ਨਹਿਰ ''ਚ ਪਤੀ-ਪਤਨੀ ਦੀਆਂ ਲਾਸ਼ਾਂ ਦੇਖ ਕੇ ਕੰਬੇ ਲੋਕ, ਇੰਝ ਆਈ ਮੌਤ ਕਿ ਸੋਚਿਆ ਨਾ ਸੀ
Monday, Aug 03, 2020 - 07:36 PM (IST)
ਨੌਸ਼ਿਹਰਾ ਪੰਨੂੰਆਂ (ਬਲਦੇਵ) : ਮੌਤ ਕਿੱਥੇ ਅਤੇ ਕਿਵੇਂ ਆਉਣੀ ਕਿਸੇ ਨੂੰ ਕੁਝ ਪਤਾ ਨਹੀਂ। ਗੋਇੰਦਵਾਲ ਸਾਹਿਬ ਤੋਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਕੇਵਲ ਸਿੰਘ (70) ਪੁੱਤਰ ਕਸ਼ਮੀਰ ਸਿੰਘ ਵਾਸੀ ਜੱਲੂਵਾਲ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਆਪਣੀ ਪਤਨੀ ਕਸ਼ਮੀਰ ਕੌਰ (65) ਨਾਲ ਵਾਪਸ ਆਪਣੀ ਲੜਕੀ ਕੁਲਬੀਰ ਕੌਰ ਨੂੰ ਮਿਲਣ ਆ ਰਹੇ ਸਨ ਕਿ ਖਡੂਰ ਸਾਹਿਬ ਮੋੜ 'ਤੇ ਉਨ੍ਹਾਂ ਦੀ ਐਕਟਿਵਾ ਤਿਲਕਣ ਕਾਰਣ ਸੂਏ 'ਚ ਡਿੱਗ ਪਏ, ਜਿੰਨ੍ਹਾਂ ਦੀਆਂ ਲਾਸ਼ਾਂ ਕਿਸ਼ਨਗੜ੍ਹ ਪੁਲ 'ਚੋਂ ਰੁੜੀਆਂ ਆਉਂਦੀਆਂ ਵੇਖ ਆਲੇ ਦੁਆਲੇ ਦੇ ਲੋਕਾਂ ਨੇ ਪੁਲਸ ਚੌਕੀ ਨੌਸ਼ਿਹਰਾ ਪੰਨੂੰਆਂ ਦੇ ਇੰਚਾਰਜ ਜਸਪ੍ਰੀਤ ਸਿੰਘ ਨੂੰ ਸੂਚਿਤ ਕੀਤਾ।
ਇਹ ਵੀ ਪੜ੍ਹੋ : ਕੈਨੇਡਾ 'ਚ ਫ਼ੌਤ ਹੋਏ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮਹੀਪਾਲ ਦਾ ਹੋਇਆ ਸਸਕਾਰ, ਪਰਿਵਾਰ ਨੇ ਸਿਹਰਾ ਲਾ ਕੀਤਾ ਵਿਦਾ
ਲਾਸ਼ਾਂ ਨੂੰ ਬਾਹਰ ਰੱਖਿਆ ਸੀ ਕਿ ਭਾਲ ਕਰਦੇ ਰਿਸ਼ਤੇਦਾਰ ਆ ਗਏ। ਜਿੰਨ੍ਹਾਂ ਵਲੋਂ ਦੱਸਿਆ ਗਿਆ ਕਿ ਐਕਟਿਵਾ ਤਿਲਕਣ ਕਾਰਣ ਪਤੀ-ਪਤਨੀ ਸੂਏ 'ਚ ਡਿੱਗ ਪਏ ਸਨ। ਉਧਰ ਪੁਲਸ ਵਲੋਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਨ ਲਈ ਤਰਨਤਾਰਨ ਲਿਜਾਇਆ ਗਿਆ। ਮ੍ਰਿਤਕ ਦਾ ਬੇਟਾ ਇਟਲੀ 'ਚ ਰਹਿ ਰਿਹਾ ਹੈ।
ਇਹ ਵੀ ਪੜ੍ਹੋ : 87 ਲੋਕਾਂ ਨੂੰ ਨਿਗਲਣ ਵਾਲੀ ਜ਼ਹਿਰੀਲੀ ਸ਼ਰਾਬ ਦੇ ਮਾਮਲੇ 'ਚ ਇਹ ਵੱਡੀ ਗੱਲ ਆਈ ਸਾਹਮਣੇ