ਪੰਜਾਬ ਇਸਤਰੀ ਸਭਾ ਨੇ ਝਬਾਲ ਵਿਖੇ ਨਸ਼ਿਆਂ ਖਿਲਾਫ ਸਰਕਾਰ ਦਾ ਪੁਤਲਾ ਸਾਡ਼ਿਆ

Tuesday, Jul 10, 2018 - 06:34 AM (IST)

ਪੰਜਾਬ ਇਸਤਰੀ ਸਭਾ ਨੇ ਝਬਾਲ ਵਿਖੇ ਨਸ਼ਿਆਂ ਖਿਲਾਫ  ਸਰਕਾਰ ਦਾ ਪੁਤਲਾ ਸਾਡ਼ਿਆ

ਝਬਾਲ,  (ਨਰਿੰਦਰ)-  ਪੰਜਾਬ ਇਸਤਰੀ ਸਭਾ ਵੱਲੋਂ ਅੱਜ ਅੱਡਾ ਝਬਾਲ ਵਿਖੇ ਸੀਮਾ ਸੋਹਲ ਅਤੇ ਰੁਪਿੰਦਰ ਕੌਰ ਮਾਡ਼ੀਮੇਘਾ ਦੀ ਅਗਵਾਈ ’ਚ ਨਸ਼ਿਆਂ ਦੇ ਵਿਰੁੱਧ ਰੋਸ ਮਾਰਚ ਕਰਕੇ ਪੰਜਾਬ ਸਰਕਾਰ ਤੇ ਨਸ਼ਾ ਵੇਚਣ  ਵਾਲਿਅਾ ਖਿਲਾਫ ਨਾਅਰੇਬਾਜ਼ ਕੀਤੀ ਤੇ ਪੁਤਲਾ ਸਾਡ਼ਿਆ। ਇਸ ਸਮੇਂ ਬੋਲਦਿਆਂ ਸੀਮਾ ਸੋਹਲ ਅਤੇ ਭੈਣ ਰੁਪਿੰਦਰ ਕੌਰ ਮਾਡ਼ੀਮੇਘਾ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਦੀ ਬੀਮਾਰੀ ਲਈ ਜ਼ਿੰਮੇਵਾਰ ਵੱਡੇ ਮਗਰਮੱਛਾਂ ਨੂੰ ਫਡ਼ਿਆ ਜਾਵੇ ਜਿਹਡ਼ੇ ਨੌਜਵਾਨਾਂ  ਨੂੰ ਬਰਬਾਦ ਕਰ  ਰਹੇ ਹਨ। ਉਨ੍ਹਾਂ ਕਿਹਾ ਕਿ ਪੁਲਸ ਜਾਣ ਬੁੱਝ ਕੇ ਨਸ਼ਿਆਂ ਦੇ ਅਸਲ ਵਪਾਰੀਅਾਂ  ਨੂੰ ਗ੍ਰਿਫਤਾਰ ਨਹੀਂ ਕਰ ਰਹੀ। ਉਨ੍ਹਾਂ ਸਮੂਹ ਅੌਰਤਾਂ ਨੂੰ ਅਪੀਲ ਕੀਤੀ ਕਿ ਉਹ ਬਿਨਾ ਕਿਸੇ ਡਰ ਦੇ ਇਨ੍ਹਾਂ ਨਸ਼ਿਆਂ ਦੇ ਕਾਰੋਬਾਰੀਆਂ ਦੇ ਵਿਰੁੱਧ ਡਟ ਜਾਣ। ਇਸ ਸਮੇਂ ਗੁਰਮੀਤ ਕੌਰ ਝਬਾਲ, ਰੂਪੀ ਕੌਰ, ਕੁਲਦੀਪ ਕੌਰ, ਗੀਤਾ ਰਾਣੀ, ਸਰਬਜੀਤ ਕੌਰ, ਅਮਰਜੀਤ ਕੌਰ ਛਾਪਾ, ਗਰੂਤ , ਨੀਲਮ ,ਪਿੰਕੀ ਅੱਡਾ ਝਬਾਲ ਆਦਿ ਹਾਜ਼ਰ ਸਨ।


Related News