ਐਕਸਪਾਇਰੀ ਦਾ ਕਾਨੂੰਨ ਲਾਗੂ ਹੋਣ ’ਤੇ ਕਰੋੜਾਂ ਵਾਹਨ ਪਹੁੰਚੇ ਕਬਾੜੀਆਂ ਕੋਲ!

Monday, Jul 07, 2025 - 02:20 PM (IST)

ਐਕਸਪਾਇਰੀ ਦਾ ਕਾਨੂੰਨ ਲਾਗੂ ਹੋਣ ’ਤੇ ਕਰੋੜਾਂ ਵਾਹਨ ਪਹੁੰਚੇ ਕਬਾੜੀਆਂ ਕੋਲ!

ਅੰਮ੍ਰਿਤਸਰ (ਇੰਦਰਜੀਤ) : ਮੋਟਰ ਵਾਹਨ ਕਾਨੂੰਨ ’ਚ ਬਦਲਾਅ ਦੇ ਚੱਲਦੇ ਜਿਥੇ ਪਿਛਲੇ ਦਿਨੀਂ ’ਚ ਰਾਜਧਾਨੀ ਦਿੱਲੀ ਵਿਚ ਕਿਸੇ ਵੀ 15 ਸਾਲ ਪੁਰਾਣੇ ਪੈਟਰੋਲ ਅਤੇ 10 ਸਾਲ ਪੁਰਾਣੇ ਡੀਜਲ ‘ਵਾਹਨਾਂ’ ’ਤੇ ਫਿਊਲ ਭਰਨ ’ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਇਸ ਦਾ ਕਾਰਨ ਸਰਕਾਰੀ ਤੰਤਰਾਂ ਵਲੋਂ ਇਹੀ ਦੱਸਿਆ ਜਾ ਰਿਹਾ ਸੀ ਕਿ ਪ੍ਰਦੂਸ਼ਣ ਮਾਹਰ ਤੇ ਸਰਕਾਰੀ ਤੰਤਰ ਇਸ ਗੱਲ ਨੂੰ ਮੰਨ ਕੇ ਚਲਦੇ ਹਨ ਕਿ ਇੰਨਾ ਪੁਰਾਣਾ ਵ੍ਹੀਕਲ ਪ੍ਰਦੂਸ਼ਣ ਦਾ ਕਾਰਨ ਬਣਦਾ ਹੈ। ਹਾਲਾਂਕਿ ਬਾਅਦ ’ਚ ਆਮ ਜਨਤਾ ਵਿਚ ਬਾਵੇਲਾ ਹੋਣ ਜਾਣ ਤੋਂ ਬਾਅਦ ਇਸ ’ਤੇ ਸਰਕਾਰ ਨੇ ਫਿਲਹਾਲ ਯੂ-ਟਰਨ ਲੈ ਲਿਆ ਹੈ। ਉਥੇ ਇਸ ਦੇ ਕਾਰਨ ਦੇਸ਼ ਭਰ ’ਚ ਕਰੋੜਾਂ ਦੀ ਗਿਣਤੀ ’ਚ ਅਜਿਹੇ ਵਾਹਨਾਂ ਦੇ ਮਾਲਕ ਪ੍ਰੇਸ਼ਾਨ ਹਨ ਕਿ ਨਾ ਜਾਣੇ ਕਦੋਂ ਕੋਈ ਗਾਜ਼ ਡਿੱਗ ਜਾਏ! ਉਥੇ ਇਸ ਦੀ ਡੂੰਘਾਈ ਤਕ ਜਾਇਆ ਜਾਏ ਤਾਂ ਜੇਕਰ ਇਹ ਕਾਨੂੰਨ ਲਾਗੂ ਹੋ ਜਾਂਦਾ ਹੈ ਤਾਂ ਕਰੋੜਾਂ ਦੀ ਗਿਣਤੀ ’ਚ ਵਾਹਨ ਕਬਾੜੀਆਂ ਕੋਲ ਪਹੁੰਚ ਜਾਂਦੇ ਹਨ। ਵੱਡੀ ਗੱਲ ਹੈ ਕਿ ਇਨ੍ਹਾਂ ’ਚ 80-90 ਫੀਸਦੀ ਤੋਂ ਵੀ ਵੱਧ ਵਾਹਨ ਮਾਲਕਾਂ ਨੂੰ ਉਨ੍ਹਾਂ ਵਾਹਨਾਂ ਤੋਂ ਹੱਥ ਧੋਣਾ ਪੈਂਦਾ ਹੈ ਜੋ ਸਹੀ ਚੱਲ ਰਹੇ ਸਨ ਅਤੇ ਉਨ੍ਹਾਂ ਦੇ ਪਰਿਵਾਰ ਦਾ ਇਕ ਸਹਾਰਾ ਵੀ ਸਨ। ਇਸ ਸਬੰਧ ’ਚ ਇਕ ਸਰਵੇਖਣ ਦੌਰਾਨ ਵੱਖ-ਵੱਖ ਟੈਕਸ਼ੀਨੀਅਜ਼ ਨੇ ਆਪਣੇ ਅਨੁਭਵ ਦੇ ਆਧਾਰ ’ਤੇ ਇਸ ਦੇ ਕਾਰਨ ਦੱਸਦੇ ਹੋਏ, ਆਪਣੇ ਟਿਪਸ ਦਿੱਤੇ ਹਨ।

ਆਬਾਦੀ ਦਾ ਬਹੁਤ ਵੱਡਾ ਹਿੱਸਾ ਹੋ ਜਾਂਦਾ ਕਰਜ਼ਦਾਰ : ਸੰਜੇ ਗੁਪਤਾ

ਚਾਰ ਪਹੀਆ ਵਾਹਨਾਂ ਦੇ ਪੁਰਾਣੇ ਕਾਰੋਬਾਰੀ ਸੰਜੇ ਸਾਗਰ ਗੁਪਤਾ ਦਾ ਕਹਿਣਾ ਹੈ ਕਿ ਅਸਲ ’ਚ ਇਸ ਕਾਨੂੰਨ ਨੂੰ ਲਾਗੂ ਕਰਨ ’ਚ ਜਲਦਬਾਜ਼ੀ ਕੀਤੀ ਜਾ ਰਹੀ ਸੀ। ਉਥੇ ਵਧੇਰੇ ਲੋਕ ਆਪਣੇ ਬਜਟ ਨੂੰ ਦੇਖਦੇ ਹੋਏ ਫੋਰ-ਵ੍ਹੀਲਰ ਘੱਟ ਅਤੇ ਟੂ-ਵ੍ਹੀਲਰ ਵਾਹਨ ਵੱਧ ਚਲਾਉਂਦੇ ਹਨ। ਵਧੇਰੇ ਲੋਕ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਕਿਸੇ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਹਸਪਤਾਲ ਆਦਿ ਪਹੁੰਚਾਉਣ, ਪਰਿਵਾਰ ਸਣੇ ਵਿਆਹ-ਸ਼ਾਦੀ ਅਤੇ ਭਾਈਚਾਰਕ ਫੰਕਸ਼ਨ, ਬੱਚਿਆਂ ਨੂੰ ਛੁੱਟੀਆਂ ਲਈ ਘੁੰਮਾਉਣ ਲਈ ਟੂਰਿਸਟ ਡੈਸਟੀਨੇਸ਼ਨ ਆਦਿ ਲੈ ਜਾਣ ਲਈ ਰੱਖਦੇ ਹਨ। ਓਧਰ ਗ੍ਰਾਮਣੀ ਮਾਧਿਅਮ ਕਾਰੋਬਾਰੀ ਕਾਰ ’ਤੇ ਸ਼ਹਿਰ ’ਚ ਹਫਤੇ ਅਤੇ 15 ਦਿਨ ਤੋਂ ਬਾਅਦ ਆ ਕੇ ਆਪਣੀ ਕਾਰੋਬਾਰੀ ਖਰੀਦ ਕਰਨ ਅਤੇ ਜ਼ਰੂਰੀ ਘਰੇਲੂ ਸਾਮਾਨ ਲੈਣ ਲਈ ਕਾਰਾਂ ਦੀ ਵਰਤੋਂ ਕਰਦੇ ਹਨ। ਇਨ੍ਹਾਂ ਲਈ ਨਵੀਂ ਕਾਰ ਦਾ ਹੋਣਾ ਕੋਈ ਮਾਇਨੇ ਅਤੇ ਆਕਰਸ਼ਕ ਨਹੀਂ ਰੱਖਦਾ। ਇਸ ਵਿਚ ਜੇਕਰ ਕੋਈ ਵਾਹਨ ਚਾਲਕ ਦਬਾਅ ’ਚ ਆ ਕੇ ਆਪਣਾ ਪੁਰਾਣਾ ਵਾਹਨ ਵੇਚ ਕੇ ਕਿਸ਼ਤਾਂ ’ਤੇ ਕਾਰ ਖਰੀਦ ਲੈਂਦਾ ਹੈ ਤਾਂ ਉਸ ਨੂੰ ਲਗਭਗ 5 ਸਾਲ ’ਚ ਬੈਂਕਾਂ ਦਾ ਕਰਜ਼ ਚੁਕਾਉਣ ਲਈ 15 ਹਜ਼ਾਰ ਰੁਪਏ ਪ੍ਰਤੀ ਮਹੀਨਾ ਬਤੌਰ ਕਿਸ਼ਤ ਅਤੇ ਵਿਆਜ ਦੇ ਰੂਪ ’ਚ ਦੇਣਾ ਪਵੇਗਾ।

ਉਧਰ ਆਮ ਜਨਤਾ ’ਚ ਵਧੇਰੇ ਲੋਕ ਅਜਿਹੇ ਹਨ ਜਿਨ੍ਹਾਂ ਦੀ ਮਾਸਿਕ ਕਮਾਈ 40 ਤੋਂ 50 ਹਜ਼ਾਰ ਰੁਪਏ ਅਤੇ ਇਸ ਤੋਂ ਵੀ ਘੱਟ ਹੈ ਅਤੇ ਉਹ ਆਪਣੇ ਘਰ ’ਚ ਕਾਰ ਵੀ ਰੱਖਦੇ ਹਨ। ਹੁਣ ਜੇਕਰ ਅਜਿਹੇ ਵਰਗ ਦਾ ਪਰਿਵਾਰ 15 ਹਜ਼ਾਰ ਰੁਪਏ ਵਾਹਨ ਦੀ ਕਿਸ਼ਤ ਦੇ, ਜਾਂ ਤਾਂ ਉਹ ਕਰਜ਼ਦਾਰ ਹੋ ਜਾਏਗਾ ਜਾਂ ਚਾਰ ਪਹੀਆ ਵਾਹਨ ਦੇ ਤੌਰ ’ਤੇ ਆਪਣਾ ‘ਸਹਾਰਾ’ ਗੁਆ ਬੈਠੇਗਾ। ਇਸ ’ਤੇ ਸਰਕਾਰ ਨੂੰ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ।

ਪੁਰਾਣਾ ਵਾਹਨ ਪ੍ਰਦੂਸ਼ਣ ਦਾ ਕਾਰਨ ਨਹੀਂ, ਪਿਸਟਨ ਦੇ ਰਿੰਗ ਹੁੰਦੇ ਹਨ ਜ਼ਿੰਮੇਵਾਰ : ਮੈਕੀ ਸਿੰਘ ਪੈਰਾਡਾਈਜ਼

ਦੋ ਪਹੀਆ ਵਾਹਨ ਮਾਹਰਾਂ ਦਾ ਕਹਿਣਾ ਹੈ ਕਿ ਕਿਸੇ ਵੀ ਪੁਰਾਣੇ ਵਾਹਨ ਨੂੰ ਇਸ ਆਧਾਰ ’ਤੇ ਰਿਜੈਕਟ ਨਹੀਂ ਕੀਤਾ ਜਾ ਸਕਦਾ ਕਿ ਉਹ ਪ੍ਰਦੂਸ਼ਣ ਛੱਡਦਾ ਹੈ। ਸਾਲਾਂ ਤੋਂ ਦੋਪਹੀਆ ਵਾਹਨਾਂ ਦੇ ਸਪੈਸ਼ਲਿਸਟ ਮੈਕੀ ਸਿੰਘ ਪੈਰਾਡਾਈਜ ਦਾ ਕਹਿਣਾ ਹੈ ਕਿ ਜੇਕਰ ਕੋਈ ਨਵਾਂ ਵਾਹਨ ਵੀ ਕਿਸੇ ਮਾਮੂਲੀ ਗੈਸਕਿਚ (ਜੋ ਕਾਗਜ ਦਾ ਬਣਿਆ ਹੁੰਦਾ ਹੈ) ਦੇ ਮਾਮੁਲੀ ਫੱਟ ਜਾਣ ਨਾਲ ਇੰਜਣ ਦਾ ਲੁਬਰੀਕੇਟਿੰਗ-ਆਇਲ (ਮੋਬਿਲ ਆਇਲ) ਲੀਕ ਕਰ ਦਿੰਦਾ ਹੈ ਤਾਂ ਇਸ ਦੀ (ਇੰਜਣ-ਤੇਲ) ਕਮੀ ਨਾਲ ਦੁਪਹਿਆ ਵਾਹਨ ਦਾ ਪੂਰਾ ਇੰਜਣ ਆਪਣੀ ਲਿਮਟ ਤੋਂ ਵੱਧ ਹੀਟ-ਅਪ ਹੋ ਜਾਂਦਾ ਹੈ। ਇਸ ਤੋਂ ਬਾਅਦ ਵਾਹਨ ਧੂੰਆਂ ਦਾ ਪ੍ਰਦੂਸ਼ਣ ਛੱਡਣਾ ਸ਼ੁਰੂ ਕਰ ਦਿੰਦਾ ਹੈ। ਇਹ ਸਮੱਸਿਆ ਨਵੇਂ ਅਤੇ ਪੁਰਾਣੇ ਦੋਵੇਂ ਵਾਹਨਾਂ ਲਈ ਇਕ ਹੀ ਹੈ। ਇਸੇ ਤਰ੍ਹਾਂ ਜੇਕਰ ਕੋਈ ਵਾਹਨ ਚਾਲਕ ਆਪਣੇ ਵਾਹਨ ਦੇ ਪਿਸਟਨ ਰਿੰਗ ਅਤੇ ਹੈੱਡ ਗੈਸਕਿਟ ਬਦਲਾ ਲੈਂਦਾ ਹੈ ਤਾਂ ਵਾਹਨ ਦਾ ਦੁਬਾਰਾ ਪੱਧਰ ਜ਼ੀਰੋ ਪ੍ਰਦੂਸ਼ਣ ’ਤੇ ਆ ਜਾਏਗਾ। ਦੇਖਿਆ ਜਾਂਦਾ ਹੈ ਕਿ ਵੱਧ ਤੇਜ਼ ਚੱਲਣ ਵਾਲੇ ਵਾਹਨ 1 ਸਾਲ ਦੇ ਅੰਦਰ ਹੀ ਆਪਣੇ ਮੋਟਰ ਬਾਈਕ ਦੇ ਪ੍ਰਦੂਸ਼ਣ ਨੂੰ ਆਖਰੀ ਕਗਾਰ ਤਕ ਲੈ ਜਾਂਦੇ ਹਨ। ਓਧਰ 40 ਸਾਲ ਅਤੇ ਇਸ ਤੋਂ ਵੀ ਵੱਧ ਪੁਰਾਣੇ ਵਾਹਨ ਬਿਨਾਂ ਪ੍ਰਦੂਸ਼ਣ ਦੇ ਹੁਣ ਵੀ ਚੱਲ ਰਹੇ ਹਨ।

ਕਿਉਂ ਡੈਮੇਜ ਹੋ ਜਾਂਦੇ ਹਨ ਪਿਸਟਨ ਰਿੰਗ?

ਪ੍ਰਦੂਸ਼ਣ ਨਾਲ ਪੀੜਤ ਵਾਹਨ ਦੀ ਇਕ ਹੀ ਪਛਾਣ ਹੈ ਕਿ ਸਟਾਰਟ ਹੋਣ ਅਤੇ ਐਕਸੇਲੇਟਰ ਦਿੰਦੇ ਹੀ ਉਹ ਸਾਇਲੈਂਸਰ ਦੇ ਰਾਹੇ ਧੂੰਆਂ ਛੱਡਣਾ ਸ਼ੁਰੂ ਕਰ ਦਿੰਦਾ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਦੋ ਪਹੀਆ ਵਾਹਨ ਰੈਸ਼ ਚੱਲਣ, ਸਮੇਂ ’ਤੇ ਇੰਜਣ ਆਇਲ ਦੀ ਚੈਕਿੰਗ ਨਾ ਕਰਨ, ਏਅਰ ਫਿਲਟਰ ਸਾਫ ਨਾ ਕਰਨ ਅਤੇ ਆਈਲ ਲੀਕਿੰਗ ਦੇ ਕਾਰਨ ਓਵਰ ਹੀਟ ਹੋ ਜਾਂਦਾ ਹੈ। ਇਸ ਪ੍ਰਕਿਰਿਆ ’ਚ ਉਸ ਦੇ ਸਿਲੰਡਰ ਦੇ ਅੰਦਰ ਪਿਸਟਨ ਦੇ ਉਪਰ ਚੜ੍ਹੇ ਰਿੰਗਜ਼ ਘਿਸ ਕੇ ਪਤਲੇ ਹੁੰਦੇ ਕਮਜ਼ੋਰ ਹੋ ਜਾਂਦੇ ਹਨ ਜਿਸ ਕਾਰਨ ਵਾਹਨ ਦੇ ‘ਮੇਨ ਇੰਜਣ ਚੈਂਬਰ’ ਨਾਲ ਭਰਿਆ ਹੋਇਆ ਲੁਬਰੀਕੇਟਿੰਗ ਆਇਲ ( ਜੋ ਵਾਹਨ ਨੂੰ ਪ੍ਰੈਸ਼ਰ ਦਿੰਦਾ ਹੈ) ਰਿੰਗਾਂ ਨਾਲ ਪ੍ਰੈਸ਼ਰ ਲੀਕ ਹੋਣ ਤੋਂ ਬਾਅਦ ਕੱਚਾ ਲੁਬਰੀਕੇਟਿੰਗ ਆਇਲ ਸਿਲੰਡਰ ਦੇ ਰਾਹੇ ਹੁੰਦਾ ਹੋਇਆ ਵਾਹਨ ਦੇ ‘ਐਗਜਾਇਟ ਸਾਇਲੈਂਸਰ’ ਤਕ ਧੂੰਏਂ ਦੇ ਰੂਪ ’ਚ ਬਦਲ ਕੇ ਬਾਹਰ ਪਹੁੰਚ ਜਾਂਦਾ ਹੈ।


author

Gurminder Singh

Content Editor

Related News