ਗੁਰਦਾਸਪੁਰ ''ਚ ਦਰਦਨਾਕ ਹਾਦਸਾ, ਟਰਾਲੇ ਦੀ ਟੱਕਰ ਨਾਲ ਈ-ਰਿਕਸ਼ਾ ਚਾਲਕ ਦੀ ਮੌਤ

Sunday, Nov 29, 2026 - 09:25 AM (IST)

ਗੁਰਦਾਸਪੁਰ ''ਚ ਦਰਦਨਾਕ ਹਾਦਸਾ, ਟਰਾਲੇ ਦੀ ਟੱਕਰ ਨਾਲ ਈ-ਰਿਕਸ਼ਾ ਚਾਲਕ ਦੀ ਮੌਤ

ਗੁਰਦਾਸਪੁਰ (ਵਿਨੋਦ) : ਟਰਾਲੇ ਵੱਲੋਂ ਟੱਕਰ ਮਾਰਨ ’ਤੇ ਦੋ ਈ-ਰਿਕਸ਼ਾ ਚਾਲਕਾਂ 'ਚੋਂ ਇਕ ਦੀ ਮੌਤ ਹੋਣ ’ਤੇ ਸਿਟੀ ਪੁਲਸ ਗੁਰਦਾਸਪੁਰ ਨੇ ਟਰਾਲਾ ਚਾਲਕ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਏ.ਐੱਸ.ਆਈ ਮਹਿੰਦਰ ਪਾਲ ਨੇ ਦੱਸਿਆ ਕਿ ਗੁਰਦੀਪ ਕੌਰ ਪਤਨੀ ਚੰਨਣ ਸਿੰਘ ਵਾਸੀ ਭੁੱਲੇਚੱਕ ਨੇ ਬਿਆਨ ਦਿੱਤਾ ਕਿ ਉਸਦੇ ਲੜਕੇ ਸੋਹਨ ਸਿੰਘ ਨੇ ਈ-ਰਿਕਸ਼ਾ ਨੰਬਰ ਪੀਬੀ-06 ਬੀ.ਐੱਚ 5030 ਪਾਇਆ ਹੋਇਆ ਹੈ।

ਇਹ ਵੀ ਪੜ੍ਹੋ : ਪੰਜਾਬ ਭਾਜਪਾ ਪ੍ਰਧਾਨ ਕੇਵਲ ਢਿੱਲੋਂ ਨੇ ਕੀਤੀਆਂ ਨਵੀਆਂ ਨਿਯੁਕਤੀਆਂ, ਪਰਮਿੰਦਰ ਬਰਾੜ ਬਣੇ ਯੂਵਾ ਮੋਰਚਾ ਦੇ ਇੰਚਾਰਜ

ਬੀਤੇ ਦਿਨੀਂ ਉਸਦਾ ਲੜਕਾ ਸੋਹਨ ਸਿੰਘ ਸਮੇਤ ਤਰਸੇਮ ਮਸੀਹ ਪੁੱਤਰ ਹੱਸੋ ਮਸੀਹ ਵਾਸੀ ਭੁੱਲੇਚੱਕ ਈ-ਰਿਕਸ਼ਾ ਲੈ ਕੇ ਗੁਰਦਾਸਪੁਰ ਗਿਆ ਸੀ ਤਾਂ ਮੈਨੂੰ ਸਿਵਲ ਹਸਪਤਾਲ ਗੁਰਦਾਸਪੁਰ ਤੋਂ ਸੂਚਨਾ ਮਿਲੀ ਕਿ ਤੁਹਾਡੇ ਲੜਕੇ ਸੋਹਨ ਸਿੰਘ ਦਾ ਨਵੇਂ ਬੱਸ ਸਟੈਂਡ ਨਜ਼ਦੀਕ ਪੁਲ ਹੇਠਾਂ ਇਕ ਟਰਾਲਾ ਨੰਬਰ ਪੀਬੀ-04 ਏ.ਡੀ 7266 ਨਾਲ ਐਕਸੀਡੈਂਟ ਹੋ ਗਿਆ ਹੈ ਅਤੇ ਟਰਾਲੇ ਦਾ ਡਰਾਈਵਰ ਸੁਖਬੀਰ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਸਾਦਕ ਜ਼ਿਲ੍ਹਾ ਫਰੀਦਕੋਟ ਹੈ। ਤੁਹਾਡੇ ਲੜਕੇ ਅਤੇ ਤਰਸੇਮ ਮਸੀਹ ਦੇ ਸੱਟਾਂ ਲੱਗੀਆਂ ਹਨ ਅਤੇ ਈ-ਰਿਕਸ਼ਾ ਦਾ ਵੀ ਨੁਕਸਾਨ ਹੋਇਆ ਹੈ। ਜਦੋਂ ਉਹ ਸਿਵਲ ਹਸਪਤਾਲ ਪਹੁੰਚੀ ਤਾਂ ਡਾਕਟਰ ਨੇ ਦੋਵਾਂ ਜ਼ਖਮੀਆਂ ਦੇ ਮੱਲਮ ਪੱਟੀ ਕਰਕੇ ਸਿਵਲ ਹਸਪਤਾਲ ਅੰਮ੍ਰਿਤਸਰ ਰੈਫਰ ਕਰ ਦਿੱਤਾ। ਜਿੱਥੇ ਮੇਰੇ ਲੜਕੇ ਸੋਹਨ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਟਰਾਲਾ ਚਾਲਕ ਸੁਖਬੀਰ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News