ਚੋਣਾਂ ਦੀ ਰੰਜਿਸ਼ ਨੂੰ ਲੈ ਕੇ ਘਰ ''ਚ ਵੜ ਕੇ ਹਮਲਾ, 6 ਖਿਲਾਫ ਕੇਸ ਦਰਜ
Monday, Oct 16, 2017 - 10:30 AM (IST)
ਅੰਮ੍ਰਿਤਸਰ (ਜ. ਬ.) - ਚੋਣਾਂ ਦੀ ਰੰਜਿਸ਼ ਕਾਰਨ ਘਰ 'ਚ ਦਾਖਲ ਹੋ ਕੇ ਸੱਟਾਂ ਮਾਰ ਕੇ ਦੌੜੇ ਪਿੰਡ ਬਲੱਗਣ ਦੇ ਮੌਜੂਦਾ ਸਰਪੰਚ ਤੇ ਉਸ ਦੇ ਹੋਰ ਸਾਥੀਆਂ ਖਿਲਾਫ ਥਾਣਾ ਰਾਜਾਸਾਂਸੀ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ।
ਪਿੰਡ ਵਾਸੀ ਬਲਦੇਵ ਸਿੰਘ ਦੀ ਸ਼ਿਕਾਇਤ 'ਤੇ ਹਥਿਆਰਾਂ ਨਾਲ ਸੱਟਾਂ ਮਾਰ ਕੇ ਉਨ੍ਹਾਂ ਨੂੰ ਜ਼ਖਮੀ ਕਰ ਕੇ ਦੌੜੇ ਮੌਜੂਦਾ ਸਰਪੰਚ ਦਰਸ਼ਨ ਸਿੰਘ, ਹਰਪਾਲ ਸਿੰਘ ਪੁੱਤਰ ਜੰਗਾ ਸਿੰਘ ਵਾਸੀ ਬਲੱਗਣ, ਕੁਲਦੀਪ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀ ਬਲੱਗਣ, ਬਚਿੱਤਰ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀ ਬਲੱਗਣ ਤੇ 4-5 ਹੋਰ ਅਣਪਛਾਤੇ ਵਿਅਕਤੀਆਂ ਦੀ ਗ੍ਰਿਫਤਾਰੀ ਲਈ ਪੁਲਸ ਛਾਪੇ ਮਾਰ ਰਹੀ ਹੈ।
