ਡਾ. ਮਨਮੋਹਨ ਸਿੰਘ ਤੇ ਕੈਪਟਨ ਅਮਰਿੰਦਰ ਸਿੰਘ ਵੀ ਪਰਤੇ ਭਾਰਤ
Saturday, Nov 09, 2019 - 08:49 PM (IST)

ਜਲੰਧਰ,(ਰਮਨਦੀਪ ਸੋਢੀ) : ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨ ਸਮਾਰੋਹ 'ਚ ਸ਼ਿਰਕਤ ਕਰਨ ਮਗਰੋਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਕੈਪਟਨ ਅਮਰਿੰਦਰ ਸਿੰਘ ਭਾਰਤ ਪਰਤ ਆਏ ਹਨ। ਇਸ ਦੌਰਾਨ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਤੇ ਡਾ. ਮਨਮੋਹਨ ਸਿੰਘ ਦੀ ਪਤਨੀ ਵੀ ਮੌਜੂਦ ਸਨ।
ਇਸ ਮੌਕੇ ਡਾ. ਮਨਮੋਹਨ ਸਿੰਘ ਨੇ ਕਿਹਾ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਖੁੱਲਣਾ ਦੋਵਾਂ ਦੇਸ਼ਾਂ ਦੇ ਲਈ ਬਹੁਤ ਚੰਗੀ ਗੱਲ ਹੈ। ਇਹ ਚੰਗੀ ਸ਼ੁਰੂਆਤ ਹੈ ਤੇ ਇਸ ਨਾਲ ਭਾਰਤ-ਪਾਕਿ ਦੇ ਰਿਸ਼ਤੇ ਮਜ਼ਬੂਤ ਬਣਨਗੇ ਤੇ ਮੈਂ ਇਹ ਹੀ ਉਮੀਦ ਕਰਦਾ ਹਾਂ ਕਿ ਇਹ ਰਿਸ਼ਤੇ ਇੰਝ ਹੀ ਗੁੜੇ ਬਣੇ ਰਹਿਣ।
ਜ਼ਿਕਰਯੋਗ ਹੈ ਕਿ ਭਾਰਤ ਤੇ ਪਾਕਿਸਤਾਨ ਵੱਲੋਂ ਅੱਜ ਕਰਤਾਪੁਰ ਸਾਹਿਬ ਲਾਂਘੇ ਦਾ ਉਦਘਾਟਨ ਕੀਤਾ ਗਿਆ। ਜਿਸ ਮੌਕੇ ਭਾਰਤ-ਪਾਕਿ ਦੇ ਕਈ ਲੀਡਰ ਇਸ ਸਮਾਗਮ 'ਚ ਸ਼ਾਮਲ ਹੋਏ ਸਨ।