ਪੰਜਾਬ : ਇੰਸਪੈਕਟਰ ਦੀ ਸ਼ੱਕੀ ਹਾਲਾਤ 'ਚ, 200 ਕਿਲੋਮੀਟਰ ਦੂਰ ਮਿਲੀ ਲਾਸ਼

Saturday, Apr 25, 2026 - 04:58 PM (IST)

ਪੰਜਾਬ : ਇੰਸਪੈਕਟਰ ਦੀ ਸ਼ੱਕੀ ਹਾਲਾਤ 'ਚ, 200 ਕਿਲੋਮੀਟਰ ਦੂਰ ਮਿਲੀ ਲਾਸ਼

ਮੋਗਾ/ਡੱਬਵਾਲੀ (ਗੋਪੀ/ਕਸ਼ਿਸ਼) : ਮੋਗਾ ਦੇ ਐਕਸਾਈਜ਼ ਇੰਸਪੈਕਟਰ ਦੀ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਡੱਬਵਾਲੀ ਖੇਤਰ ਵਿਚ ਅੰਮ੍ਰਿਤਸਰ-ਜਾਮਨਗਰ ਭਾਰਤਮਾਲਾ ਹਾਈਵੇਅ 'ਤੇ ਖੜ੍ਹੀ ਇਕ ਕਾਰ ਵਿਚੋਂ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ ਹੈ। ਮ੍ਰਿਤਕ ਦੀ ਪਛਾਣ ਕਰਮਜੀਤ ਸਿੰਘ ਚੀਮਾ (45) ਵਜੋਂ ਹੋਈ ਹੈ, ਜੋ ਲੁਧਿਆਣਾ ਦੇ ਨਿਵਾਸੀ ਸਨ ਅਤੇ ਮੌਜੂਦਾ ਸਮੇਂ ਵਿਚ ਮੋਗਾ ਵਿਖੇ ਤਾਇਨਾਤ ਸਨ। ਜਾਣਕਾਰੀ ਅਨੁਸਾਰ ਦੇਰ ਰਾਤ ਕਰੀਬ 12 ਵਜੇ ਰਾਹਗੀਰਾਂ ਨੇ ਹਾਈਵੇਅ ਕਿਨਾਰੇ ਇਕ ਕਾਰ ਨੂੰ ਸ਼ੱਕੀ ਹਾਲਤ ਵਿਚ ਖੜ੍ਹੀ ਦੇਖ ਕੇ ਪੁਲਸ ਨੂੰ ਸੂਚਿਤ ਕੀਤਾ। ਇਸ ਦੌਰਾਨ ਜਦੋਂ ਡੱਬਵਾਲੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ ਤਾਂ ਇੰਸਪੈਕਟਰ ਦੀ ਲਾਸ਼ ਕਾਰ ਦੀਆਂ ਅਗਲੀਆਂ ਦੋਵਾਂ ਸੀਟਾਂ ਦੇ ਵਿਚਕਾਰ ਫਸੀ ਹੋਈ ਸੀ ਅਤੇ ਸੀਟ ਬੈਲਟ ਲੱਗੀ ਹੋਈ ਸੀ। ਪੁਲਸ ਨੂੰ ਕਾਰ ਦੇ ਅੰਦਰੋਂ ਹੀ ਉਨ੍ਹਾਂ ਦੀ ਸਰਕਾਰੀ ਪਿਸਤੌਲ ਵੀ ਬਰਾਮਦ ਹੋਈ ਹੈ।

ਇਹ ਵੀ ਪੜ੍ਹੋ : ਰਾਘਵ ਚੱਢਾ ਦੀ ਬਗਾਵਤ ਮਗਰੋਂ ਹੁਣ 50 ਵਿਧਾਇਕ ਛੱਡ ਸਕਦੇ ਨੇ ਪਾਰਟੀ, ਕਾਂਗਰਸ ਨੇ ਕੀਤਾ ਅਲਰਟ

ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੇ ਪਰਿਵਾਰਕ ਮੈਂਬਰਾਂ ਨੇ ਮਾਮਲੇ 'ਤੇ ਸ਼ੱਕ ਜਤਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੋਗਾ ਤੋਂ ਡੱਬਵਾਲੀ ਦੀ ਦੂਰੀ ਕਰੀਬ 200 ਕਿਲੋਮੀਟਰ ਹੈ, ਅਜਿਹੀ ਸਥਿਤੀ ਵਿਚ ਕਰਮਜੀਤ ਸਿੰਘ ਦਾ ਉੱਥੇ ਪਹੁੰਚਣਾ ਕਈ ਸਵਾਲ ਖੜ੍ਹੇ ਕਰਦਾ ਹੈ। ਸ਼ਹਿਰ ਥਾਣਾ ਦੇ ਏ.ਐੱਸ.ਆਈ. ਸੁਖਦੇਵ ਸਿੰਘ ਅਨੁਸਾਰ ਮੁੱਢਲੀ ਜਾਂਚ ਵਿਚ ਮੌਤ ਦਾ ਕਾਰਨ ਹਾਰਟ ਅਟੈਕ ਮੰਨਿਆ ਜਾ ਰਿਹਾ ਹੈ ਪਰ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ। ਪੁਲਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਕਾਲ ਡਿਟੇਲਜ਼ ਅਤੇ ਹੋਰ ਪਹਿਲੂਆਂ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਡੱਬਵਾਲੀ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ : ਡ੍ਰਾਈਵਿੰਗ ਟੈਸਟ ਦੇਣ ਵਾਲਿਆਂ ਨੂੰ ਝਟਕਾ, ਟ੍ਰੈਕ 'ਤੇ ਆਈ ਨਵੀਂ ਮੁਸੀਬਤ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News