ਮਰੀਜ਼ ਦਾ ਚੈੱਕਅਪ ਕਰਦਿਆਂ ਡਾਕਟਰ ਨੂੰ ਪਿਆ ਦਿਲ ਦਾ ਦੌਰਾ, ਮੌਤ

Monday, Jul 12, 2021 - 03:19 PM (IST)

ਮਰੀਜ਼ ਦਾ ਚੈੱਕਅਪ ਕਰਦਿਆਂ ਡਾਕਟਰ ਨੂੰ ਪਿਆ ਦਿਲ ਦਾ ਦੌਰਾ, ਮੌਤ

ਨਾਭਾ (ਜੈਨ) : ਇੱਥੇ ਅਲੌਹਰਾਂ ਗੇਟ ਅੰਦਰ ਸਥਿਤ ਇਕ ਕਲੀਨਿਕ ਵਿਚ ਮਰੀਜ਼ ਦਾ ਚੈੱਕਅਪ ਕਰਦਿਆਂ ਡਾ. ਰਜਿੰਦਰ ਬਾਵਾ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮਰੀਜ਼ ਡਾਕਟਰ ਨੂੰ ਇਸ ਹਾਲਤ 'ਚ ਦੇਖ ਕੇ ਪਰੇਸ਼ਾਨ ਹੋ ਗਿਆ ਅਤੇ ਉਸ ਨੇ ਤੁਰੰਤ ਡਾਕਟਰ ਦੇ ਪਰਿਵਾਰ ਨੂੰ ਸੂਚਨਾ ਦਿੱਤੀ ਪਰ ਡਾਕਟਰ ਮਿੰਟਾਂ ਵਿਚ ਹੀ ਦਮ ਤੋੜ ਚੁੱਕਾ ਸੀ। ਜ਼ਿਕਰਯੋਗ ਹੈ ਕਿ ਡਾ. ਬਾਵਾ ਕੁੱਝ ਗੰਭੀਰ ਬੀਮਾਰੀਆਂ ਦੇ ਇਲਾਜ ਲਈ ਦੇਸ਼ ਭਰ ਵਿਚ ਪ੍ਰਸਿੱਧ ਸਨ।

ਉਨ੍ਹਾਂ ਦਾ ਅੱਜ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੀ ਮੌਤ ਤੋਂ ਬਾਅਦ ਇਲਾਕੇ ਵਿਚ ਸੋਗ ਪਾਇਆ ਜਾ ਰਿਹਾ ਹੈ। ਅਨੇਕ ਵੱਡੇ ਸਿਆਸਤਦਾਨ ਤੇ ਸੀਨੀਅਰ ਅਧਿਕਾਰੀ ਉਨ੍ਹਾਂ ਦੇ ਕਲੀਨਿਕ ਵਿਖੇ ਇਲਾਜ ਕਰਵਾਉਣ ਆਉਂਦੇ ਸਨ।
 


author

Babita

Content Editor

Related News