ਇੰਗਲੈਂਡ ਗਏ ਪੁੱਤ ਦੀ ਰਾਹ ਦੇਖਦੇ ਰਹਿ ਗਏ ਮਾਪੇ, ਜਦੋਂ ਆਇਆ ਤਾਂ ਨਿਕਲ ਗਈਆਂ ਚੀਕਾਂ

Saturday, Sep 14, 2024 - 06:21 PM (IST)

ਇੰਗਲੈਂਡ ਗਏ ਪੁੱਤ ਦੀ ਰਾਹ ਦੇਖਦੇ ਰਹਿ ਗਏ ਮਾਪੇ, ਜਦੋਂ ਆਇਆ ਤਾਂ ਨਿਕਲ ਗਈਆਂ ਚੀਕਾਂ

ਬਲਾਚੌਰ/ਪੋਜੇਵਾਲ (ਤਰਸੇਮ ਕਟਾਰੀਆ) : ਬਲਾਕ ਦੇ ਪਿੰਡ ਸਾਹਦੜਾ ਵਿਚ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ ਜਦੋਂ ਪਿੰਡ ਦੇ ਨੌਜਵਾਨ ਸੁਖਜਿੰਦਰ ਸਿੰਘ ਪੁੱਤਰ ਸੁਰਿੰਦਰ ਸਿੰਘ ਦੀ ਇੰਗਲੈਂਡ ਤੋਂ ਪੇਟੀਬੰਦ ਲਾਸ਼ ਪਿੰਡ ਪਹੁੰਚੀ। ਸੁਖਜਿੰਦਰ ਸਿੰਘ ਰੋਜ਼ੀ-ਰੋਟੀ ਕਮਾਉਣ 16 ਸਾਲ ਪਹਿਲਾਂ ਇੰਗਲੈਂਡ ਗਿਆ ਸੀ। ਜਿਸ ਦੀ 12 ਅਗਸਤ 2024 ਨੂੰ ਬਰੇਨ ਹੈਮਰੇਜ ਕਾਰਨ ਮੌਤ ਹੋ ਗਈ ਸੀ। ਮ੍ਰਿਤਕ ਅਜੇ ਕੁਆਰਾ ਸੀ। ਨੌਜਵਾਨ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਮਾਹੌਲ ਬੇਹੱਦ ਗਮਗੀਨ ਬਣਿਆ ਹੋਇਆ ਸੀ। ਰੋਂਦੇ ਹੋਏ ਮਾਪਿਆਂ ਵਲੋਂ ਪੁੱਤਰ ਦੇ ਸਿਰ 'ਤੇ ਕਲਗੀ ਸਜਾ ਕੇ ਅੰਤਿਮ ਵਿਦਾਇਗੀ ਦਿੱਤੀ ਗਈ।

ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਨੇੜੇ ਵਾਪਰੀ ਵੱਡੀ ਘਟਨਾ, ਮੰਜ਼ਰ ਦੇਖ ਹੈਰਾਨ ਰਹਿ ਗਏ ਲੋਕ

ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਮਿੱਤਰਾਂ ਸੱਜਣਾ ਦੀ ਹਾਜ਼ਰੀ ਵਿਚ ਪਿੰਡ ਸਾਹਦੜਾ ਦੇ ਸਮਸ਼ਾਨਘਾਟ ਵਿਚ ਕਰ ਦਿੱਤਾ ਗਿਆ। ਮ੍ਰਿਤਕ ਦੇਹ ਨੂੰ ਅਗਨੀ ਛੋਟੇ ਭਰਾ ਸੁਖਦੇਵ ਸਿੰਘ ਵੱਲੋਂ ਦਿਖਾਈ ਗਈ। ਇਸ ਮੌਕੇ ਅਵਤਾਰ ਸਿੰਘ ਸਾਹਦੜਾ, ਟਹਿਲ ਸਿੰਘ, ਸਰਪੰਚ ਮਨਜਿੰਦਰ ਸਿੰਘ, ਮਲਕੀਤ ਸਿੰਘ ਜਗਤਪੁਰ, ਗੁਰਤੇਲ ਸਿੰਘ ਕੰਗਾਂ, ਹਰਪਿੰਦਰ ਸਿੰਘ, ਮੁਹਿੰਦਰ ਸਿੰਘ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ : ਨਵੀਂ ਵਿਆਹੀ ਲਾੜੀ ਚਾੜ੍ਹ ਗਈ ਚੰਨ, ਪੂਰੀ ਘਟਨਾ ਜਾਣ ਨਹੀਂ ਹੋਵੇਗਾ ਯਕੀਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Gurminder Singh

Content Editor

Related News