ਜਾਣੋ, ਪੰਜਾਬ ''ਚ ਵੋਟਾਂ ਪੈਣ ਤੋਂ ਬਾਅਦ ਕੀ ਬੋਲੇ ਮੁੱਖ ਚੋਣ ਅਧਿਕਾਰੀ

Monday, May 20, 2019 - 11:51 AM (IST)

ਜਾਣੋ, ਪੰਜਾਬ ''ਚ ਵੋਟਾਂ ਪੈਣ ਤੋਂ ਬਾਅਦ ਕੀ ਬੋਲੇ ਮੁੱਖ ਚੋਣ ਅਧਿਕਾਰੀ

ਚੰਡੀਗੜ੍ਹ (ਭੁੱਲਰ) : ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐੱਸ. ਕਰੁਣਾ ਰਾਜੂ ਨੇ ਸੂਬੇ 'ਚ ਲੋਕ ਸਭਾ ਚੋਣਾਂ ਲਈ ਵੋਟਿੰਗ ਦੇ ਕੰਮ 'ਤੇ ਤਸੱਲੀ ਪ੍ਰਗਟ ਕਰਦਿਆਂ ਲੋਕਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਦੇ ਨਿਯਮਾਂ ਅਨੁਸਾਰ ਬਿਨਾਂ ਕਿਸੇ ਪੱਖਪਾਤ ਦੇ ਸਾਫ਼-ਸੁਥਰੇ ਢੰਗ ਨਾਲ ਵੋਟਾਂ ਪੈਣ ਦੇ ਟੀਚੇ ਨੂੰ ਪੂਰਾ ਕੀਤਾ ਗਿਆ। ਉਨ੍ਹਾਂ ਵੋਟਾਂ ਦੇ ਕੰਮ 'ਚ ਲੱਗੇ ਮੁਲਾਜ਼ਮਾਂ ਅਤੇ ਸੁਰੱਖਿਆ ਕਰਮਚਾਰੀਆਂ ਸਿਰ ਇਸ ਪ੍ਰਾਪਤੀ ਦਾ ਸਿਹਰਾ ਵੀ ਬੰਨ੍ਹਿਆ ਅਤੇ ਵਿਸ਼ੇਸ਼ ਕਰ ਕੇ ਪੀ. ਡਬਲਿਊ. ਡੀ. ਕੁਆਰਡੀਨੇਟਰ, ਐੱਨ. ਸੀ. ਸੀ. ਅਤੇ ਐੱਨ.ਐੱਸ.ਐੱਸ. ਵਾਲੰਟੀਅਰ, ਆਂਗਣਵਾੜੀ ਵਰਕਰਾਂ, ਮਿਡ ਡੇ ਮੀਲ ਵਰਕਰ, ਆਸ਼ਾ ਵਰਕਰ ਅਤੇ ਚੌਕੀਦਾਰਾਂ ਦਾ ਵੀ ਚੋਣਾਂ ਕਰਵਾਉਣ 'ਚ ਪਾਏ ਗਏ ਯੋਗਦਾਨ ਲਈ ਵਿਸ਼ੇਸ ਧੰਨਵਾਦ ਕੀਤਾ।


author

Babita

Content Editor

Related News