪ੍ਰਿੰਟਿੰਗ ਦੀ ਤਿਆਰੀ : 2 ਜੁਲਾਈ ਨੂੰ ਅਤੇ ਅੰਤਿਮ ਪ੍ਰਕਾਸ਼ਨ 3 ਜੁਲਾਈ ਨੂੰ। ਬਿਨੈਕਾਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੇ ਰਜਿਸਟ੍ਰੇਸ਼ਨ ਫਾਰਮ ਸੂਚਨਾ ਅਨੁਸਾਰ ਨਾਮਜ਼ਦ ਅਧਿਕਾਰੀਆਂ ਦੇ ਦਫ਼ਤਰ ਵਿਚ ਜਮ੍ਹਾਂ ਕਰਾਉਣ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


Babita

Content Editor

Related News