ਭਾਰੀ ਮੀਂਹ ਕਾਰਨ ਅੰਮ੍ਰਿਤਸਰ ਏਅਰਪੋਰਟ ''ਤੇ ਉਡਾਨਾਂ ਲੇਟ

Monday, Jan 13, 2020 - 09:58 PM (IST)

ਭਾਰੀ ਮੀਂਹ ਕਾਰਨ ਅੰਮ੍ਰਿਤਸਰ ਏਅਰਪੋਰਟ ''ਤੇ ਉਡਾਨਾਂ ਲੇਟ

ਅੰਮ੍ਰਿਤਸਰ, (ਇੰਦਰਜੀਤ)— ਸਰਦੀ ਤੇ ਭਾਰੀ ਮੀਂਹ ਕਾਰਨ ਅੰਮ੍ਰਿਤਸਰ ਏਅਰਪੋਰਟ 'ਤੇ ਕਈ ਉਡਾਨਾਂ ਲੇਟ ਰਹੀਆਂ। ਸਵੇਰੇ 6 ਵਜੇ ਹੀ ਮੀਂਹ ਸ਼ੁਰੂ ਹੋ ਚੁੱਕਿਆ ਸੀ। ਪੂਰਾ ਦਿਨ ਬੱਦਲ ਛਾਏ ਰਹੇ ਅਤੇ 1 ਮਿੰਟ ਵੀ ਧੁੱਪ ਨਹੀਂ ਨਿਕਲੀ। ਜਾਣਕਾਰੀ ਮੁਤਾਬਕ ਅੰਤਰਰਾਸ਼ਟਰੀ ਸ੍ਰੀ ਗੁਰੂ ਰਾਮਦਾਸ ਏਅਰਪੋਰਟ 'ਤੇ ਸੋਮਵਾਰ ਦੀ ਸਵੇਰ ਦੁਬਈ ਤੋਂ ਆਉਣ ਵਾਲੀ ਉਡਾਨ ਐੱਸ. ਜੀ. 56 ਆਪਣੇ ਨਿਰਧਾਰਤ ਸਮੇਂ ਤੋਂ 5 ਘੰਟੇ ਲੇਟ ਰਹੀ। ਇਸ ਉਡਾਨ ਦਾ ਸਵੇਰੇ ਆਉਣ ਦਾ ਸਮਾਂ 9:30 ਸੀ ਅਤੇ ਇਹ ਉਡਾਨ ਬਾਅਦ ਦੁਪਹਿਰ 2:25 ਵਜੇ ਪਹੁੰਚੀ। ਇਸ ਤਰ੍ਹਾਂ ਏਅਰ ਇੰਡੀਆ ਦੀ ਉਡਾਨ ਗਿਣਤੀ ਏ. ਆਈ. 116, ਸਪਾਈਸਜੈੱਟ ਏਅਰਲਾਈਨਜ਼ ਦੀ ਮੁੰਬਈ ਦੀ ਉਡਾਨ ਗਿਣਤੀ ਐੱਸ. ਜੀ. 6371, ਏਅਰ ਇੰਡੀਆ ਐਕਸਪ੍ਰੈੱਸ ਦੀ ਦੁਬਈ ਦੀ ਉਡਾਨ ਆਈ. ਐੱਕਸ. 192 ਆਪਣੇ ਨਿਰਧਾਰਤ ਸਮੇਂ ਤੋਂ ਲੇਟ ਪਹੁੰਚੀ। ਦਿੱਲੀ ਦੀ ਵਿਸਤਾਰਾ ਦੀ ਉਡਾਨ ਯੂ. ਕੇ. 967 ਨਿਰਧਾਰਤ ਸਮੇਂ ਤੋਂ ਪਹਿਲਾਂ ਪਹੁੰਚੀ।


author

KamalJeet Singh

Content Editor

Related News