ਪੰਜਾਬ: ਘਰੇਲੂ ਗੈਸ ਸਿਲੰਡਰ ਖ਼ਪਤਕਾਰਾਂ ਲਈ ਨਵੀਂ ਮੁਸੀਬਤ! 45 ਦਿਨ...

Wednesday, Aug 19, 2026 - 03:13 PM (IST)

ਪੰਜਾਬ: ਘਰੇਲੂ ਗੈਸ ਸਿਲੰਡਰ ਖ਼ਪਤਕਾਰਾਂ ਲਈ ਨਵੀਂ ਮੁਸੀਬਤ! 45 ਦਿਨ...

ਗੜ੍ਹਦੀਵਾਲਾ (ਮੁਨਿੰਦਰ)-ਪੰਜਾਬ ਵਿਚ ਪੇਂਡੂ ਖੇਤਰਾਂ ’ਚ ਘਰੇਲੂ ਗੈਸ ਸਿਲੰਡਰਾਂ ਨੂੰ ਦੋਬਾਰਾ ਭਰਨ ਲਈ 45 ਦਿਨਾਂ ਦੀ ਮਿਆਦ ਹੁਣ ਆਮ ਖ਼ਪਤਕਾਰਾਂ ਲਈ ਵੱਡੀ ਮੁਸੀਬਤ ਦਾ ਕਾਰਨ ਬਣਦੀ ਜਾ ਰਹੀ ਹੈ। ਸਮੇਂ ਸਿਰ ਗੈਸ ਨਾ ਮਿਲਣ ਕਾਰਨ ਹਜ਼ਾਰਾਂ ਪਰਿਵਾਰਾਂ ਨੂੰ ਰੋਜ਼ਾਨਾ ਖਾਣਾ ਤਿਆਰ ਕਰਨ ’ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖ਼ਾਸ ਕਰਕੇ ਉਨ੍ਹਾਂ ਪਰਿਵਾਰਾਂ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ, ਜਿਨ੍ਹਾਂ ਕੋਲ ਸਿਰਫ਼ ਇਕ ਹੀ ਗੈਸ ਸਿਲੰਡਰ ਹੈ ਅਤੇ ਜਿਨ੍ਹਾਂ ਦਾ ਸਾਰਾ ਕੰਮ ਘਰੇਲੂ ਗੈਸ 'ਤੇ ਹੀ ਨਿਰਭਰ ਕਰਦਾ ਹੈ।

ਇਹ ਵੀ ਪੜ੍ਹੋ: ਕਾਂਗਰਸ 'ਚ ਘਮਸਾਣ! ਦਿੱਲੀ 'ਚ ਵਰਕਿੰਗ ਕਮੇਟੀ ਮੀਟਿੰਗ 'ਚ ਚਰਨਜੀਤ ਚੰਨੀ ਨਹੀਂ ਹੋਣਗੇ ਸ਼ਾਮਲ (ਵੀਡੀਓ)

ਇਸ ਸਬੰਧ ’ਚ ਗੜ੍ਹਦੀਵਾਲਾ ਨਿਵਾਸੀ ਬਲਦੇਵ ਕੌਰ, ਜਸਪਾਲ ਕੌਰ, ਅੰਜੂ ਸੀਹਰਾ, ਪੂਨਮ ਸ਼ਰਮਾ, ਅੰਮ੍ਰਿਤਾ, ਨੀਤੂ ਸ਼ਰਮਾ, ਕਿਰਨ ਲਵਦੀਪ, ਜੋਤੀ, ਰਮਨਦੀਪ, ਹਿਮਾਨੀ ਖਿੰਦਰੀ, ਜੋਤੀ ਅਤਰੀ ਅਤੇ ਕਮਲਜੀਤ ਕੌਰ ਨੇ ਕਿਹਾ ਕਿ ਘਰੇਲੂ ਗੈਸ ਸਿਲੰਡਰਾਂ ਦੀ ਬੁਕਿੰਗ ਦੀ ਮਿਆਦ ਪੇਂਡੂ ਖੇਤਰਾਂ ’ਚ 45 ਦਿਨ ਅਤੇ ਸ਼ਹਿਰੀ ਖੇਤਰਾਂ ’ਚ 25 ਦਿਨ ਨਿਰਧਾਰਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਨਿਯਮ ਨਾਲ ਗੈਸ ਸਪਲਾਈ 'ਚ ਹੋ ਰਹੀ ਦੇਰੀ ਨਾਲ ਪੇਂਡੂ ਪਰਿਵਾਰਾਂ ਲਈ ਖਾਣਾ ਪਕਾਉਣ 'ਚ ਕਾਫ਼ੀ ਅਸੁਵਿਧਾ ਅਤੇ ਮੁਸ਼ਕਿਲ ਦਾ ਕਾਰਨ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਵੱਡੇ ਪਰਿਵਾਰਾਂ ਜਾਂ ਜ਼ਿਆਦਾ ਗੈਸ ਦੀ ਵਰਤੋਂ ਕਾਰਨ ਵਾਲੇ ਲੋਕਾਂ ਨੂੰ 45 ਦਿਨਾਂ ਤੋਂ ਪਹਿਲਾਂ ਹੀ ਗੈਸ ਖ਼ਤਮ ਹੋਣ ’ਤੇ ਰੋਜ਼ਾਨਾ ਖਾਣਾ ਤਿਆਰ ਕਰਨ ’ਚ ਮੁਸ਼ਕਿਲ ਆ ਰਹੀਆਂ ਹਨ।

ਇਹ ਵੀ ਪੜ੍ਹੋ: ਜਲੰਧਰ 'ਚ ਵਪਾਰੀ ਤੋਂ ਕਰੀਬ 72 ਲੱਖ ਦੀ ਹੋਈ ਲੁੱਟ ਦੇ ਮਾਮਲੇ 'ਚ ਵੱਡੀ ਅਪਡੇਟ! ਸਾਹਮਣੇ ਆਇਆ ਪੂਰਾ ਸੱਚ

ਉਨ੍ਹਾਂ ਕਿਹਾ ਕਿ ਸਰਕਾਰ ਦੀ ਉੱਜਵਲਾ ਯੋਜਨਾ ਅਤੇ ਹੋਰ ਯੋਜਨਾਵਾਂ ਤੋ ਬਾਅਦ ਪਿੰਡਾਂ ’ਚ ਵੀ ਜ਼ਿਆਦਾਤਰ ਪਰਿਵਾਰਾਂ ਵਲੋਂ ਲੱਕੜ ਅਤੇ ਗੋਬਰ ਦੀਆਂ ਪਾਥੀਆਂ ਦੀ ਵਰਤੋਂ ਛੱਡ ਕੇ ਗੈਸ ਚੁੱਲ੍ਹੇ ਦਾ ਉਪਯੋਗ ਕੀਤਾ ਜਾ ਰਿਹਾ ਹੈ। ਅਜਿਹੀ ਸਥਿਤੀ ’ਚ ਗੈਸ ਸਿਲੰਡਰ ਖ਼ਤਮ ਹੋਣ ਤੋਂ ਬਾਅਦ ਪੂਰੇ 45 ਦਿਨਾਂ ਦੀ ਉਡੀਕ ਕਰਨਾ ਉਨ੍ਹਾਂ ਲਈ ਬਹੁਤ ਮੁਸ਼ਕਿਲ ਹੋ ਰਿਹਾ ਹੈ। ਇਸ ਕਾਰਨ ਬਹੁਤ ਸਾਰੇ ਪਰਿਵਾਰਾਂ ਨੂੰ ਮੁੜ ਤੋਂ ਲੱਕੜ ਅਤੇ ਹੋਰ ਸਾਧਨਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਜਦੋਂ ਗੈਸ ਸਪਲਾਈ ਆਮ ਵਾਂਗ ਹੋ ਚੁੱਕੀ ਹੈ ਤਾਂ ਪੇਂਡੂ ਅਤੇ ਸ਼ਹਿਰੀ ਖੇਤਰਾਂ ਲਈ ਵੱਖੋ ਵੱਖ ਵਿਵਸਥਾ ਰੱਖਣ ਦੀ ਕੋਈ ਗੱਲ ਨਹੀਂ ਰਹ ਗਈ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਸਰਕਾਰ ਹੁਣ ਪੇਂਡੂ ਖੇਤਰਾਂ ’ਚ ਗੈਸ ਸਿਲੰਡਰ ਭਰਾਉਣ ਦੇ ਇਸ 45 ਦਿਨਾਂ ਦੇ ਅੰਤਰਾਲ ਨੂੰ ਖ਼ਤਮ ਕਰੇ ਤਾਂਜੋ ਆਮ ਲੋਕਾਂ ਨੂੰ ਸਮੇਂ ਸਿਰ ਘਰੇਲੂ ਗੈਸ ਮਿਲਣ ਨਾਲ ਰਾਹਤ ਮਿਲ ਸਕੇ।

ਇਹ ਵੀ ਪੜ੍ਹੋ: ਢਿੱਲੋਂ ਬ੍ਰਦਰਜ਼ ਮਾਮਲੇ 'ਚ ਨਵੀਂ ਅਪਡੇਟ! ਇੰਸਪੈਕਟਰ ਨਵਦੀਪ ਸਿੰਘ ਸਣੇ 3 ਅਧਿਕਾਰੀਆਂ ਬਾਰੇ ਅਦਾਲਤ ਦਾ ਫ਼ੈਸਲਾ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News