ਹਲਕਾ ਵਿਧਾਇਕ ਨੇ ਨਸ਼ਿਆਂ ਖਿਲਾਫ ਕੱਢੀ ਰੈਲੀ
Thursday, Jul 26, 2018 - 06:37 AM (IST)

ਹਰੀਕੇ ਪੱਤਣ, (ਲਵਲੀ)- ਮਿਸ਼ਨ ‘ਤੰਦਰੁਸਤ ਪੰਜਾਬ’ ਤਹਿਤ ਪੰਜਾਬ ਦੇ ਪਿੰਡਾਂ-ਸ਼ਹਿਰਾਂ ਵਿਚ ਨਸ਼ਿਆਂ ਖਿਲਾਫ ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਰੈਲੀਆਂ ਕੱਢੀਆਂ ਜਾ ਰਹੀਆਂ ਹਨ। ਇਸ ਦੇ ਤਹਿਤ ਅੱਜ ਪਿੰਡ ਮਰਹਾਣਾ ਵਿਖੇ ਹਲਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਵੱਲੋਂ ਨਸ਼ਿਆਂ ਖਿਲਾਫ ਰੈਲੀ ਕੱਢੀ ਗਈ। ਰੈਲੀ ਦੌਰਾਨ ਹਲਕਾ ਵਿਧਾਇਕ ਵੱਲੋਂ ਨਸ਼ਾ ਸਮੱਗਲਰਾਂ ਨੂੰ ਸਖਤ ਸ਼ਬਦਾਂ ਵਿਚ ਤਾਡ਼ਨਾ ਕੀਤੀ ਗਈ ਕਿ ਬੁਰੇ ਕੰਮਾਂ ਤੋਂ ਬਾਜ਼ ਆ ਜਾਣ, ਨਹੀਂ ਤਾਂ ਉਨ੍ਹਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੁਲਸ ਨੂੰ ਸਹਿਯੋਗ ਦੋਣ ਤਾਂ ਜੋ ਨਸ਼ੇ ਦੇ ਕੋਹਡ਼ ਨੂੰ ਖਤਮ ਕੀਤਾ ਜਾ ਸਕੇ।
ਇਸ ਮੌਕੇ ਡਾ. ਮਨਜੀਤ ਸਿੰਘ ਮਰਹਾਣਾ, ਸੀਨੀਅਰ ਕਾਂਗਰਸੀ ਆਗੂ ਹਰਮਨ ਸੇਖੋਂ, ਜੋਗਿੰਦਰਪਾਲ ਬੇਦੀ ਹਰੀਕੇ, ਰਾਜਵਿੰਦਰ ਸਿੰਘ ਰਾਜੂ ਰੂਡ਼ੀਵਾਲਾ, ਸੁਖਰਾਜ ਸਿੰਘ ਸਾਬਕਾ ਸਰਪੰਚ ਮਰਹਾਣਾ, ਰਾਜਾ ਪੰਨੂ, ਸੁਖਵਿੰਦਰ ਸਿੰਘ ਸੋਨੀ ਨੱਥੂਪੁਰ, ਰਣਜੀਤ ਸਿੰਘ ਰਾਜਾ ਧੱਤਲ ਸਰਪੰਚ, ਸੁਖਪਾਲ ਸਿੰਘ ਅੌਲਖ ਬੂਹ ਹਵੇਲੀਆਂ, ਜਗਬੀਰ ਸਿੰਧੂ ਹਰੀਕੇ, ਭਾਗ ਸਿੰਘ ਮਰਹਾਣਾ, ਗੁਰਦੇਵ ਮੈਂਬਰ ਹਰੀਕੇ, ਨਵਰੀਤ ਸਿੰਘ ਜੱਲੇਵਾਲ, ਤੀਰਥ ਸਿੰਘ ਬੂਹ, ਦਰਸ਼ਨ ਸਿੰਘ ਸਰਪੰਚ ਜੌਣੇਕੇ, ਕੁਲਦੀਪ ਸਿੰਘ ਗੰਡੀਵਿੰਡ, ਹੀਰਾ ਸਿੰਘ ਦਦੇਹਰ ਸਾਹਿਬ, ਗੁਰਨਾਮ ਬੱਬੀ ਬਾਠ, ਲਖਵਿੰਦਰ ਸਿੰਘ ਪਲਾਟ ਵਾਸੀ ਹਰੀਕੇ, ਸਵਰਨ ਸਿੰਘ ਜੋਣਕੇ ਤੋਂ ਇਲਾਵਾ ਥਾਣਾ ਹਰੀਕੇ ਮੁਖੀ ਪ੍ਰਭਜੀਤ ਸਿੰਘ ਗਿੱਲ ਪੁਲਸ ਪਾਰਟੀ ਸਣੇ ਹਾਜ਼ਰ ਸਨ।