ਦੁੱਧ ਦੀ ਪਰਖ ਲਈ ਜ਼ਿਲ੍ਹਾ ਪੱਧਰ ''ਤੇ ਲੈਬਾਟਰੀਆਂ ਸਥਾਪਤ : ਬਾਜਵਾ

Sunday, May 24, 2020 - 01:48 AM (IST)

ਚੰਡੀਗੜ੍ਹ, (ਸ਼ਰਮਾ)— ਪੰਜਾਬ ਸਰਕਾਰ ਵਲੋਂ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਸੂਬੇ ਭਰ 'ਚ ਵੱਖ-ਵੱਖ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਇਸ ਤਹਿਤ ਡੇਅਰੀ ਵਿਕਾਸ ਵਿਭਾਗ, ਪੰਜਾਬ ਵਲੋਂ ਜ਼ਿਲ੍ਹਾ ਪੱਧਰ 'ਤੇ ਦੁੱਧ ਦੀ ਗੁੱਣਵਤਾ ਅਤੇ ਮਿਲਾਵਟ ਨੂੰ ਪਰਖਣ ਲਈ ਵਿਸੇਸ਼ ਲੈਬਾਟਰੀਆਂ ਸਥਾਪਿਤ ਕੀਤੀਆਂ ਗਈਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬੇ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਦੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਗੈਰ ਸਮਾਜੀ ਅਨਸਰਾਂ ਨੂੰ ਨੱਥ ਪਾਉਣ ਅਤੇ ਸੂਬੇ ਦੇ ਲੋਕਾਂ ਨੂੰ ਬਿਨਾਂ ਮਿਲਾਵਟ ਦੇ ਦੁੱਧ ਉਪਲੱਭਧ ਕਰਵਾਉਣ ਲਈ ਵਿਭਾਗ ਦੇ ਸਾਰੇ ਜ਼ਿਲਾ ਪੱਧਰੀ ਦਫਤਰਾਂ ਅਤੇ ਸਿਖਲਾਈ ਕੇਂਦਰਾਂ 'ਚ ਦੁੱਧ ਦੀ ਗੁੱਣਵਤਾ ਅਤੇ ਮਿਲਾਵਟ ਨੂੰ ਪਰਖਣ ਲਈ ਵਿਸੇਸ਼ ਲੈਬਾਟਰੀਆਂ ਸਥਾਪਿਤ ਕੀਤੀਆਂ ਗਈਆਂ ਹਨ।


KamalJeet Singh

Content Editor

Related News