ਪੰਜਾਬ 'ਚ ਪ੍ਰਾਜੈਕਟ 'Lotus 300' ਦੇ ਪ੍ਰਮੋਟਰਾਂ ਖ਼ਿਲਾਫ਼ ਹੋਈ ਵੱਡੀ ਕਾਰਵਾਈ

Wednesday, Oct 30, 2024 - 09:04 AM (IST)

ਚੰਡੀਗੜ੍ਹ/ਨੋਇਡਾ (ਭਾਸ਼ਾ)- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਨੋਇਡਾ ਸਥਿਤ ਰੀਅਲ ਅਸਟੇਟ ਪ੍ਰਾਜੈਕਟ ‘ਲੋਟਸ 300’ ਦੇ ਪ੍ਰਮੋਟਰਾਂ ਵਿਰੁੱਧ ਮਨੀ ਲਾਂਡਰਿੰਗ ਦੇ ਦੋਸ਼ਾਂ ਦੀ ਜਾਂਚ ਦੇ ਸਬੰਧ ਵਿਚ ਪੰਜਾਬ ਵਿਚ 23 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ - 5 ਨਵੰਬਰ ਨੂੰ ਵੀ ਐਲਾਨੀ ਗਈ ਛੁੱਟੀ, ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ

ਇਸ ਰਿਹਾਇਸ਼ੀ ਪ੍ਰਾਜੈਕਟ ਵਿਚ ਫਲੈਟ ਬੁੱਕ ਕਰਵਾਉਣ ਵਾਲੇ ਨਿਵੇਸ਼ਕਾਂ ਨਾਲ ਪ੍ਰਮੋਟਰਾਂ ਨੇ ਕਥਿਤ ਤੌਰ ’ਤੇ ਧੋਖਾਦੇਹੀ ਕੀਤੀ ਸੀ। ਵਿੱਤੀ ਜਾਂਚ ਏਜੰਸੀ ਈ. ਡੀ. ਨੇ ਕਿਹਾ ਕਿ ਕੁਰਕ ਕੀਤੀਆਂ ਜਾਇਦਾਦਾਂ ’ਚ ਮੂਨਲਾਈਟ ਪ੍ਰੋਪਬਿਲਡ ਪ੍ਰਾਈਵੇਟ ਲਿਮਟਿਡ ਅਤੇ ਅਲਕੋ ਗਲੋਬਲ ਵੈਂਚਰਜ਼ ਐੱਲ. ਐੱਲ. ਪੀ. ਦੇ ਨਾਂ ’ਤੇ ਹੁਸ਼ਿਆਰਪੁਰ, ਫ਼ਤਹਿਗੜ੍ਹ ਸਾਹਿਬ ਅਤੇ ਮੋਹਾਲੀ (ਐੱਸ. ਏ. ਐੱਸ. ਨਗਰ) ਜ਼ਿਲ੍ਹਿਆਂ ਵਿਚ ਸਥਿਤ 4 ਰਿਹਾਇਸ਼ੀ ਪਲਾਟ ਤੇ ਇਕ ਵਾਹੀਯੋਗ ਜ਼ਮੀਨ ਸ਼ਾਮਲ ਹੈ।

ਈ. ਡੀ. ਮੁਤਾਬਕ, 23.13 ਕਰੋੜ ਰੁਪਏ ਦੀ ਜਾਇਦਾਦ ਕੁਰਕ ਕਰਨ ਲਈ ਮਨੀ ਲਾਂਡਰਿੰਗ ਰੋਕੂ ਕਾਨੂੰਨ ਦੇ ਤਹਿਤ ਇਕ ਆਰਜ਼ੀ ਹੁਕਮ ਜਾਰੀ ਕੀਤਾ ਗਿਆ ਸੀ। ਇਹ ਮਾਮਲਾ ਨੋਇਡਾ ਦੇ ਸੈਕਟਰ-107 ਸਥਿਤ ਲੋਟਸ 300 ਪ੍ਰਾਜੈਕਟ ਨਾਲ ਸਬੰਧਤ ਹੈ। ਇਹ ਪ੍ਰਾਜੈਕਟ 2010-11 ਵਿਚ 67,941.45 ਵਰਗ ਮੀਟਰ ਜ਼ਮੀਨ ’ਤੇ ਹੈਸਿੰਡਾ ਪ੍ਰਾਜੈਕਟਸ ਪ੍ਰਾਈਵੇਟ ਲਿਮਿਟਡ ਦੇ ਪ੍ਰਮੋਟਰਾਂ ਨੇ ਸ਼ੁਰੂ ਕੀਤਾ ਸੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਪੈਟਰੋਲ-ਡੀਜ਼ਲ ਦੀ ਆ ਸਕਦੀ ਹੈ ਕਿੱਲਤ! ਫਿੱਕੀ ਪੈ ਸਕਦੀ ਹੈ ਦੀਵਾਲੀ

ਜਾਂਚ ਏਜੰਸੀ ਨੇ ਕਿਹਾ ਕਿ ਬਿਲਡਰ ਅਤੇ ਖਰੀਦਦਾਰਾਂ ਵਿਚਕਾਰ ਸਮਝੌਤੇ ਹੋਏ ਸਨ ਪਰ ਪ੍ਰਾਜੈਕਟ ਦੀ 236 ਕਰੋੜ ਰੁਪਏ ਦੀ 27,941.45 ਵਰਗ ਮੀਟਰ ਜ਼ਮੀਨ ਪ੍ਰਤੀਕ ਇੰਫਰਾਪ੍ਰਾਜੈਕਟਸ ਪ੍ਰਾਈਵੇਟ ਲਿਮਟਿਡ ਨੂੰ ਵੇਚ ਦਿੱਤੀ ਗਈ। ਇਸ ਤੋਂ ਇਲਾਵਾ 190 ਕਰੋੜ ਰੁਪਏ ਐੱਚ. ਪੀ. ਪੀ. ਐੱਲ. ਸਮੂਹ ਦੀ ਕੰਪਨੀ ਥ੍ਰੀ ਸੀ ਯੂਨੀਵਰਸਲ ਡਿਵੈਲਪਰਜ਼ ਨੂੰ ਦੇ ਦਿੱਤੇ ਗਏ। ਈ. ਡੀ. ਨੇ ਦਾਅਵਾ ਕੀਤਾ ਕਿ ਫੰਡਾਂ ਦੀ ਦੁਰਵਰਤੋਂ ਕਾਰਨ ਪ੍ਰਾਜੈਕਟ ਕੋਲ ਪੈਸਿਆਂ ਦੀ ਕਮੀ ਹੋ ਗਈ ਜਿਸ ਨਾਲ ਇਸ ਦੀ ਉਸਾਰੀ ਅਧੂਰੀ ਰਹਿ ਗਈ ਅਤੇ ਕੰਪਨੀ ਦੀਵਾਲੀਆ ਹੋ ਗਈ। ਇਸ ਦਾ ਨੁਕਸਾਨ ਨੋਇਡਾ ਅਥਾਰਟੀ ਦੇ ਨਾਲ-ਨਾਲ ਨਿਵੇਸ਼ਕਾਂ ਨੂੰ ਵੀ ਝੱਲਣਾ ਪਿਆ। ਇਲਾਹਾਬਾਦ ਹਾਈ ਕੋਰਟ ਦੇ ਨਿਰਦੇਸ਼ਾਂ ’ਤੇ ਅਤੇ ਦਿੱਲੀ ਪੁਲਸ ਦੇ ਆਰਥਿਕ ਅਪਰਾਧ ਸ਼ਾਖਾ ਵੱਲੋਂ ਦਰਜ ਐੱਫ. ਆਈ. ਆਰ. ਦਾ ਨੋਟਿਸ ਲੈਣ ਤੋਂ ਬਾਅਦ ਈ. ਡੀ. ਨੇ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕੀਤਾ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News