7 ਫੀਸਦੀ ਤੱਕ ਤੱਕ ਵਧਿਆ ਡੀ. ਸੀ. ਰੇਟ, ਹਜ਼ਾਰਾਂ ਕਰਮਚਾਰੀਆਂ ਨੂੰ ਹੋਵੇਗਾ ਲਾਭ
Wednesday, Aug 29, 2018 - 02:08 PM (IST)

ਚੰਡੀਗੜ੍ਹ (ਵਿਜੇ) : ਚੰਡੀਗੜ੍ਹ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਡੀ. ਸੀ. ਰੇਟ ਰਿਵਾਈਜ਼ ਕਰਨ ਦੇ ਆਰਡਰ ਜਾਰੀ ਕਰ ਦਿੱਤੇ। ਵਿੱਤੀ ਸਾਲ 2018-19 ਤੱਕ ਲਈ ਡੀ. ਸੀ. ਰੇਟ ਨੂੰ 7 ਫੀਸਦੀ ਰਿਵਾਈਜ਼ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਅਜੀਤ ਬਾਲਾਜੀ ਜੋਸ਼ੀ ਵਲੋਂ ਇਸ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ, ਜਿਸ ਦਾ ਲਾਭ ਸ਼ਹਿਰ ਦੇ ਹਜ਼ਾਰਾਂ ਕਰਮਚਾਰੀਆਂ ਨੂੰ ਹੋਵੇਗਾ।
ਆਰਡਰ 'ਚ ਕਿਹਾ ਗਿਆ ਹੈ ਕਿ ਡੀ. ਸੀ. ਰੇਟ ਨੂੰ ਅਪ੍ਰੈਲ 2018 ਤੋਂ ਰਿਵਾਈਜ਼ ਕੀਤਾ ਗਿਆ ਹੈ। ਮਤਲਬ ਕਿ ਕਰਮਚਾਰੀਆਂ ਨੂੰ ਅਪ੍ਰੈਲ ਤੋਂ ਹੁਣ ਤੱਕ ਦਾ ਏਰੀਅਰ ਵੀ ਦਿੱਤਾ ਜਾਵੇਗਾ। ਇਹ ਆਰਡਰ ਚੰਡੀਗੜ੍ਹ ਦੇ ਸਾਰੇ ਸਰਕਾਰੀ ਦਫਤਰਾਂ, ਬੋਰਡ ਤੇ ਕਾਰਪੋਰੇਸ਼ਨ 'ਤੇ ਲਾਗੂ ਹੋਵੇਗਾ। ਇਲੈਕਟ੍ਰੀਕਲ ਵਰਕਮੈਨ ਯੂਨੀਅਨ ਦਾ ਇਕ ਵਫਦ ਇਸ ਸਿਲਸਿਲੇ 'ਚ ਮੰਗਲਵਾਰ ਨੂੰ ਡਿਪਟੀ ਕਮਿਸ਼ਨਰ ਨੂੰ ਵੀ ਮਿਲਿਆ, ਜਿਸ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਫਾਈਲ ਕਲੀਅਰ ਕਰ ਦਿੱਤੀ।